Punjab

ਸਤੁਲਜ ਦਰਿਆ ਕੰਢੇ ਮਿਲੀਆਂ ਮਰੀਆਂ ਮੱਛੀਆਂ, ਕੀ ਲਾਹਣ ਸੁੱਟਣ ਨਾਲ ਹੋਈਆਂ ਨੇ ਇਹ ਮੌਤਾਂ ?

‘ਦ ਖ਼ਾਲਸ ਬਿਊਰੋ: ਇੱਕ ਪਾਸੇ ਪੰਜਾਬ ਭਰ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਦੂਜੇ ਪਾਸੇ ਜ਼ਹਿਰੀਲੀ ਸ਼ਰਾਬ ਦਾ ਕਹਿਰ, ਇਸੇ ਦੇ ਚੱਲਦਿਆਂ ਹੁਣ ਸਤਲੁਜ ਦਰਿਆ ਦੇ ਕੰਢੇ ਵੱਡੀ ਗਿਣਤੀ ‘ਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ ਹਨ, ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਮਾਰੀ ਗਈ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਫੜ੍ਹੇ ਗਏ ਲਾਹਣ ਨੂੰ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ, ਜਿਸ ਕਾਰਨ ਹੀ ਇਨ੍ਹਾਂ ਮੱਛੀਆਂ ਦੀ ਮੌਤ ਹੋਈ ਹੈ।

 

ਮੱਛੀਆਂ ਦੇ ਮਰ ਜਾਣ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਸੈਂਪਲ ਲਏ ਗਏ ਹਨ, ਹਾਲੇ ਰਿਪੋਰਟ ਆਉਣੀ ਬਾਕੀ ਹੈ।

 

ਇਸ ਮਾਮਲੇ ਸਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਤਰਾਜ਼ ਜਤਾਇਆ ਹੈ ਕਿ ਸਤਲੁਜ ਦਰਿਆ ਵਿੱਚ ਕੱਚੀ ਸ਼ਰਾਬ ਪਾਉਣਾ  ਗੈਰ ਕਾਨੂੰਨੀ ਹੈ, ਇਹ ਕਿਸੇ ਅਪਰਾਧ ਤੋਂ ਘੱਟ ਨਹੀਂ ਹੈ। ਉਹਨਾਂ ਕਿਹਾ ਕਿ ਇਹ ਐਕਟ 1976 ਦੀ ਉਲੰਘਣਾ ਹੈ, ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਸੁੱਟਣ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ।

 

ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਪ੍ਰਦੂਸ਼ਣ ਬੋਰਡ ਦੇ ਨਾਲ-ਨਾਲ ਨਿਗਰਾਨ ਕਮੇਟੀ ਨੂੰ ਵੀ ਰਿਪੋਰਟ ਭੇਜ ਦਿੱਤੀ ਗਈ ਹੈ।

Comments are closed.