India

CBI ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਕੀਤਾ ਗ੍ਰਿਫਤਾਰ ! ਸ਼ਰਾਬ ਘੁਟਾਲੇ ‘ਚ ਇਸ IAS ਅਫਸਰ ਨੇ ਲਿਆ ਸੀ ਨਾਂ

ਬਿਉਰੋ ਰਿਪੋਰਟ : ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰੀ ਤੋਂ ਪਹਿਲਾ CBI ਨੇ 8 ਘੰਟੇ ਤੱਕ ਪੁੱਛ-ਗਿੱਛ ਕੀਤੀ ਸੀ । ਦੱਸਿਆ ਜਾ ਰਿਹਾ ਹੈ ਕਿ ਆਬਕਾਰੀ ਵਿਭਾਗ ਦੇ ਇੱਕ IAS ਅਫਸਰ ਤੋਂ ਪੁੱਛ-ਗਿੱਛ ਦੌਰਾਨ ਸਿਸੋਦੀਆ ਦਾ ਨਾਂ ਆਇਆ ਸੀ । ਅਫਸਰ ਨੇ ਦੱਸਿਆ ਸੀ ਕਿ ਸਿਸੋਦੀਆ ਨੇ ਹੀ ਸ਼ਰਾਬ ਨੀਤੀ ਬਣਾਈ ਸੀ ਜਿਸ ਨਾਲ ਸਰਕਾਰ ਨੂੰ ਮੁਨਾਫਾ ਨਾ ਹੋਏ ਬਲਕਿ ਵਪਾਰੀਆਂ ਨੂੰ ਫਾਇਦਾ ਹੋਵੇ। ਇਸੇ ਬਿਆਨ ‘ਤੇ ਹੀ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

ਸਿਸੋਦੀਆ ਨੇ CBI ਦਫਤਰ ਜਾਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਭਗਤ ਸਿੰਘ ਦੇ ਭਗਤ ਹਨ ਉਹ ਦੇਸ਼ ਦੇ ਲਈ ਸ਼ਹੀਦ ਹੋ ਗਏ ਸੀ । ਅਸੀਂ ਤਾਂ ਝੂਠੇ ਇਲਜ਼ਾਮ ਵਿੱਚ ਜੇਲ੍ਹ ਜਾ ਰਹੇ ਹਾਂ,ਇਹ ਤਾਂ ਬਹੁਤ ਹੀ ਛੋਟੀ ਚੀਜ਼ ਹੈ।

ਜਾਂਚ ਵਿੱਚ ਸ਼ਾਮਲ ਹੋਣ ਦੇ ਪਹਿਲਾਂ ਸਿਸੋਦੀਆ ਮਾਂ ਨੂੰ ਮਿਲ ਅਤੇ ਅਸ਼ੀਰਵਾਦ ਲਿਆ । ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਰੋਡ ਸ਼ੋਅ ਕਰਦੇ ਹੋਏ CBI ਦਫਤਰ ਪਹੁੰਚੇ । ਸਿਸੋਦੀਆ ਦੇ ਨਾਲ ਹਜ਼ਾਰਾ ਹਮਾਇਤੀ ਵੀ ਸ਼ਾਮਲ ਸਨ। ਸਾਰੇ ਹੈਡਕੁਆਟਰ ਦੇ ਬਾਹਰ ਧਰਨੇ ਵਿੱਚ ਬੈਠੇ ਸਨ ਅਤੇ ਕੇਂਦਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ । ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਅਤੇ AAP ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਕਈ ਹਮਾਇਤੀਆਂ ਦੇ ਨਾਲ ਹਿਰਾਸਤ ਵਿੱਚ ਲਏ ਗਏ ਸਨ ।