Punjab

ਲੁਧਿਆਣਾ ‘ਚ ਪੁਲਿਸ ਦੀ ਵੱਡੀ ਕਾਰਵਾਈ , ਤਿੰਨ ਜਣਿਆ ਦੀ 1.63 ਕਰੋੜ ਦੀ ਜਾਇਦਾਦ ਜ਼ਬਤ

Big police action in Ludhiana, 1.63 crore property of three people seized

ਲੁਧਿਆਣਾ ਵਿਚ ਕਮਿਸ਼ਨਰੇਟ ਪੁਲਿਸ ਨੇ ਤਿੰਨ ਡਰੱਗ ਸਮੱਗਲਰਾਂ ਦੀ ਸਮੂਹਿਕ ਤੌਰ ਤੋਂ 1.63 ਕਰੋੜ ਰੁਪਏ ਦੀ ਕੀਮਤ ਦੀ ਜਾਇਦਾਦ ਨੂੰ ਫ੍ਰੀਜ ਕਰ ਦਿੱਤਾ ਹੈ। ਜਾਇਦਾਦਾਂ ਵਿਚ ਕਮਰਸ਼ੀਅਲ ਦੁਕਾਨਾਂ ਤੇ ਰਿਹਾਇਸ਼ੀ ਘਰ ਦੋਵੇਂ ਸ਼ਾਮਲ ਹਨ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਹੈ ਤੇ NDPS ਮਾਮਲਿਆਂ ਵਿਚ ਗ੍ਰਿਫਤਾਰ ਤਿੰਨ ਤਸਕਰਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਉਨ੍ਹਾਂ ਕਿਹਾ ਕਿ ਲਲਤੋਂ ਕਲਾਂ ਦੇ ਹੁਸ਼ਿਆਰ ਸਿੰਘ ਦੀ ਜਾਇਦਾਦ ਜਿਸ ਵਿਚ ਤਿੰਨ ਰਿਹਾਇਸ਼ੀ ਮਕਾਨ ਤੇ ਲਲਤੋਂ ਕਲਾਂ ਵਿਚ ਇਕ ਦੁਕਾਨ ਸ਼ਾਮਲ ਹੈ ਦੀ ਕੁੱਲ ਕੀਮਤ 1.08 ਕਰੋੜ ਰੁਪਏ ਹੈ। ਨਿਊ ਸੁੰਦਰ ਨਗਰ ਦੇ ਸਤਨਾਮ ਸਿੰਘ ਦੀ 100 ਵਰਗ ਗਜ਼ ਜ਼ਮੀਨ ‘ਤੇ ਇਕ ਮੈਡੀਕਲ ਦੁਕਾਨ ਦੋ ਖਾਲੀ ਪਈਆਂ ਦੁਕਾਨਾਂ ਤੇ ਆਸ਼ੀਆਨਾ ਕਾਲੋਨੀ ਦੇ ਵਿਕਾਸ ਕੁਮਾਰ ਦੇ ਰਿਹਾਇਸ਼ੀ ਮਕਾਨ ਨੂੰ ਵੀ ਪੁਲਿਸ ਨੇ ਸੀਜ ਕਰ ਦਿੱਤਾ ਹੈ। ਸੀਪੀ ਸਿੱਧੂ ਨੇ ਘੱਟ ਤੋਂ ਘੱਟ ਸਮੇਂ ਵਿਚ ਜਾਇਦਾਦਾਂ ਦੀ ਕੁਰਕੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਸਿਹਰਾ ਐਡੀਸ਼ਨਲ ਡੀਸੀਪੀ-2 ਸੁਹੈਲ ਕਾਮਿਸ ਮੀਰ ਨੂੰ ਦਿੱਤਾ ਹੈ।

ਸੀਪੀ ਸਿੱਧੂ ਨੇ ਕਿਹਾ ਕਿ ਪੁਲਿਸ ਨੇ ਜਾਇਦਾਦਾਂ ਨੂੰ ਫ੍ਰੀਜ ਕਰਨ ਲਈ ਐੱਨਡੀਪੀਐੱਸ ਐਕਟ ਦੀ 68-ਐੱਫ ਦੀ ਧਾਰਾ ਲਗਾਈ ਸੀ। ਹੁਣ ਮੁਲਜ਼ਮਾਂ ਦੀ ਜਾਇਦਾਦ ਨੂੰ ਫ੍ਰੀਜ ਕਰਨ ਨਾਲ ਮੁਲਜ਼ਮ ਅੱਗੇ ਤੋਂ ਜਲਦ ਡਰੱਗ ਤਸਕਰੀ ਵਰਗੀਆਂ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੋਣਗੇ ਤੇ ਇਸ ਨਾਲ ਸਮਾਜ ਵਿਚ ਹੋਰ ਪੈਡਲਰਸ ਨੂੰ ਸੰਦੇਸ਼ ਜਾਵੇਗਾ।

ਪੁਲਿਸ ਕਮਸ਼ਨ ਨੇ ਕਿਹਾ ਕਿ ਜਾਇਦਾਦ ਜ਼ਬਤੀ ਨਾਲ ਨਸ਼ਾ ਤਸਕਰਾਂ ਦੀ ਰੀੜ੍ਹ ਦੀ ਹੱਡੀ ਤੇ ਆਰਥਿਕ ਸਹਾਇਤਾ ਪ੍ਰਣਾਲੀ ਨੂੰ ਤੋੜਨ ਵਿਚ ਮਦਦ ਮਿਲੇਗੀ। ਕਮਿਸ਼ਨਰ ਸਿੱਧੂ ਨੇ ਕਿਹਾ ਕਿ ਇਹ ਸਿਰਫ ਇਕ ਸ਼ੁਰੂਆਤ ਹੈ। ਅਸੀਂ ਸਬੰਧਤ ਅਧਿਕਾਰੀਆਂ ਦੇ ਨਾਲ ਕਈ ਅਜਿਹੇ ਹੋਰ ਮਾਮਲਿਆਂ ਦਾ ਪਿੱਛਾ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਤਸਕਰੀ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕਰਨਗੇ। ਪੁਲਿਸ ਨੇ ਕਈ ਹੋਰ ਤਸਕਰਾਂ ਦੀ ਜਾਇਦਾਦਾਂ ਦੀ ਸੂਚੀ ਵੀ ਤਿਆਰ ਕਰ ਰਹੀ ਹੈ।