ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਦੱਸਿਆ ਕਿ ਲਗਾਤਾਰ ਕਰੋਪੀ ਨਾਲ ਪੰਜਾਬ ਭਰ ਦੀਆਂ ਸਾਰੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਜਥੇਬੰਦੀ ਮੁਤਾਬਕ ਧਰਾਤਲ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡ ਸਕਦੇ ਹਾਂ। ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈਸ ਦੇ ਨਾਲ ਜਾਣਕਾਰੀ ਸਾਂਝੀ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਪਹਿਲਾ ਅਬੋਹਰ, ਫਾਜ਼ਿਲਕਾ, ਮਲੋਟ ਅਤੇ ਬਠਿੰਡਾ ਦਾ ਇਲਾਕਾ ਜਿਥੇ ਭਾਰੀ ਮਾਲੀ ਨੁਕਸਾਨ ਨਾਲ ਜਾਨੀ ਨੁਕਸਾਨ ਵੀ ਹੋਇਆ ਹੈ। ਉਸ ਦੀ ਸਰਕਾਰ 100% ਮੁਆਵਜ਼ਾ ਫਸਲਾਂ ਦਾ ਘੱਟ-ਘੱਟੋ 50,000 ਰੁਪਏ ਪ੍ਰਤੀ ਏਕੜ ਦਿੱਤਾ ਜਾਵੇ। ਇਸ ਤੋਂ ਇਲਾਵਾ ਮਨੁੱਖਾ ਜਾਂ ਪਸ਼ੂਆਂ ਦੇ ਜ਼ਖ਼ਮੀਆਂ ਦਾ ਨੁਕਸਾਨ ਦਾ ਵੱਧ ਤੋਂ ਵੱਧੇ ਮੁਆਵਜ਼ਾ ਹਰ ਕੇਸ ਮੁਤਾਬਕ ਦਿੱਤਾ ਜਾਵੇ।
ਦੂਸਰਾ ਹਿੱਸਾ ਉਹ ਇਹ ਹੈ ਜਿਥੇ ਕਣਕ ਦੀ ਫਸਲ ਡਿੱਗ ਗਈ ਹੈ, ਉਥੇ 25000 ਪ੍ਰਤੀ ਏਕੜ ਕਣਕ ਦਾ ਅਤੇ ਸਬਜ਼ੀਆਂ ਦਾ 40,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਤੀਸਰਾ ਹਿੱਸਾ ਉਹ ਫਸਲਾਂ ਜੋ ਗੜੇਮਾਰੀ ਤੋਂ ਬਚ ਗਈਆਂ ਪਰ ਲਗਾਤਾਰ ਬਾਰਸ਼ ਨੇ ਇਕ ਤਿਹਾਈ ਝਾੜ ਘੱਟ ਜਾਣਾ ਹੈ ਅਤੇ ਤੂੜੀ ਵੀ ਚੰਗੀ ਅਤੇ ਪੂਰੀ ਨਹੀਂ ਬਣਨੀ ਉਥੇ ਪ੍ਰਤੀ ਏਕੜ 15000/- ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਣਕ ਦੀ ਖਰੀਦ ਲਈ ਨਮੀ ਦੀ ਸ਼ਰਤ ਅਤੇ ਮਾਝੂ ਦਾਣਾ ਜਾਂ ਫਿਰ ਬਦਰੰਗ ਦਾਣੇ ਦੀ ਸ਼ਰਤ ਹਟਾਈ ਜਾਵੇ।
ਪੰਜਾਬ ਦੇ ਇਨ੍ਹਾਂ ਜ਼ਿਲਿਆਂ ‘ਚ ਹੋਈ ਐਨੀ ਤਬਾਹੀ ਕਿ ਤੁਸੀਂ ਸੋਚ ਵੀ ਨਹੀਂ ਸਕਦੈ, ਸਭ ਖਤਮ ਹੋ ਗਿਆ..
ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਉਪਰੋਕਤ ਮੰਗਾਂ ਨੂੰ ਮੰਨੇ ਜਾਣ ਦਾ ਪੰਜਾਬ ਸਰਕਾਰ ਤੋਂ ਐਲਾਨ ਤੇ ਨਾਲਹੀ ਅਮਲ ਦੀ ਤੁਰੰਤ ਮੰਗ ਕਰਦੇ ਹਾਂ। ਸਿਰਫ਼ ਗਿਰਦਾਰਵੀਆਂ ਕਰਨ ਵਾਲੇ ਐਲਾਨ ਤੋਂ ਸਰਕਰ ਅੱਗੇ ਵਧੇ ਨਹੀਂ ਤਾਂ ਪੰਜਾਬ ਦੇ ਕਿਸਾਨ ਜੋ ਪਹਿਲਾਂ ਹੀ ਕਰਜ਼ੇ ਤੋਂ ਪੀੜਤ ਹਨ, ਆਪਣਾ ਇਸ ਭਾਰੀ ਨੁਕਸਾਨ ਦੀ ਪੂਰਤੀ ਲਈ ਜ਼ੋਰਦਾਰ ਵਿਸ਼ਾਲ ਸਾਂਝੇ ਸੰਘਰਸ਼ ਲਈ ਮਜ਼ਬੂਰ ਹੋਵੇਗਾ। ਕਿਸਾਨਾਂ ਵਲੋਂ ਖੜ੍ਹੇ ਕਰਜ਼ੇ ਦੀ ਵਸੂਲੀ ਮਨਸੂਖ ਕਰਕੇ ਸਾਰਾ ਵਿਆਜ ਲਗਾਉਣਾ ਬੰਦ ਕਰਨਾ ਚਾਹੀਦਾ ਹੈ। ਸੰਘਰਸ਼ ਦੀ ਅਗਲੀ ਰੂਪ ਰੇਖਾ ਲਈ ਸੂਬੇ ਦੀ ਕਾਰਜਕਾਰਨੀ ਦੀ ਮੀਟਿੰਗ 1 ਅਪ੍ਰੈਲ ਨੂੰ ਤਰਕਸ਼ੀਲ ਭਵਨ, ਬਰਨਾਲਾ ਵਿਖੇ ਸੱਦ ਲਈ ਗਈ ਹੈ।
ਦੱਸ ਦੇਈਏ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ, ਡਕੌਂਦਾ ਦੀ ਸੂਬਾ ਕਮੇਟੀ ਦੀ ਐਮਰਜੈਂਸੀ ਮੀਟਿੰਗ ਸ੍ਰੀ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾਈ ਆਗੂ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟਰੋੜਾ ਤੇ ਦਰਸ਼ਨ ਸਿੰਘ ਰਾਏਸਰ ਤੋਂ ਇਲਾਵਾ 14 ਜ਼ਿਲ੍ਹਿਆਂ ਦੇ ਜ਼ਿਲ੍ਹਾ ਆਗੂ ਸ਼ਾਮਲ ਹੋਏ। ਏਜੰਡਾ ਸਿਰਫ਼ ਕੁਦਰਤੀ ਕਰੋਪੀ ਮੀਂਹ, ਝੱਖੜ ਹਨ੍ਹੇਰੀ ਅਤੇ ਗੜੇਮਾਰੀ ਨਾਲ ਪੰਜਾਬ ਭਰ ਵਿਚ ਹੋਇਆ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਇਸ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਤੋਂ ਭਰਪਾਈ ਲਈ ਵਿਉਤਬੰਦੀ ਕਰਨਾ ਸੀ।