Punjab

ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਨੇ ਮਨਕੀਰਤ ਔਲਖ ਨੂੰ ਦੁਬਈ ਜਾਣ ਤੋਂ ਰੋਕਿਆ ! ਏਅਰਪੋਰਟ ‘ਤੇ ਕੀਤੀ ਪੁੱਛ !ਔਲਖ ਦਾ ਆਇਆ ਵੀਡੀਓ ਮੈਸੇਜ

ਬਿਊਰੋ ਰਿਪੋਰਟ : ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਨੂੰ ਲੈਕੇ ਵੱਡੀ ਖ਼ਬਰ ਆ ਰਹੀ ਹੈ । ਚੰਡੀਗੜ੍ਹ ਏਅਰਪੋਰਟ ਤੋਂ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ NIA ਨੇ ਉਨ੍ਹਾਂ ਨੂੰ ਦੁਬਈ ਜਾਣ ਤੋਂ ਰੋਕ ਦਿੱਤਾ । ਏਅਰਪੋਰਟ ‘ਤੇ ਹੀ NIA ਨੇ ਮਨਕੀਰਤ ਔਲਖ ਕੋਲੋ ਪੁੱਛ-ਗਿੱਛ ਕੀਤੀ ਪਰ ਉਨ੍ਹਾਂ ਤੋਂ ਕਿਸ ਕੇਸ ਵਿੱਚ ਪੁੱਛ-ਗਿੱਛ ਕੀਤੀ ਗਈ ਹੈ ਇਸ ਬਾਰੇ ਕੁਝ ਵੀ ਨਹੀਂ ਪਤਾ ਚੱਲ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਦੀ ਚੰਡੀਗੜ੍ਹ ਏਅਰਪੋਰਟ ਤੋਂ ਦੁਬਈ ਲਈ ਇੰਡੀਕੋ ਦੀ ਸਵਾ ਚਾਰ ਵਜੇ ਫਲਾਈਟ ਸੀ ਜਿਵੇਂ ਹੀ ਔਲਖ ਏਅਰਪੋਰਟ ‘ਤੇ ਪਹੁੰਚਿਆ NIA ਦੇ ਅਧਿਕਾਰੀਆਂ ਉਨ੍ਹਾਂ ਨੂੰ ਕਮਰੇ ਵਿੱਚ ਲੈ ਗਈ ਅਤੇ ਕਾਫੀ ਦੇਰ ਤੱਕ ਪੁੱਛ-ਗਿੱਛ ਕਰਦੇ ਰਹੇ । ਜਿਸ ਤੋਂ ਬਾਅਦ ਮਨਕੀਰਤ ਔਲਖ ਆਪਣੇ ਚੰਡੀਗੜ੍ਹ ਵਾਲੇ ਘਰ ਵਾਪਸ ਪਰਤ ਆਏ ਅਤੇ ਉਨ੍ਹਾਂ ਨੇ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਹੈ ।

ਮਨਕੀਰਤ ਔਲਖ ਦਾ ਵੀਡੀਓ ਮੈਸੇਜ

ਮਨਕੀਰਤ ਔਰਖ ਨੇ ਇੰਸਟਰਾਗਰਾਮ ‘ਤੇ ਵੀਡੀਓ ਮੈਸੇਜ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਦੁਬਈ ‘V’ ਕਲੱਬ ਆਉਣਾ ਸੀ ਪਰ ਤਕਨੀਕੀ ਕਾਰਨ ਦੀ ਵਜ੍ਹਾ ਕਰਕੇ ਨਹੀਂ ਆ ਸਕਿਆ, ਜਲਦ ਦੀ ਨਵੀਂ ਡੇਟ ਐਨਾਉਂਸ ਕਰਾਂਗਾ। ਹਾਲਾਂਕਿ ਉਨ੍ਹਾਂ ਨੇ ਦੁਬਈ ਨਾ ਜਾਣ ਦੇ ਪਿੱਛੇ ਤਕਨੀਕੀ ਕਾਰਨ ਦੱਸਿਆ ਹੈ ਪਰ ਸੂਤਰਾਂ ਮੁਤਾਬਿਕ ਉਨ੍ਹਾਂ ਤੋਂ NIA ਨੇ ਪੁੱਛ-ਗਿੱਛ ਕੀਤੀ ਹੈ ਇਸੇ ਲਈ ਉਹ ਦੁਬਈ ਨਹੀਂ ਜਾ ਸਕੇ। ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਪਹਿਲਾਂ ਵੀ NIA ਮਨਕੀਰਤ ਔਲਖ ਤੋਂ ਪੁੱਛ-ਗਿੱਛ ਕਰ ਚੁੱਕੀ ਹੈ।

 

ਸਿੱਧੂ ਮੂਸੇਵਾਲਾ ਕੇਸ ਵਿੱਚ ਮਨਕੀਰਤ ਔਲਖ ਤੋਂ ਪੁੱਛ-ਗਿੱਛ ਹੋ ਚੁੱਕੀ ਹੈ

ਮਨਕੀਰਤ ਔਲਖ ਤੋਂ ਪਹਿਲਾਂ ਵੀ NIA ਦਿੱਲੀ ਵਿੱਚ ਜਾਂਚ ਕਰ ਚੁੱਕੀ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਕੁਝ ਗਾਇਕਾਂ ਦੇ ਗੈਂਗਸਟਰਾਂ ਦੇ ਨਾਲ ਲਿੰਕ ਹਨ । ਜਿਸ ਤੋਂ ਬਾਅਦ ਮਨਕੀਰਤ ਔਲਖ ਨੂੰ ਵੀ ਜਾਂਚ ਲ਼ਈ ਸੱਦਿਆ ਗਿਆ ਸੀ । ਮਨਕੀਰਤ ਔਲਖ ਦਾ ਸ਼ੁਰੂ ਤੋਂ ਹੀ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਨਾਂ ਆ ਰਿਹਾ ਸੀ । ਔਲਖ ਨੂੰ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮਾਸਰਟ ਮਾਇੰਡ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ । ਹਾਲਾਂਕਿ ਮਨਕੀਰਤ ਔਲਖ ਨੇ ਵੀ ਮੰਨਿਆ ਸੀ ਕਿ ਉਹ ਕਾਲਜ ਵੇਲੇ ਲਾਰੈਂਸ ਦੇ ਨਾਲ ਸੀ ਪਰ ਹੁਣ ਉਸ ਦਾ ਕੋਈ ਵਾਸਤਾ ਨਹੀਂ ਹੈ । ਮਨਕੀਰਤ ਔਲਖ ਨੇ ਵਾਰ-ਵਾਰ ਕਿਹਾ ਕਿ ਉਸ ਦੀ ਸਿੱਧੂ ਦੇ ਨਾਲ ਚੰਗੀ ਦੋਸਤੀ ਸੀ ਬੇਵਜ੍ਹਾ ਉਸ ਦਾ ਨਾਂ ਇਸ ਕੇਸ ਵਿੱਚ ਆ ਰਿਹਾ ਹੈ । ਮਨਕੀਰਤ ਵਿੱਕੀ ਮਿੱਠੂਖੇੜਾ ਦਾ ਵੀ ਚੰਗਾ ਦੋਸਤ ਸੀ । ਜਦੋਂ ਉਸ ਦਾ ਕਤਲ ਹੋਇਆ ਸੀ ਤਾਂ ਮਨਕੀਰਤ ਔਲਖ ਉਸ ਦੇ ਪਰਿਵਾਰ ਦੇ ਨਾਲ ਖੜਾ ਹੋਇਆ ਸੀ । ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਾਰ-ਵਾਰ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਵਿੱਕੀ ਮਿੱਠੂਖੇੜਾ ਦੇ ਕਤਲ ਨੂੰ ਵਜ੍ਹਾ ਦੱਸ ਦੇ ਰਹੇ ਹਨ । ਇਸ ਤੋਂ ਪਹਿਲਾਂ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਜਦੋਂ ਡੀਜੀਪੀ ਗੌਰਵ ਯਾਦਵ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਮਨਕੀਰਤ ਔਲਖ ਅਤੇ ਬੱਬੂ ਮਾਨ ਦਾ ਨਾਂ ਲਿਆ ਸੀ ।ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਦੋਵਾਂ ਤੋਂ ਪੁੱਛ-ਗਿੱਛ ਕੀਤੀ ਸੀ । ਗੈਂਗਸਟਰ ਅਤੇ ਗਾਇਕਾਂ ਦੇ ਨੈੱਕਸਸ ਦੀ ਜਾਂਚ NIA ਵੀ ਕਰ ਰਹੀ ਹੈ । ਇਸੇ ਲਈ ਹੋ ਸਕਦਾ ਹੈ ਕਿ ਮਨਕੀਰਤ ਔਲਖ ਤੋਂ NIA ਨੇ ਪੁੱਛ-ਗਿੱਛ ਕੀਤੀ ਹੋਵੇ।