Punjab

ਅੰਮ੍ਰਿਤਪਾਲ ਸਿੰਘ ਦਾ ਸਾਥੀ ਹੋਣ ਦਾ ਦਾਅਵਾ ਕਰਨ ਵਾਲਾ ਸੁਖਮਿੰਦਰ ਗ੍ਰਿਫਤਾਰ !

Amritpal singh sukhminder singh arrested

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਕਾਰ ਚੋਰੀ ਕਰਨ ਦੇ ਮਾਮਲੇ ਵਿੱਚ ਮੋਗਾ ਦੇ ਸੁਖਮਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਆਪਣੇ੍ ਆਪ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਦੱਸ ਰਿਹਾ ਹੈ। ਸੁਖਮਿੰਦਰ ਦੀ ਅੰਮ੍ਰਿਤਪਾਲ ਸਿੰਘ ਦੇ ਨਾਲ ਫੋਟੋਆਂ ਵੀ ਹਨ । ਉਸ ਨੇ ਦੱਸਿਆ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਲਈ ਹੀ ਅੰਮ੍ਰਿਤਸਰ ਆਇਆ ਸੀ। ਉਸ ਨੇ ਆਪਣੇ 5 ਸਾਥੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ । ਉਧਰ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਇਸ ਗ੍ਰਿਫਤਾਰੀ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ ।

ਇਸ ਮਾਮਲੇ ਵਿੱਚ ਸੁਖਮਿੰਦਰ ਸਿੰਘ ਦੀ ਗ੍ਰਿਫਤਾਰੀ ਹੋਈ

ਪਿਛਲੇ ਹਫਤੇ ਅੱਧੀ ਰਾਤ ਨੂੰ ਇੱਕ I-20 ਕਾਰ ਚੋਰੀ ਦਾ ਮਾਮਲਾ ਆਇਆ ਸੀ । ਹਸਪਤਾਲ ਵਿੱਚ ਦਾਖਲ ਨੌਜਵਾਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਨਿਹੰਗ ਦੇ ਬਾਣੇ ਵਿੱਚ 6 ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕਾਰ ਖੋਹ ਲਈ । ਮਿਲੀ ਜਾਣਕਾਰੀ ਦੇ ਮੁਤਾਬਿਤ ਅੰਮ੍ਰਿਤਸਰ ਪੁਲਿਸ ਵੱਲੋਂ ਫੜਿਆ ਗਿਆ ਸ਼ਖ਼ਸ ਮੋਗਾ ਦੇ ਪਿੰਡ ਡੋਢੀਕੇ ਦਾ ਰਹਿਣ ਵਾਲਾ ਸੁਖਮਿੰਦਰ ਸਿੰਘ ਹੈ । ਸੂਤਰਾਂ ਮੁਤਾਬਿਕ ਉਸ ਨੇ ਮੰਨਿਆ ਹੈ ਕਿ 5 ਸਾਥੀਆਂ ਦੇ ਨਾਲ ਉਸ ਨੇ ਕਾਰ ਖੋਹੀ ਸੀ । ਹਾਲਾਂਕਿ ਪੁਲਿਸ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ । ਉਧਰ ਭਾਈ ਅੰਮ੍ਰਿਤਪਾਲ ਸਿੰਘ ਸੁਖਮਿੰਦਰ ਸਿੰਘ ਦੇ ਸੁਖਮਿੰਦਰ ਦੀ ਪਛਾਣ ਕਰਨ ਤੋਂ ਇਨਕਾਰ ਕਰਦੇ ਹੋਏ ਚਿਤਾਵਨੀ ਦਿੱਤੀ ਹੈ।

ਸੁਖਮਿੰਦਰ ਸਿੰਘ

ਭਾਈ ਅੰਮ੍ਰਿਤਪਾਲ ਸਿੰਘ ਨੇ ਪਛਾਣ ਕਰਨ ਤੋਂ ਇਨਕਾਰ ਕੀਤਾ

ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਜੇਕਰ ਕੋਈ ਗਲਤ ਕੰਮ ਕਰਦਾ ਫੜ੍ਹਿਆ ਗਿਆ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਮੇਰਾ ਸਾਥੀ ਹੈ,ਨਾਲ ਖੜੇ ਹੋਏ ਹਰ ਬੰਦੇ ਦੀ ਅਸੀਂ ਜ਼ਿੰਮੇਵਾਰੀ ਨਹੀਂ ਲੈ ਸਕਦੇ ਹਾਂ, ਉਨ੍ਹਾਂ ਨੇ ਕਿਹਾ ਜੇਕਰ ਕੋਈ ਉਨ੍ਹਾਂ ਨਾਲ ਮਿਲ ਕੇ ਜਾਂਦਾ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਉਹ ਕਿਵੇਂ ਲੈ ਸਕਦੇ ਹਨ। ਉਨ੍ਹਾਂ ਦੇ ਸਾਥੀਆਂ ਦੇ ਲਾਇਸੈਂਸ ਰੱਦ ਕਰਨ ਨੂੰ ਲੈਕੇ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਸਾਨੂੰ ਸਰਕਾਰ ਨਿਹੱਥਾ ਕਰਨਾ ਚਾਉਂਦੀ ਹੈ। ਪਰ ਸਿੰਘ ਕਦੇ ਨਿਹੱਥੇ ਨਹੀਂ ਹੁੰਦੇ । ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਸਰਕਾਰੀ ਸੁਰੱਖਿਆ ਲਉਗੇ ਤਾਂ ਉਨ੍ਹਾਂ ਨੇ ਸਾਫ ਕੀਤਾ ਕਿ ਕਦੇ ਵੀ ਨਹੀਂ ਲਵਾਂਗਾ । ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜੇ ਹਥਿਆਰਾਂ ਦੇ ਲਾਇਸੈਂਸ ਕੈਂਸਲ ਕੀਤੇ ਹਨ ਉਸ ‘ਤੇ ਉਹ ਸਿੰਘਾਂ ਨਾਲ ਮਿਲ ਕੇ ਵਿਚਾਰ ਕਰ ਰਹੇ ਹਨ।