ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀਆਂ ਵੱਡੀਆਂ ਸਿੱਖਿਆ ਸੰਸਥਾਵਾਂ ਪੀਟੀਯੂ ਤੇ ਪੀਐਸਬੀਟੀ ‘ਤੇ ਵਿਦਿਆਰਥੀਆਂ ਨਾਲ ਥੋਖਾ ਤੇ ਹੇਰਾਫੇਰੀ ਕਰਨ ਦੇ ਵੱਡੇ ਇਲਜ਼ਾਮ ਲਗਾਏ ਹਨ ।
ਆਪਣੇ ਟਵੀਟ ਵਿੱਚ ਖਹਿਰਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੇ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੁਕੇਸ਼ਨ ਵੱਲੋਂ ਕਰਵਾਏ ਗਏ ਇਮਤਿਹਾਨਾਂ ਵਿੱਚ 80% ਵਿਦਿਆਰਥੀਆਂ ਨੂੰ ਪਹਿਲਾਂ ਤਾਂ ਜਾਣਬੁੱਝ ਕੇ ਫੇਲ ਕਰ ਦਿੱਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਮੁੜ ਮੁਲਾਂਕਣ ਦੇ ਚੱਕਰ ਵਿੱਚ ਪਾਇਆ ਜਾ ਸਕੇ ਅਤੇ ਬਾਅਦ ਵਿੱਚ ਫਿਰ ਇਹਨਾਂ ਵਿਦਿਆਰਥੀਆਂ ਨੂੰ ਕਥਿਤ ਮੋਟੀ ਰਿਸ਼ਵਤ ਲੈ ਕੇ ਪਾਸ ਕਰ ਦਿੱਤਾ ਗਿਆ ਹੈ।
I urge @BhagwantMann to order a Vigilance inquiry Into hundreds of crores education scam by PTU & PSBTE
as 80% students are deliberateltly failed in examination to put them in vicious cycle of re-evaluation and re-appear.Then these students are passed after alleged hefty bribe. pic.twitter.com/3QbTElemLa— Sukhpal Singh Khaira (@SukhpalKhaira) March 5, 2023
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਸਾਰੇ ਘਪਲੇ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਈ ਜਾਵੇ। ਆਪਣੇ ਇਸ ਦਾਅਵੇ ਦੇ ਸਬੂਤਾਂ ਵਜੋਂ ਉਹਨਾਂ ਆਪਣੇ ਟਵੀਟ ਵਿੱਚ ਕੁੱਝ ਦਸਤਾਵੇਜ ਵੀ ਸਾਂਝੇ ਕੀਤੇ ਹਨ।