Maharashtra: ਇੱਕ ਪਾਸੇ ਜਿੱਥੇ ਸਰਕਾਰ ਦੇਸ਼ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਖੇਤੀ ਲਾਗਤਾਂ ਕਾਰਨ ਕਿਸਾਨਾਂ(Maharashtra farmer) ਨੂੰ ਆਪਣੀਆਂ ਫ਼ਸਲਾਂ ਦਾ ਖਰਚਾ ਚੁੱਕਣਾ ਔਖਾ ਹੋ ਰਿਹਾ ਹੈ। ਇੰਨਾ ਹੀ ਨਹੀਂ ਕਿਸਾਨਾਂ ਨਾਲ ਤਾਂ ਇਸ ਤੋਂ ਵੀ ਮਾੜਾ ਹੋ ਰਿਹਾ ਹੈ। ਅਜਿਹੇ ਹੀ ਇੱਕ ਮਾਮਲੇ ਨੇ ਸਾਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਵਿੱਚ ਆਪਣੀ ਪਿਆਜ਼ ਦੀ ਫ਼ਸਲ ਵੇਚਣ ਲਈ 70 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੰਡੀ ਵਿੱਚ ਆਏ ਕਿਸਾਨ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਦਰਅਸਲ, 512 ਕਿਲੋ ਪਿਆਜ਼ ਵੇਚ(sell 512kg onions) ਕੇ ਕਿਸਾਨ ਨੂੰ ਸਿਰਫ਼ ਦੋ ਰੁਪਏ ਹੀ ਮਿਲੇ।
ਪੱਛਮੀ ਮਹਾਰਾਸ਼ਟਰ ਦੇ ਸੋਲਾਪੁਰ(Solapur) ਜ਼ਿਲ੍ਹੇ ਦੀ ਬਾਰਸ਼ੀ ਤਹਿਸੀਲ ਦੇ ਰਹਿਣ ਵਾਲੇ ਕਿਸਾਨ ਰਾਜੇਂਦਰ ਤੁਕਾਰਾਮ ਚਵਾਨ(Rajendra Tukaram Chavan) ਨੇ 512 ਕਿਲੋ ਪਿਆਜ਼ ਵੇਚ(sell 512kg onions) ਕੇ ਸਿਰਫ਼ ਦੋ ਰੁਪਏ ਕਮਾਏ ਹਨ। ਪਿਆਜ਼ ਵੇਚਣ ਤੋਂ ਬਾਅਦ ਉਸ ਨੂੰ ਪੋਸਟ ਡੇਟਿਡ ਚੈੱਕ ਦਿੱਤਾ ਗਿਆ, ਜੋ ਪੰਦਰਾਂ ਦਿਨਾਂ ਬਾਅਦ ਕਲੀਅਰ ਹੋ ਗਿਆ। ਜਦੋਂ ਪ੍ਰਾਪਤ ਹੋਈ ਰਕਮ ਵਿੱਚੋਂ ਟਰਾਂਸਪੋਰਟ ਦੇ ਖਰਚੇ ਘਟਾਏ ਗਏ ਤਾਂ ਸਿਰਫ਼ ਦੋ ਰੁਪਏ ਹੀ ਪੱਲੇ(cheque of ₹2) ਪਏ।
ਇੱਕ ਕਿਲੋ ਪਿਆਜ਼ ਇੱਕ ਰੁਪਏ ਦਾ ਹੈ
ਘਟਨਾ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੀ ਹੈ। ਇੱਥੋਂ ਦੇ ਬਾਰਸ਼ੀ ਤਾਲੁਕਾ ਦੇ ਬੋਰਗਾਂਵ ਪਿੰਡ ਦਾ 58 ਸਾਲਾ ਕਿਸਾਨ ਰਾਜੇਂਦਰ ਤੁਕਾਰਾਮ ਚਵਾਨ ਪਿਆਜ਼ ਦੀ ਖੇਤੀ ਕਰਦਾ ਹੈ। ਇਸ ਸਾਲ ਵੀ ਉਸ ਦੇ ਖੇਤ ਵਿੱਚ ਪਿਆਜ਼ ਦਾ ਝਾੜ ਚੰਗਾ ਰਿਹਾ। ਅਜਿਹੀ ਸਥਿਤੀ ਵਿੱਚ ਆਪਣੀ 512 ਕਿਲੋਗ੍ਰਾਮ ਉਪਜ ਨੂੰ ਲੈ ਕੇ ਨਿਲਾਮੀ ਕਰਨ ਲਈ 70 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੋਲਾਪੁਰ ਏਪੀਐਮਸੀ ਪਹੁੰਚਿਆ। ਕਾਫੀ ਸੌਦੇਬਾਜ਼ੀ ਤੋਂ ਬਾਅਦ ਉਸ ਨੂੰ ਆਪਣਾ 512 ਕਿਲੋ ਪਿਆਜ਼ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਪਿਆ।
ਦੋ ਰੁਪਏ ਦਾ ਪੋਸਟ-ਡੇਟ ਚੈੱਕ ਮਿਲਿਆ
ਸਾਰੀਆਂ ਕਟੌਤੀਆਂ ਤੋਂ ਬਾਅਦ, ਉਸ ਨੂੰ ਸਿਰਫ 2.49 ਰੁਪਏ ਦਾ ਚੈੱਕ ਮਿਲਿਆ, ਉਹ ਵੀ ਪੋਸਟ-ਡੇਟ। ਜਿਸ ਨੂੰ ਉਹ 15 ਦਿਨਾਂ ਬਾਅਦ ਹੀ ਕਲੀਅਰ ਕਰਵਾ ਸਕਦਾ ਸੀ। ਕਿਉਂਕਿ ਬੈਂਕ ਦੇ ਨਿਯਮਾਂ ਅਨੁਸਾਰ 49 ਪੈਸੇ ਦੀ ਬਕਾਇਆ ਰਕਮ ਦੇਣਾ ਸੰਭਵ ਨਹੀਂ ਹੈ, ਇਸ ਲਈ ਉਸ ਨੂੰ ਵਪਾਰੀ ਨਾਲ ਸੰਪਰਕ ਕਰਨਾ ਪਵੇਗਾ।
ਕਿਸਾਨ ਨੇ ਦੱਸਿਆ ਕਿ ਉਸ ਦਾ 40 ਹਜ਼ਾਰ ਰੁਪਏ ਖਰਚ ਆਇਆ ਹੈ
ਤੁਕਾਰਾਮ ਚਵਾਨ ਨੇ ਇਸ ਜ਼ਿਆਦਾ ਝਾੜ ਲਈ 40,000 ਰੁਪਏ ਦਾ ਖਰਚਾ ਆਇਆ ਹੈ। ਉਸ ਨੇ ਕਿਹਾ, “ਮੈਨੂੰ 1 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦਾ ਭੁਗਤਾਨ ਮਿਲਿਆ ਹੈ।” ਉਨ੍ਹਾਂ ਦੱਸਿਆ ਕਿ ਏਪੀਐਮਸੀ ਵਪਾਰੀ ਨੇ ਪਿਆਜ਼ ਲਈ ਦਿੱਤੀ ਗਈ ਕੁੱਲ 512 ਰੁਪਏ ਦੀ ਰਕਮ ਵਿੱਚੋਂ ਟਰਾਂਸਪੋਰਟੇਸ਼ਨ ਚਾਰਜਿਜ਼, ਹੈੱਡ-ਲੋਡਿੰਗ ਅਤੇ ਵਜ਼ਨ ਚਾਰਜਿਜ਼ ਵਿੱਚ 509.50 ਰੁਪਏ ਕੱਟ ਲਏ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੇ ਪਿਆਜ਼ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਸੀ।
ਵਪਾਰੀ ਨੇ ਕੀ ਕਿਹਾ
ਇਸ ਮਾਮਲੇ ਵਿੱਚ ਵਾਪਰੀ ਨੇ ਕਿਹਾ ਕਿ ਇੱਕ ਕਿਸਾਨ ਤੋਂ ਪਿਆਜ਼ ਖਰੀਦਿਆ ਸੀ। ਪੋਸਟ ਡੇਟਿਡ ਚੈੱਕਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਸੀਦਾਂ ਅਤੇ ਚੈੱਕ ਜਾਰੀ ਕਰਨ ਦੀ ਪ੍ਰਕਿਰਿਆ ਦਾ ਕੰਪਿਊਟਰੀਕਰਨ ਕੀਤਾ ਹੈ। ਇਸੇ ਲਈ ਚੈੱਕ ਪੋਸਟ-ਡੇਟ ਕਰ ਦਿੱਤਾ ਗਿਆ। ਉਸ ਨੇ ਇਹ ਵੀ ਕਿਹਾ ਕਿ ਨਿਲਾਮੀ ਲਈ ਲਿਆਂਦੇ ਪਿਆਜ਼ ਦੀ ਗੁਣਵੱਤਾ ਬਹੁਤ ਘੱਟ ਸੀ।
ਦਵਿੰਦਰ ਸ਼ਰਮਾ ਨੇ ਜਤਾਇਆ ਦੁੱਖ
ਕੌਮਾਂਤਰੀ ਖੇਤੀ, ਖੁਰਾਕ ਅਤੇ ਵਪਾਰ ਨੀਤੀ ਵਿਸ਼ਲੇਸ਼ਕ ਡਾ. ਦਵਿੰਦਰ ਸ਼ਰਮਾ ਨੇ ਇਸ ਮਾਮਲੇ ਵਿੱਚ ਟਵੀਟ ਕਰਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਕਿ ‘ਭਿਆਨਕ ਪ੍ਰੇਸ਼ਾਨੀ ਦਾ ਇਹ ਪੱਧਰ ਉਸ ਦਾ ਨਤੀਜਾ ਹੈ ਜਿਸ ਨੂੰ ਮੈਂ “ਫਾਰਮ ਟੂ ਫਲੌਪ” ਪਹੁੰਚ ਕਹਿੰਦਾ ਹਾਂ।’
This level of appalling distress is the result of what I call as "farm to flop" approach. https://t.co/H3C2Pv4AWv
— Devinder Sharma (@Devinder_Sharma) February 24, 2023
ਥੋਕ ਬਾਜ਼ਾਰ ਲਾਸਲਗਾਓਂ ‘ਚ ਪਿਆਜ਼ ਦੀਆਂ ਕੀਮਤਾਂ 70 ਫੀਸਦੀ ਤੱਕ ਡਿੱਗੀਆਂ
ਮਾਹਿਰਾਂ ਅਨੁਸਾਰ ਕਿਸਾਨਾਂ ਨੂੰ 25 ਫੀਸਦੀ ਤੋਂ ਵੱਧ ਉੱਚ ਗੁਣਵੱਤਾ ਵਾਲੀ ਉਪਜ ਨਹੀਂ ਮਿਲਦੀ। ਲਗਭਗ 30% ਉਪਜ ਦਰਮਿਆਨੀ ਗੁਣਵੱਤਾ ਦੀ ਹੁੰਦੀ ਹੈ ਅਤੇ ਬਾਕੀ ਘੱਟ ਦਰਜੇ ਦੀ ਹੁੰਦੀ ਹੈ। ਨਾਸਿਕ ਸਥਿਤ ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਓਂ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਪਿਆਜ਼ ਦੀ ਥੋਕ ਕੀਮਤ ਵਿੱਚ 70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਲਾਸਲਗਾਂਵ ਮੰਡੀ ਵਿੱਚ ਪਿਆਜ਼ ਦੀ ਆਮਦ ਵੀ ਦੁੱਗਣੀ ਹੋ ਗਈ ਹੈ। ਦੋ ਮਹੀਨੇ ਪਹਿਲਾਂ ਤੱਕ ਰੋਜ਼ਾਨਾ 15 ਹਜ਼ਾਰ ਕੁਇੰਟਲ ਪਿਆਜ਼ ਆਉਂਦਾ ਸੀ। ਜੋ ਪ੍ਰਤੀ ਦਿਨ ਵੱਧ ਕੇ 30 ਹਜ਼ਾਰ ਕੁਇੰਟਲ ਹੋ ਰਿਹਾ ਹੈ। ਪਿਆਜ਼ ਦੀ ਥੋਕ ਕੀਮਤ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕੁਝ ਮਹੀਨੇ ਪਹਿਲਾਂ ਇਸ ਦੀ ਕੀਮਤ 1850 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਫਰਵਰੀ ‘ਚ ਘੱਟ ਕੇ 550 ਰੁਪਏ ਪ੍ਰਤੀ ਕੁਇੰਟਲ ‘ਤੇ ਆ ਗਈ ਹੈ।
ਉਤਪਾਦਨ ਵਧਣ ਨਾਲ ਪਿਆਜ਼ ਦੀਆਂ ਕੀਮਤਾਂ ਘਟਦੀਆਂ ਹਨ
ਸੋਲਾਪੁਰ ਏਪੀਐਮਸੀ ਦੇ ਨਿਰਦੇਸ਼ਕ ਅਤੇ ਪਿਆਜ਼ ਦੇ ਵਪਾਰੀ ਕੇਦਾਰ ਉਮਬਰਾਜੇ ਨੇ ਕਿਹਾ, ਲਾਸਾਲਗਾਓਂ ਮੰਡੀ ਵਿੱਚ ਆਏ ਪਿਆਜ਼ ਦੀ ਮਾਤਰਾ ਜੋ ਦਸੰਬਰ ਵਿੱਚ ਪ੍ਰਤੀ ਦਿਨ ਲਗਭਗ 15,000 ਕੁਇੰਟਲ ਸੀ, ਹੁਣ ਦੁੱਗਣੀ ਹੋ ਕੇ 30,000 ਕੁਇੰਟਲ ਪ੍ਰਤੀ ਦਿਨ ਹੋ ਗਈ ਹੈ। ਲਾਸਾਲਗਾਓਂ ਵਿੱਚ ਪਿਆਜ਼ ਦੀ ਔਸਤ ਥੋਕ ਕੀਮਤ 26 ਦਸੰਬਰ, 2022 ਨੂੰ 1,850 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 23 ਫਰਵਰੀ, 2023 ਨੂੰ 550 ਰੁਪਏ ਪ੍ਰਤੀ ਕੁਇੰਟਲ ਹੋ ਗਈ। ਸੂਬੇ ਭਰ ਦੀ ਇਹੀ ਕਹਾਣੀ ਹੈ। “ਜਿਸ ਦਿਨ ਬਾਰਸ਼ੀ ਦਾ ਕਿਸਾਨ ਆਪਣਾ ਪਿਆਜ਼ ਲੈ ਕੇ ਆਇਆ, ਇਸ ਦਿਨ APMC ਵਿੱਚ ਪਿਆਜ਼ ਦੀਆਂ 12,000 ਬੋਰੀਆਂ ਦਾ ਹੜ੍ਹ ਆ ਗਿਆ ਸੀ।”