Punjab

2 ਸਕੇ ਭਰਾਵਾਂ ਦਾ ਕੁੱਤਿਆਂ ਨੇ ਕੀਤਾ ਇਹ ਹਾਲ ! ਡਾਕਟਰਾਂ ਦੇ ਹੋਸ਼ ਉੱਡ !

ਬਿਊਰੋ ਰਿਪੋਰਟ : ਅਵਾਰਾ ਕੁੱਤੇ ਆਦਮ ਖੋਰ ਹੁੰਦੇ ਜਾ ਰਹੇ ਹਨ । 2 ਸਕੇ ਭਰਾਵਾਂ ਨੂੰ ਨੋਚ-ਨੋਚ ਕੇ ਪਹਿਲਾਂ ਮਾਰਿਆ ਫਿਰ ਕਈ ਅੰਗ ਖਾ ਗਏ । ਬੱਚਿਆਂ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰਾਂ ਦੇ ਹੋਸ਼ ਉੱਡ ਗਏ । ਸਰੀਰ ਦੇ ਕਈ ਅੰਗ ਗਾਇਬ ਸਨ ਕਈ ਵੱਖ-ਵੱਖ ਹੋ ਚੁੱਕੇ ਸਨ। ਇਹ ਘਟਨਾ ਦਿੱਲੀ ਦੇ ਸਭ ਤੋਂ ਪੋਸ਼ ਇਲਾਕੇ ਵਸੰਤ ਕੁੰਜ ਦੇ ਸਿੰਧੀ ਕੈਂਪ ਦੀ ਹੈ ਜਿੱਥੇ ਸਕੇ ਭਰਾ 7 ਸਾਲ ਦੇ ਆਨੰਦ ਅਤੇ 5 ਸਾਲ ਦੇ ਅਦਿੱਤੇ ਨੂੰ ਆਵਾਰਾ ਕੁੱਤਿਆਂ ਨੇ ਮਾਰ ਦਿੱਤਾ । ਦੋਵਾਂ ਭਰਾਵਾਂ ਨੂੰ 2 ਦਿਨਾਂ ਅੰਦਰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ।

10 ਮਾਰਚ ਨੂੰ ਵੱਡੇ ਭਰਾ ‘ਤੇ ਕੁੱਤੇ ਨੇ ਹਮਲਾ ਕੀਤਾ

ਦਿੱਲੀ ਪੁਲਿਸ ਨੇ ਦੱਸਿਆ ਕਿ 10 ਮਾਰਚ ਨੂੰ ਸਵੇਰ 10 ਵਜੇ ਆਨੰਦ ਆਪਣੀ ਤਾਈ ਦੇ ਘਰ ਜਾਣ ਦੇ ਲਈ ਨਿਕਲਿਆ। ਪਰ ਕਾਫੀ ਦੇਰ ਤੱਕ ਜਦੋਂ ਉਹ ਤਾਈ ਦੇ ਘਰ ਨਹੀਂ ਪਹੁੰਚਿਆਂ ਤਾਂ ਪਰਿਵਾਰ ਨੇ ਉਸ ਦੀ ਤਲਾਸ਼ ਸੁਰੂ ਕਰ ਦਿੱਤੀ । ਸ਼ਾਮ 5 ਵਜੇ ਆਨੰਦ ਦੀ ਲਾਸ਼ ਇੱਕ ਪਲਾਟ ਵਿੱਚ ਪਈ ਮਿਲੀ । ਉਸ ਦੀ ਲਾਸ਼ ਦਾ ਬੁਰਾ ਹਾਲ ਸੀ,ਕੁੱਤਿਆਂ ਦੇ ਨਿਸ਼ਾਨ ਸਾਫ ਵੇਖੇ ਜਾ ਸਕਦੇ ਸਨ। 2 ਦਿਨ ਬਾਅਦ ਆਨੰਦ ਦੇ ਛੋਟੇ ਭਰਾ ਨੂੰ ਵੀ ਮਾਰ ਦਿੱਤਾ

12 ਮਾਰਚ ਨੂੰ ਛੋਟੇ ਭਰਾ ਨੂੰ ਕੁੱਤਿਆਂ ਨੇ ਮਾਰ ਦਿੱਤਾ

ਆਨੰਦ ਦੀ ਮੌਤ ਤੋਂ ਬਾਅਦ 12 ਮਾਰਚ ਨੂੰ ਸਵੇਰ ਵੇਲੇ ਛੋਟਾ ਭਰਾ ਅਦਿੱਤੇ ਜਦੋਂ ਬਾਹਰ ਨਿਕਲਿਆ ਤਾਂ ਕੁੱਤਿਆਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ । ਸ਼ੋਰ ਸੁਣ ਕੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ ਪਰ ਤਾਂ ਤੱਕ ਕੁੱਤੇ ਅਦਿੱਤੇ ਨੂੰ ਬੁਰੀ ਤਰ੍ਹਾਂ ਖਾਹ ਚੁੱਕੇ ਸਨ । ਪਰਿਵਾਰ ਜਦੋਂ ਇਲਾਜ ਦੇ ਲਈ ਹਸਪਤਾਲ ਲੈਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਸ਼ਰੀਰ ਦੇ ਕਈ ਅੰਗ ਵੱਖ-ਵੱਖ ਹੋਏ

ਦਿੱਲੀ ਪੁਲਿਸ ਨੇ ਬੱਚਿਆਂ ਦੀ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਹੈ । ਜਿਸ ਦੀ ਰਿਪੋਰਟ ਆਉਣੀ ਹੈ । ਪੋਸਟਮਾਰਟਮ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਕੁੱਤਿਆਂ ਨੇ ਬੱਚਿਆਂ ‘ਤੇ ਬੁਰੀ ਤਰ੍ਹਾਂ ਹਮਲਾ ਕੀਤਾ । ਉਨ੍ਹਾਂ ਦੇ ਸਰੀਰ ਦੇ ਕਈ ਅੰਗ ਤਾਂ ਕਰੀਬ-ਕਰੀਬ ਵੱਖ ਹੀ ਹੋ ਗਏ ਹਨ।