Punjab

ਜਿਸ ਧੀ ਨੂੰ ਗੱਲਵਕੜੀ ਪਾਉਣ ਜਾ ਰਹੇ ਸਨ ਮਾਪੇ ਉਸੇ ਨੂੰ ਉਮਰ ਭਰ ਦਾ ਦੁੱਖ ਦੇ ਗਏ !

ਬਿਊਰੋ ਰਿਪੋਰਟ : ਬਰਨਾਲਾ ਵਿੱਚ ਇੱਕ ਬਹੁਤ ਦੀ ਭਿਆਨਕ ਹਾਦਸੇ ਦੀ ਖ਼ਬਰ ਆਈ ਹੈ ਜਿਸ ਨੇ ਇੱਕ 3 ਬੱਚਿਆ ਦੇ ਸਿਰ ਤੋਂ ਮਾਪਿਆਂ ਦਾ ਹੱਥ ਚੁੱਕ ਦਿੱਤਾ । ਮਾਪੇ ਹੋਸਟਲ ਵਿੱਚ ਪੜ੍ਹਨ ਵਾਲੀ ਆਪਣੀ ਧੀ ਨੂੰ ਮਿਲਣ ਦੇ ਲਈ ਹੀ ਜਾ ਰਹੇ ਸਨ । ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰੀ ਸੀ । ਨਾ ਧੀ ਅਖੀਰਲੀ ਵਾਰ ਮਾਪਿਆਂ ਨੂੰ ਮਿਲ ਸਕੀ ਨਾ ਹੀ ਪਤੀ-ਪਤਨੀ ਧੀ ਦੇ ਗਲੇ ਲੱਗ ਸਕੇ । ਹਾਦਸਾ ਇੰਨਾਂ ਭਿਆਨਕ ਸੀ ਕਿ ਪਤਨੀ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ ਪਤੀ ਨੇ ਹਸਪਤਾਲ ਵਿੱਚ ਦਮ ਤੋੜਿਆ ।

ਦਰਅਸਲ ਹਾਦਸਾ ਬਰਨਾਲਾ ਦੇ ਕੋਲ ਹੋਇਆ ਜਿੱਥੇ ਐਕਟੀਵਾ ਦੀ ਟੱਕਰ ਕਾਰ ਦੇ ਨਾਲ ਹੋਈ । ਬਰਨਾਲਾ ਦੇ ਰਹਿਣ ਵਾਲੇ ਪਤੀ ਜਗਤਾਰ ਸਿੰਘ ਅਤੇ ਪਤਨੀ ਨਵਦੀਪ ਕੌਰ ਪਿੰਡ ਢਿੱਲਵਾਂ ਵਿਖੇ ਨਵੋਦਿਆ ਸਕੂਲ ਪੜ੍ਹ ਰਹੀ ਧੀ ਨੂੰ ਮਿਲਣ ਦੇ ਲਈ ਜਾ ਰਹੇ ਸਨ । ਇਸੇ ਦੌਰਾਨ ਜਦੋਂ ਉਹ ਪੈਟਰੋਲ ਪੰਪ ਦੇ ਨੇੜੇ ਪੁੱਜੇ ਤਾਂ ਇਕ ਕਾਰ ਨੇ ਪਿਛਿਓਂ ਆ ਕੇ ਉਨ੍ਹਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰੀ ਦਿੱਤੀ । ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਨਵਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਜਗਤਾਰ ਸਿੰਘ ਦੇ ਸਾਹ ਚੱਲ ਰਹੇ ਸਨ । ਜ਼ਖ਼ਮੀ ਹਾਲਤ ਵਿੱਚ ਪਿਤਾ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ,ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ ।

ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਤਿੰਨ ਛੋਟੇ-ਛੋਟੇ ਬੱਚੇ ਸਨ । ਜਿੰਨਾਂ ਵਿੱਚ 2 ਕੁੜੀਆਂ ਅਤੇ ਇੱਕ ਮੁੰਡਾ ਹੈ । ਘਟਨਾ ਦੀ ਵਜ੍ਹਾ ਕਰਕੇ ਪੂਰੇ ਇਲਾਕੇ ਵਿੱਚ ਗਮ ਦਾ ਮਾਹੌਲ ਛਾ ਗਿਆ ਹੈ । 3 ਛੋਟੇ-ਛੋਟੇ ਬੱਚਿਆਂ ਨੂੰ ਵੇਖ ਕੇ ਹਰ ਇੱਕ ਦਾ ਦਿਲ ਰੋਹ ਰਿਹਾ ਹੈ । ਇੰਨੀ ਛੋਟੀ ਉਮਰ ਵਿੱਚ ਮਾਪਿਆਂ ਦਾ ਸਿਰ ਤੋਂ ਹੱਥ ਉਠਣ ਦਾ ਦਰਦ ਪੂਰੀ ਉਮਰ ਇੰਨਾਂ ਨੂੰ ਪਰੇਸ਼ਾਨ ਕਰਦਾ ਰਹੇਗਾ । ਜਿਸ ਉਮਰ ਵਿੱਚ ਬੱਚੇ ਆਪਣੇ ਬਚਪਨ ਦਾ ਆਨੰਦ ਮਾਣ ਦੇ ਹਨ ਉਸ ਉਮਰ ਵਿੱਚ ਉਨ੍ਹਾਂ ਦੇ ਸਿਰ ‘ਤੇ ਵੱਡੀ ਜ਼ਿੰਮੇਵਾਰੀ ਆ ਗਈ ਹੈ ।