‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਚੱਲ ਰਹੀ ਬੇਹੱਦ ਹੀ ਸੰਵੇਦਨਸ਼ੀਲ ਕਾਰਵਾਈ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਦੁਬਾਰਾ ਇੱਕ ਨਫ਼ਰਤ ਭਰਿਆ ਟਵੀਟ ਕੀਤਾ ਗਿਆ ਹੈ। ਕੰਗਨਾ ਰਣੌਤ ਨੇ ਇਹ ਟਵੀਟ ਪੰਜਾਬੀ ਅਦਾਕਾਰ ਦਲਜੀਤ ਸਿੰਘ ਦੋਸਾਂਝ ਉੱਤੇ ਕੀਤਾ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਪੁਲਿਸ ਦੀ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਰਣੌਤ ਨੇ ਆਪਣੇ ਸੋਸ਼ਲ ਪੇਜ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ।
#JustSaying @diljitdosanjh https://t.co/SPMYWVjnfO
— Kangana Ranaut (@KanganaTeam) March 21, 2023
ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਉਸ ਨੇ ਲਿਖਿਆ, ਦਿਲਜੀਤ ਜੀ ‘ਪੁਲਸ ਆ ਗਈ ਪੁਲਸ।’ ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਉੱਤੇ ‘ਪਲਸ ਆਈ ਪਲਸ’ ਲਿਖਿਆ ਹੋਇਆ ਸੀ। ਕੰਗਨਾ ਨੇ ਆਪਣੇ ਟਵੀਟ ‘ਚ ਦਿਲਜੀਤ ਦੋਸਾਂਝ ਨੂੰ ਟੈਗ ਕਰਦੇ ਹੋਏ ਲਿਖਿਆ ‘ਬਸ ਕਹਿ ਰਹੀ ਹਾਂ’। ਉਸ ਨੇ ਇੰਸਟਾਗ੍ਰਾਮ ਸਟੋਰੀਜ਼ ਵਿੱਚ ਇੱਕ ਖਾਲਿਸਤਾਨ ਲਿਖ ਕੇ ਉਸ ਉੱਤੇ Cross ਲਗਾਇਆ ਹੋਇਆ ਸੀ। ਇਸ ਪੋਸਟ ‘ਚ ਕੰਗਨਾ ਨੇ ਲਿਖਿਆ, ਦਿਲਜੀਤ ਦੋਸਾਂਝ ਜੀ ਪੁਲਸ ਆ ਗਈ ਪੁਲਸ।’
ਇਕ ਹੋਰ ‘ਚ ਟਵੀਟ ਵਿੱਚ ਕੰਗਨਾ ਨੇ ਲਿਖਿਆ ਕਿ, ‘ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਹਨ, ਅਗਲਾ ਨੰਬਰ ਤੁਹਾਡਾ ਹੈ, ਪੁਲਿਸ ਆ ਚੁੱਕੀ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਕਰਦਾ ਸੀ ਜਾਂ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਮਹਿੰਗਾ ਪਵੇਗਾ। ਪੁਲਿਸ ਆ ਚੁੱਕੀ ਹੈ।’