ਛਤੀਸਗੜ੍ਹ( Chhattisgarh ) ਦੇ ਜਿਲ੍ਹਾ ਸਰਗੁਜਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੋਲੀ ‘ਚ ਇੱਕ ਨਸ਼ੇੜੀ ਨੇ ਤਿੰਨ ਮਹੀਨੇ ਦੀ ਮਾਸੂਮ ਬੱਚੀ ਦੀ ਜਾਨ ਲੈ ਲਈ । ਇਹ ਘਟਨਾ ਸਰਗੁਜਾ ਜ਼ਿਲ੍ਹੇ ਦੇ ਸੀਤਾਪੁਰ ਪਿੰਡ ਦੇ ਗਿਰਹੁਲਦੀਲ ਦੀ ਹੈ। ਦਰਅਸਲ ਹੋਲੀ ਵਾਲੇ ਦਿਨ ਮ੍ਰਿਤਕ ਬੱਚੀ ਦੀ ਮਾਂ ਰਾਜਕੁਮਾਰੀ ਨੇ ਮਾਸੂਮ ਬੱਚੀ ਨੂੰ ਦੁੱਧ ਪਿਲਾਇਆ । ਦੁੱਧ ਪੀਣ ਤੋਂ ਬਾਅਦ ਬੱਚੀ ਮੰਜੇ ‘ਤੇ ਸੁੱਤੀ ਪਈ ਸੀ। ਉਦੋਂ ਹੀ ਪਿੰਡ ਦਾ ਇੱਕ ਵਿਅਕਤੀ ਜੰਗਲੂ ਨਾਗਵੰਸ਼ੀ ਸ਼ਰਾਬ ਪੀ ਕੇ ਹੋਲੀ ਖੇਡਣ ਰਾਜਕੁਮਾਰੀ ਦੇ ਘਰ ਆਇਆ। ਉਹ ਮੰਜੇ ਵਿੱਚ ਸੌਂ ਰਹੀ 3 ਮਹੀਨੇ ਦੀ ਲੋਲੀ ਦੇ ਉੱਪਰ ਬੈਠ ਗਿਆ। ਮਾਸੂਮ ਬੱਚੀ ਨਸ਼ੇੜੀ ਦਾ ਬੋਝ ਨਾ ਝੱਲ ਸਕੀ ਅਤੇ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਲੜਕੀ ਦੀ ਮਾਂ ਰਾਜਕੁਮਾਰੀ ਨੇ ਸੀਤਾਪੁਰ ਥਾਣੇ ਵਿੱਚ ਜੰਗਲੂ ਨਾਗਵੰਸ਼ੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਰਾਜਕੁਮਾਰੀ ਦਾ ਕਹਿਣਾ ਹੈ ਕਿ ਜਦੋਂ ਜੰਗਲੂ ਉਸ ਦੇ ਘਰ ਹੋਲੀ ਖੇਡਣ ਆਇਆ ਤਾਂ ਉਹ ਮੰਜੇ ‘ਤੇ ਬੈਠਣ ਹੀ ਵਾਲਾ ਸੀ। ਰਾਜਕੁਮਾਰੀ ਨੇ ਉਸ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਸ ਦੀ ਬੱਚੀ ਉੱਥੇ ਸੌਂ ਰਹੀ ਹੈ, ਉੱਥੇ ਨਾ ਬੈਠੋ।
ਮਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰ ਕੇ ਜੰਗਲੂ ਜਾਣਬੁੱਝ ਕੇ ਬੱਚੀ ਦੀ ਛਾਤੀ ‘ਤੇ ਬੈਠ ਗਿਆ। ਮਾਂ ਨੇ ਪੁਲਿਸ ਨੂੰ ਦੱਸਿਆ ਕਿ ਕਈ ਵਾਰ ਰੌਲਾ ਪਾਉਣ ‘ਤੇ ਵੀ ਜੰਗਲੂ ਉਥੋਂ ਨਹੀਂ ਉੱਠਿਆ। ਫਿਰ ਉਸ ਨੇ ਨੇੜੇ ਪਈ ਡੰਡਾ ਚੁੱਕ ਲਿਆ ਤਾਂ ਮੁਲਜ਼ਮ ਨਸ਼ੇੜੀ ਉਥੋਂ ਭੱਜ ਗਿਆ।
ਮਾਂ ਰਾਜਕੁਮਾਰੀ ਨੇ ਦੱਸਿਆ ਕਿ ਜੰਗਲੂ ਨਾਗਵੰਸ਼ੀ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਦੇ ਘਰ ਪਹੁੰਚਿਆ ਸੀ। ਜਾਣ-ਬੁੱਝ ਕੇ ਮੰਜੇ ਵਿੱਚ ਸੌਂ ਰਹੀ ਬੱਚੀ ਦੀ ਛਾਤੀ ਉੱਤੇ ਬੈਠ ਗਿਆ। ਘਟਨਾ ਤੋਂ ਬਾਅਦ ਰਾਜਕੁਮਾਰੀ ਨੇ ਇਸ ਦੀ ਜਾਣਕਾਰੀ ਆਪਣੇ ਪਤੀ, ਆਸਪਾਸ ਦੇ ਲੋਕਾਂ ਅਤੇ ਸਹੁਰੇ ਨੂੰ ਦਿੱਤੀ। ਜਿਸ ਤੋਂ ਬਾਅਦ ਦੋਸ਼ੀ ਖਿਲਾਫ ਸੀਤਾਪੁਰ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।