24 ਫਰਵਰੀ, 2022 ਨੂੰ, ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ। ਅੱਜ ਇਸ ਜੰਗ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ।ਯੂਕਰੇਨ ਵਿੱਚ ਰੂਸੀ ਫੌਜੀ ਹਮਲੇ ਜਾਰੀ ਹਨ। ਫੌਜ ਦੇ ਟੈਂਕ ਸੜਕਾਂ ‘ਤੇ ਘੁੰਮ ਰਹੇ ਹਨ। ਫੌਜੀਆਂ ਦੇ ਆਪਸੀ ਟਕਰਾਅ ਵਿੱਚ ਆਮ ਨਾਗਰਿਕ ਵੀ ਨਿਸ਼ਾਨਾ ਬਣ ਰਹੇ ਹਨ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਟੈਂਕ ਕਥਿਤ ਤੌਰ ‘ਤੇ ਇੱਕ ਕਾਰ ਨੂੰ ਲਤਾੜਦਾ ਨਜ਼ਰ ਆ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਵਿੱਚ ਇੱਕ ਆਮ ਨਾਗਰਿਕ ਵੀ ਮੌਜੂਦ ਸੀ।
NBC ਨਿਊਜ਼ ਨੇ ਇਸ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ‘ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਰੂਸੀ ਹਮਲੇ ਦੌਰਾਨ ਫੌਜੀ ਵਾਹਨ (ਟੈਂਕ) ਨੂੰ ਚੱਲਦੀ ਕਾਰ ਦੇ ਉੱਪਰੋਂ ਲੰਘਦੇ ਦੇਖਿਆ ਗਿਆ।’ ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਬਖਤਰਬੰਦ ਵਾਹਨ ਰੂਸੀ ਜਾਂ ਯੂਕਰੇਨੀ ਸੀ, ਜਾਂ ਇਹ ਹਾਦਸਾ ਕਦੋਂ ਹੋਇਆ ਸੀ।
View this post on Instagram
ਇਸ ਵੀਡੀਓ ‘ਚ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਯੂਕਰੇਨ ਦੇ ਕਈ ਪੱਤਰਕਾਰਾਂ ਅਤੇ ਨਾਗਰਿਕਾਂ ਨੇ ਵੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਾਣਕਾਰੀ ਮੁਤਾਬਕ ਕਾਰ ‘ਚ ਸਵਾਰ ਬਜ਼ੁਰਗ ਵਿਅਕਤੀ ਦੀ ਜਾਨ ਬਚ ਗਈ।
ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਟੈਂਕ ਕਾਰ ਦੇ ਉੱਪਰ ਚੜ੍ਹ ਗਿਆ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨਾਲ ਦੱਬ ਗਈ। ਕਾਰ ਦੀ ਦੁਰਦਸ਼ਾ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ