Punjab

ਪੰਜਾਬ ਦੇ ਹਾਲਾਤਾਂ ਨੂੰ ਲੈਕੇ ਨਵੇਂ ਅਪਡੇਟ

New update on waris punjab

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਨਵੇਂ ਅਪਡੇਟ ਸਾਹਮਣੇ ਆਏ ਹਨ । ਵਾਰਿਸ ਪੰਜਾਬ ਦੇ ਮੁਖੀ ਦੀ ਮਦਦ ਕਰਨ ਵਿੱਚ ਇੱਕ ਹੋਰ ਮਹਿਲਾ ਦਾ ਨਾਂ ਸਾਹਮਣੇ ਆਇਆ ਹੈ ਜਿਸ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਪਟਿਆਲਾ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਦੀ ਮਦਦ ਕੀਤੀ ਸੀ । ਮਹਿਲਾ ਦਾ ਨਾਂ ਬਲਬੀਰ ਕੌਰ ਦੱਸਿਆ ਜਾ ਰਿਹਾ ਹੈ । ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਿਕ ਮੁਤਾਬਿਕ ਬਲਬੀਰ ਕੌਰ ਦੇ ਪਟਿਆਲਾ ਵਾਲੇ ਘਰ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ 19 ਮਾਰਚ ਦੀ ਰਾਤ 6 ਤੋਂ 7 ਘੰਟੇ ਤੱਕ ਰੁਕੇ ਸਨ। ਪੁਲਿਸ ਨੇ ਜਿਹੜੀ ਸੀਸੀਟੀਵੀ ਜਾਰੀ ਕੀਤੀ ਸੀ ਉਸ ਵਿੱਚ ਅੰਮ੍ਰਿਤਪਾਲ ਸਿੰਘ ਜੈਕਟ ਵਿੱਚ ਨਜ਼ਰ ਆ ਰਹੇ ਸਨ । ਬਲਬੀਰ ਕੌਰ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਉਨ੍ਹਾਂ ਦੀ ਸਫੇਦ ਰੰਗ ਦੀ ਸਕੂਟੀ ਲੈਕੇ ਕੁਰੂਕਸ਼ੇਤਰ ਗਏ ਸਨ। ਉਧਰ ਕੁਰੂਸ਼ੇਤਰ ਵਿੱਚ ਫੜੀ ਗਈ ਮਹਿਲਾ ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਸਕੂਟੀ ਵਾਪਸ ਕਰਨ ਦੇ ਲਈ ਅੰਮ੍ਰਿਪਾਲ ਸਿੰਘ ਨੇ ਕੋਰਡ ਵਰਡ ਦਸੇ ਸਨ । ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਇੱਕ ਚਾਚੇ ਦਾ ਵੀ ਬਿਆਨ ਸਾਹਮਣੇ ਆਇਆ ਹੈ ਜੋ ਪੰਜਾਬ ਪੁਲਿਸ ਤੋਂ ਰਿਟਾਇਡ ਹਨ ।

ਬਲਜੀਤ ਕੌਰ ਨੂੰ ਕੋਰਡ ਵਰਡ ਦੱਸੇ

ਕੁਰੂਕਸ਼ੇਤਰ ਤੋਂ ਗ੍ਰਿਫਤਾਰ ਮਹਿਲਾ ਬਲਜੀਤ ਨੇ ਦੱਸਿਆ ਕਿ ਸਕੂਟੀ ਵਾਪਸ ਪਟਿਆਲਾ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਹੁੰਚਾਉਣ ਦੇ ਲਈ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਇੱਕ ਕੋਰਡ ਵਰਡ ਦੱਸਿਆ ਜਿਸ ਦੇ ਜ਼ਰੀਏ ਉਸ ਨੇ ਬਲਬੀਰ ਕੌਰ ਨੂੰ ਸਕੂਟੀ ਪਹੁੰਚਣ ਦੀ ਜਾਣਕਾਰੀ ਦੇਣੀ ਸੀ । ਭਾਸਕਰ ਦੀ ਰਿਪੋਰਟ ਮੁਤਾਬਿਕ ਇਹ ਕੋਰਡ ਵਰਡ ਸੀ ‘ਭੂਆ ਜੀ ਰੇਨੂੰ ਬੋਲ ਰਹੀ ਹਾਂ,ਚਾਬੀ ਮੈਟ ਦੇ ਹੇਠਾਂ ਹੈ’ । ਬਲਜੀਤ ਕੌਰ ਨੇ ਦੱਸਿਆ ਉਸ ਨੇ ਆਪਣੇ ਮੋਬਾਈਲ ਨੂੰ ਏਅਰਪਲੇਨ ਮੋਡ ‘ਤੇ ਲਗਾਇਆ ਸੀ । ਬਲਜੀਤ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਉਸ ਦੇ ਫੋਨ ਤੋਂ ਇੰਦੌਰ ਅਤੇ ਜੰਮੂ ਫੋਨ ਕੀਤੇ ਸਨ । ਜੰਮੂ ਵਿੱਚ ਪਪਲਪ੍ਰੀਤ ਸਿੰਘ ਦੀ ਭੈਣ ਅਤੇ ਜੀਜਾ ਰਹਿੰਦਾ ਹੈ । ਪੁਲਿਸ ਨੇ ਜੀਜਾ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 20 ਵਾਰ Whatsapp ਦੇ ਜ਼ਰੀਏ ਭਾਈ ਅੰਮ੍ਰਿਤਪਾਲ ਸਿੰਘ ਨੇ ਅਮਰੀਕ ਸਿੰਘ ਨਾਲ ਗੱਲ ਕੀਤੀ ਸੀ ਅਤੇ ਉਧਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਸੀ । ਜਦੋਂ ਅਮਰੀਕ ਸਿੰਘ ਨੇ ਸੁਰੱਖਿਆ ਕਰੜੀ ਦੱਸੀ ਤਾਂ ਉਨ੍ਹਾਂ ਨੇ ਆਪਣਾ ਪਲਾਨ ਬਦਲ ਲਿਆ। ਇਸ ਦੌਰਾਨ ਇੰਦੌਰ ਵਿੱਚ ਸੁਖਪ੍ਰੀਤ ਸਿੰਘ ਨਾ ਦੇ ਸ਼ਖਸ ਨਾਲ ਵੀ ਅੰਮ੍ਰਿਤਪਾਲ ਸਿੰਘ ਨੇ ਸੰਪਰਕ ਕੀਤਾ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਸੁਖਪ੍ਰੀਤ ਹੀ ਅੰਮ੍ਰਿਪਾਲ ਸਿੰਘ ਦੇ ਲਈ ਗੱਡੀਆਂ ਅਤੇ ਹੋਰ ਜ਼ਰੂਰੀ ਚੀਜ਼ਾ ਦਾ ਇੰਤਜ਼ਾਮ ਕਰਦਾ ਸੀ ।  ਸੁਖਪ੍ਰੀਤ ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਮਰੜੀ ਕਲਾਂ ਦਾ ਰਹਿਣ ਵਾਲਾ ਹੈ । ਬਲਜੀਤ ਕੌਰ ਦੇ ਫੋਨ ਤੋਂ ਸੰਪਰਕ ਕਰਨ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਉਸ ਦਾ ਫੋਨ ਨੰਬਰ ਡਿਲੀਟ ਕਰ ਦਿੱਤਾ ਸੀ ਪਰ ਬਾਅਦ ਵਿੱਚੋਂ ਪੁਲਿਸ ਨੇ ਉਸ ਨੂੰ ਰਿਕਵਰ ਕੀਤਾ ਹੈ।  ਵਾਰਿਸ ਪੰਜਾਬ ਦੇ ਮੁਖੀ ਦੇ ਨੇਪਾਲ ਜਾਣ ਦੀਆਂ ਚਰਚਾਵਾਂ ਵਿੱਚਾਲੇ ਭਾਰਤ-ਨੇਪਾਲ ਬਾਰਡਰ ‘ਤੇ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ । ਅੰਮ੍ਰਿਤਪਾਲ ਸਿੰਘ ਦੇ ਪੋਸਟ ਲਗਾਏ ਗਏ ਹਨ ।

ਅੰਮ੍ਰਿਤਪਾਲ ਸਿੰਘ ਰਿਟਾਇਡ ਚਾਚੇ ਦਾ ਬਿਆਨ

ਅੰਮ੍ਰਿਤਪਾਲ ਸਿੰਘ ਦਾ ਚਾਚਾ ਸੁਖਚੈਨ ਸਿੰਘ ਪੰਜਾਬ ਪੁਲਿਸ ਦੇ ਰਿਟਾਇਡ ਇੰਸਪੈਕਟਰ ਹਨ। ਦੈਨਿਕ ਭਾਸਕਰ ਦੀ ਰਿਪੋਟਰ ਮੁਤਾਬਿਕ ਅਸਾਮ ਜੇਲ੍ਹ ਵਿੱਚ ਬੰਦ ਚਾਚਾ ਹਰਜੀਤ ਸਿੰਘ ਦੇ ਸੁਖਚੈਨ ਦੇ ਜ਼ਰੀਏ ਪੁਲਿਸ ਵਿੱਚ ਚੰਗੇ ਰਿਸ਼ਤੇ ਹਨ । ਚਾਚਾ ਸੁਖਚੈਨ ਸਿੰਘ ਨੇ ਦਾਅਵਾ ਕੀਤਾ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੋ ਚੁੱਕਾ ਹੈ । ਪੁਲਿਸ ਸੋਚੀ ਸਮਝੀ ਰਣਨੀਤੀ ਦੇ ਤਹਿਤ ਕੋਰਟ ਵਿੱਚ ਪੇਸ਼ ਨਹੀਂ ਕਰ ਰਹੀ ਹੈ। ਪੁਲਿਸ ਉਸ ਨੂੰ ਕੁਝ ਹੋਰ ਬਣਾ ਕੇ ਪੇਸ਼ ਕਰੇਗੀ । ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘਨੂੰ ਜੇਕਰ ਪੁਲਿਸ ਫੜਨਾ ਚਾਹੁੰਦੀ ਸੀ ਤਾਂ ਪਿੰਡ ਵਿੱਚ ਫੜ ਸਕਦੀ ਸੀ । ਉਹ ਇੱਥੇ ਆਰਾਮ ਨਾਲ ਘਰ ਅਤੇ ਗੁਰਦੁਆਰੇ ਜਾਂਦਾ ਸੀ ।