Punjab

ਮੈਂ ਜਲਦੀ ਸੰਸਾਰ ਦੇ ਸਾਹਮਣੇ ਆਵਾਂਗਾ! ਦੱਸਿਆ ਕਿੱਥੇ ਹੈ ਮੌਜੂਦ !

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਦੂਜਾ ਨਵਾਂ ਵੀਡੀਓ ਸਾਹਮਣੇ ਆਇਆ ਹੈ, ਇਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਮੈਂ ਜਲਦੀ ਸੰਸਾਰ ਦੇ ਸਾਹਮਣੇ ਆਵਾਂਗਾ, ਮੈਂ ਸਾਥੀਆਂ ਨੂੰ ਛੱਡ ਕੇ ਭਜਿਆ ਨਹੀਂ ਹਾਂ,ਉਨ੍ਹਾਂ ਦੇ ਨਾਲ ਖੜਾ ਹਾਂ ਜਿਹੜੇ ਲੋਕ ਕਹਿ ਰਹੇ ਹਨ ਕਿ ਮੈਂ ਮੁਲਕ ਛੱਡ ਕੇ ਚੱਲਾ ਗਿਆ ਹਾਂ ਮੈਂ ਮੁਲਕ ਛੱਡ ਕੇ ਨਹੀਂ ਜਾਵਾਂਗਾ, ਉਨ੍ਹਾਂ ਕਿਹਾ ਮੈਂ 20-20 ਕਿਲੋਮੀਟਰ ਦਾ ਸਫਰ ਪੈਦਲ ਕਰਦਾ ਹਾਂ,ਇੱਕ- ਅੱਧਾ ਪਰਸ਼ਾਦਾਂ ਛੱਕ ਕੇ ਪਾਣੀ ਪੀਕੇ ਗੁਜ਼ਾਰਾ ਕਰਦਾ ਹਾਂ ਇਹ ਬਗਾਵਤ ਦੇ ਦਿਨ ਗੁਜ਼ਾਰਨੇ ਔਖੇ ਹਨ । ਪਰ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਚੜਦੀ ਕਲਾਂ ਵਿੱਚ ਰਹਿਣਾ ਹੈ । ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਅਜਿਹੇ ਰਸਤਿਆਂ ‘ਤੇ ਮੁਸ਼ਕਿਲਾਂ ਆਹੁੰਦੀਆਂ ਹਨ । ਕਲਗੀਧਰ ਪਾਤਸ਼ਾਹ ਨੇ ਵੀ ਮਾਛੀਵਾੜੇ ਦੇ ਜੰਗਲਾਂ ਵਿੱਚ ਅਜਿਹੀ ਮੁਸ਼ਕਿਲਾਂ ਝਲਿਆ ਸਨ । ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਥਕ ਇਕੱਤਰਤਾ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਅਸੀਂ ਛੋਟੀ-ਛੋਟੀ ਵਹੀਰ ਕਢਾਗੇ ਪਰ ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਛੋਟੀ ਨਹੀਂ ਵੱਡੀ ਵਹੀਰ ਕੱਢੋ,ਲੋਕ ਜਾਗਰੂਕ ਹਨ, ਤੁਸੀਂ ਸ਼੍ਰੀ ਅਕਾਲ ਤਖਤ ਤੋਂ ਵਹੀਰ ਸ਼ੁਰੂ ਕਰੋ ਅਤੇ ਫਿਰ ਦਮਦਮਾ ਸਾਹਿਬ ਜਾਕੇ ਸਮਾਪਤ ਹੋਏ ਅਤੇ ਫਿਰ ਵਿਸਾਖੀ ਮੌਕੇ ਸਰਬੱਤ ਖਾਲਸਾ ਸੱਦਿਆ ਜਾਵੇ। ਜੇਕਰ ਜਥੇਦਾਰ ਇਹ ਨਹੀਂ ਕਰਦੇ ਹਨ ਤਾਂ ਇਹ ਉਨ੍ਹਾਂ ਲਈ ਪ੍ਰੀਖਿਆ ਦਾ ਸਮਾਂ ਹੈ ਉਨ੍ਹਾਂ ‘ਤੇ ਹਮੇਸ਼ਾ ਇਲਜ਼ਾਮ ਲੱਗ ਦਾ ਹੈ ਕਿ ਉਹ ਇੱਕ ਪਰਿਵਾਰ ਦੀ ਸਿਆਸਤ ਕਰ ਦੇ ਹਨ । ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਰਬੱਤ ਖਾਲਸਾ ਦੀ ਦਮਦਮਾ ਸਾਹਿਬ ਕਾਲ ਕਰਨ ਦੀ ਮੰਗ ਕਰਨ ।

ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਇਹ ਵੀ ਦਾਅਵਾ ਕਰ ਰਹੇ ਹਨ ਕਿ ਮੈਂ ਭਜਿਆ ਨਹੀਂ ਹਾਂ ਬਗਾਵਤ ਦੀ ਰਾਹ ‘ਤੇ ਹਾਂ,ਬਗਾਵਤ ਦੇ ਬਿਖਰੇ ਪੈਂਡੇ ‘ਤੇ ਹਾਂ, ਅੰਮ੍ਰਿਤਪਾਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਹੜੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਕੇਸ ਕਤਲ ਕਰਵਾਏ ਹਨ ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦਾ ਹਾਂ। ਅੰਮ੍ਰਿਤਪਾਲ ਸਿੰਘ ਨੇ ਕਿਹਾ ਮੈਂ ਹਕੂਮਤ ਤੋਂ ਡਰ ਦਾ ਨਹੀਂ ਹਾਂ ਜੋ ਕਰਨਾ ਕਰ ਲੈਣ ।ਮੈਂ ਗ੍ਰਿਫਤਾਰੀ ਤੋਂ ਨਹੀਂ ਡਰ ਦਾ ਹਾਂ ਉਸ ਦੇ ਲਈ ਮੈਂ ਕੋਈ ਸ਼ਰਤ ਨਹੀਂ ਰੱਖੀ ਹੈ । ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿਸੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਵਿੱਚ ਨਹੀਂ ਆਉਣਾ ਹੈ । ਮੈਂ ਪਰਿਵਾਰ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਦੇ ਅੱਗੇ ਹੱਥ ਨਹੀਂ ਜੋੜਨੇ ਹਨ ਸਾਰੀ ਸੰਗਤ ਸਾਥ ਦੇ ਰਹੀ ਹੈ । ਇਸ ਤੋਂ ਅੰਮ੍ਰਿਤਪਾਲ ਸਿੰਘ ਦਾ ਵੀਰਵਾਰ ਨੂੰ ਇੱਕ ਆਡੀਓ ਮੇੈਸੇਜ ਵੀ ਆਇਆ ਸੀ । ਅਸੀਂ ਵੀਡੀਓ ਦੀ ਤਸਦੀਕ ਨਹੀਂ ਕਰਦੇ ਹਾਂ, ਸੋਸ਼ਲ ਮੀਡੀਆ ‘ਤੇ ਇਹ  ਨਸ਼ਰ ਕੀਤਾ ਜਾ ਰਿਹਾ ਹੈ ।

ਦੁਪਹਿਰ ਨੂੰ ਆਡੀਓ ਮੈਸੇਜ ਆਇਆ ਸੀ 

ਆਡੀਓ ਵਿੱਚ ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਨੂੰ ਮੁੜ ਅਪੀਲ ਕੀਤੀ ਕਿ ਉਹ ਸਰਬੱਤ ਖਾਲਸਾ ਬੁਲਾਉਣ । ਸਿਰਫ਼ ਇੰਨਾਂ ਨਹੀ ਵਾਰਿਸ ਪੰਜਾਬ ਦੇ ਮੁਖੀ ਨੇ ਕਿਹਾ ਕਿ ‘ਸਰਬੱਦ ਖਾਲਸਾ ਸੱਦ ਕੇ ਜਥੇਧਾਰ ਹੋਣ ਦਾ ਸਬੂਤ ਦਿਓ, ਜੇ ਸਿਆਸਤ ਕਰਨੀ ਹੈ ਤਾਂ ਜਥੇਦਾਰ ਬਣ ਕੇ ਕੀ ਕਰਨਾ ਹੈ’ । ਅੰਮ੍ਰਿਤਪਾਲ ਸਿੰਘ ਨੇ ਕਿਹਾ ਸਾਰੀਆਂ ਧਿਰਾਂ ਇੱਕਜੁੱਟ ਹੋਣ। ਆਪਣੀ ਹੋਂਦ ਦਾ ਸਬੂਤ ਦਿਓ,ਇਹ ਸਿਰਫ਼ ਮੇਰਾ ਸਵਾਲ ਨਹੀਂ ਹੈ,ਅੱਜ ਸਰਕਾਰ ਮੇਰੇ ਨਾਲ ਕਰ ਰਹੀ ਹੈ ਕੱਲ ਕਿਸੇ ਹੋਰ ਦੀ ਵਾਰੀ ਵੀ ਆ ਸਕਦੀ ਹੈ। ਅੰਮ੍ਰਿਤਪਾਲ ਸਿੰਘ ਨੇ ਵਿਸਾਖੀ ‘ਤੇ ਸਰਬਤ ਖਾਲਸਾ ਬੁਲਾਉਣ ਦੀ ਅਪੀਲ ਕੀਤੀ ਸੀ ਜਿਸ ‘ਤੇ ਹੁਣ ਤੱਕ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਕੋਈ ਜਵਾਬ ਨਹੀਂ ਆਇਆ ਸੀ । ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਵੀਡੀਓ ਮੈਸੇਜ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਉਨ੍ਹਾਂ ਨੇ ਸਰੰਡਰ ਕਰਨ ਦੇ ਲਈ ਤਿੰਨ ਸ਼ਰਤਾਂ ਰੱਖਿਆ ਹਨ ਪਰ ਆਡੀਓ ਮੈਸੇਜ ਦੇ ਜ਼ਰੀਏ ਅੰਮ੍ਰਿਤਪਾਲ ਨੇ ਆਪਣੀ ਸਥਿਤੀ ਸਪਸ਼ਟ ਕੀਤਾ ਹੈ ।

ਮੈਂ ਨਹੀਂ ਰੱਖੀ ਕੋਈ ਸ਼ਰਤ’

ਆਡੀਓ ਮੈਸੇਜ ਵਿੱਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਜੇਲ੍ਹ ਜਾਣ ਤੋਂ ਨਹੀਂ ਘਬਰਾਉਂਦਾ ਹਾਂ । ਕਥਿੱਤ ਆਡੀਓ ਵਿੱਚ ਅੰਮ੍ਰਿਤਪਾਲ ਸਿੰਘ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਪਹਿਲਾਂ ਵੀਡੀਓ ਕਿਸੇ ਦੇ ਦਬਾਅ ਹੇਠ ਨਹੀਂ ਬਣਾਈ। ਕੁਝ ਲੋਕ ਕਹਿ ਰਹੇ ਹਨ ਕਿ ਪੁਲਿਸ ਦੇ ਦਬਾਹ ਹੇਠ ਬਣਾਇਆ ਹੈ,ਮੈਂ ਕੈਮਰੇ ਵੱਲ ਵੇਖ ਕੇ ਕਦੇ ਨਹੀਂ ਨਹੀਂ ਬੋਲ ਦਾ ਹਾਂ। ਉਸ ਦਿਨ ਮੇਰੀ ਸਿਹਤ ਠੀਕ ਨਹੀਂ ਸੀ ਮੈਂ ਚੜ੍ਹਦੀ ਕਲਾਂ ਵਿੱਚ ਹਾਂ । ਕੁਝ ਲੋਕ ਕਹਿ ਰਹੇ ਹਨ ਕਿ ਮੈਂ ਗ੍ਰਿਫਤਾਰੀ ਸਬੰਧੀ ਸ਼ਰਤ ਰੱਖੀ ਹੈ ਉਹ ਗਲਤ ਹੈ,ਮੈਂ ਅਜਿਹੀ ਕੋਈ ਮੰਗ ਨਹੀਂ ਰੱਖੀ ਹੈ । ਉਨ੍ਹਾਂ ਕਿਹਾ ਪੁਲਿਸ ਨੇ ਜੋ ਕਰਨਾ ਹੈ ਕਰ ਲਏ । ਅੰਮ੍ਰਿਤਪਾਲ ਸਿੰਘ ਨੇ ਕਿਹਾ ਹਰ ਚੀਜ਼ ਵਿੱਚ ਦੁਬਿੱਧਾ ਨਾ ਪਾਇਆ ਕਰੋ ਮੈਂ ਠੀਕ ਹਾਂ ਘੱਟ ਪਰਸ਼ਾਦਾ ਛੱਕ ਦਾ ਹਾਂ ਇਸੇ ਲਈ ਤਬੀਅਤ ਵੀ ਠੀਕ ਨਹੀਂ ਸੀ।