India

ਹਸਪਤਾਲ ਨੇ ਨਵ-ਜਨਮੇ ਬੱਚੇ ਨੂੰ ਮ੍ਰਿਤਕ ਐਲਾਨ ਕੇ ਡੱਬੇ ‘ਚ ਪਾਕੇ ਦਿੱਤਾ ! ਢਾਈ ਘੰਟੇ ਬਾਅਦ ਡੱਬਾ ਖੋਲਿਆ ਤਾਂ ਬੱਚੀ ਦੇ ਸਾਹ ਚੱਲ ਰਹੇ ਸਨ !

ਬਿਉਰੋ ਰਿਪੋਰਟ : ਦਿੱਲੀ ਦੇ ਮਸ਼ਹੂਰ ਲੋਕਨਾਇਕ ਜੈਪ੍ਰਕਾਸ਼ (LNJP) ਹਸਪਤਾਲ ਵਿੱਚ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । ਡਾਕਟਰਾਂ ਨੇ ਇੱਕ ਨਵ-ਜਨਮੇ ਬੱਚੇ ਨੂੰ ਢਾਈ ਘੰਟੇ ਤੱਕ ਇੱਕ ਡੱਬੇ ਵਿੱਚ ਬੰਦ ਰੱਖਿਆ।
ਦਰਅਸਲ ਹਸਪਤਾਲ ਨੇ ਇੱਕ ਮਹਿਲਾ ਦੀ ਡਿਲੀਵਰੀ ਕੀਤੀ ਸੀ ਅਤੇ ਮਹਿਲਾ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ । ਫਿਰ ਡੱਬੇ ਵਿੱਚ ਪੈਕ ਕਰਕੇ ਬੱਚੇ ਨੂੰ ਪਰਿਵਾਰ ਨੂੰ ਸੌਂਪ ਦਿੱਤਾ । ਪਰਿਵਾਰ ਜਦੋਂ ਘਰ ਆਇਆ ਡੱਬਾ ਖੋਲਿਆ ਤਾਂ ਬੱਚਾ ਜ਼ਿੰਦਾ ਸੀ ।

ਇਸ ਦੇ ਬਾਅਦ ਪਰਿਵਾਰ ਬੱਚੇ ਨੂੰ ਲੈਕੇ ਮੁੜ ਤੋਂ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਨਵ- ਜਨਮੇ ਬੱਚੇ ਦੇ ਹਿਲਨ ਬਾਰੇ ਜਾਣਕਾਰੀ ਦਿੱਤੀ ਪਰ ਡਾਕਟਰਾਂ ਨੇ ਬੱਚੀ ਨੂੰ ਵੇਖਣ ਤੋਂ ਮਨਾ ਕਰ ਦਿੱਤਾ । ਇਸ ਦੇ ਬਾਅਦ ਪਰਿਵਾਰ ਨੇ ਜਦੋਂ ਡਾਕਟਰਾਂ ਦੇ ਖਿਲਾਫ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਅਤੇ ਹੰਗਾਮਾ ਕੀਤਾ ਤਾਂ ਪੁਲਿਸ ਦੇ ਦਖਲ ਤੋਂ ਬਾਅਦ ਹਸਪਤਾਲ ਨੇ ਬੱਚੇ ਨੂੰ ਮੁੜ ਤੋਂ ਵੇਖਿਆ ਅਤੇ ਭਰਤੀ ਕਰ ਲਿਆ । ਫਿਲਹਾਲ ਬੱਚਾ ਠੀਕ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ ।

ਪਰਿਵਾਰ ਨੇ ਲਗਾਇਆ ਬੱਚੇ ਦੇ ਕਤਲ ਦਾ ਇਲਜ਼ਾਮ

ਪਰਿਵਾਰ ਨੇ ਡਾਕਟਰਾਂ ‘ਤੇ ਬੱਚੇ ਦੇ ਕਤਲ ਦਾ ਇਲਜ਼ਾਮ ਲਗਾਇਆ ਹੈ। ਪਰਿਵਾਰ ਨੇ ਕਿਹਾ ਹਸਪਤਾਲ ਨੇ ਪਹਿਲਾਂ ਆਪਣੀ ਲਾਪਰਵਾਹੀ ਕਰਕੇ ਬੱਚੇ ਨੂੰ ਮ੍ਰਿਤਕ ਐਲਾਨਿਆ। ਇਸ ਦੇ ਬਾਅਦ ਡੱਬੇ ਵਿੱਚ ਬੰਦ ਕਰਕੇ ਦੇ ਦਿੱਤਾ । ਡਾਕਟਰਾਂ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਬੱਚਾ ਤਕਰੀਬਨ ਢਾਈ ਘੰਟੇ ਤੱਕ ਡੱਬੇ ਵਿੱਚ ਬੰਦ ਰਿਹਾ । ਇਸ ਵਜ੍ਹਾ ਨਾਲ ਬੱਚੇ ਦੀ ਜਾਨ ਵੀ ਜਾ ਸਕਦੀ ਸੀ ।

LNJP ਦੇ ਹਸਤਪਾਲ ਦੇ MD ਨੇ ਕਿਹਾ ਜਾਂਚ ਹੋ ਰਹੀ ਹੈ

LNJP ਹਸਪਤਾਲ ਦੇ MD ਸੁਰੇਸ਼ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਪ੍ਰੀ ਟਰਮ ਡਿਲੀਵਰੀ ਹੋਈ ਸੀ ਤਾਂ ਬੱਚੇ ਵਿੱਚ ਕੋਈ ਵੀ ਹਰਕਤ ਨਹੀਂ ਸੀ ।ਬਾਅਦ ਵਿੱਚੋਂ ਮੂਵਮੈਂਟ ਦੀ ਜਾਣਕਾਰੀ ਮਿਲੀ । ਫਿਲਹਾਲ ਬੱਚੇ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ । ਮਾਹਿਰਾਂ ਦੀ ਟੀਮ ਉਸ ਦੀ ਨਿਗਰਾਨੀ ਕਰ ਰਹੀ ਹੈ । MD ਸੁਰੇਸ਼ ਕੁਮਾਰ ਨੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ । 24 ਘੰਟੇ ਦੇ ਅੰਦਰ ਰਿਪੋਰਟ ਆ ਜਾਵੇਗੀ । ਫਿਲਹਾਲ ਪੁਲਿਸ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ।

ਡਿੱਬੇ ਨੂੰ ਟੇਪ ਲਗਾ ਕੇ ਸੀਲ ਕੀਤਾ ਗਿਆ ਸੀ

ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਬੱਚਾ ਇੱਕ ਡੱਬੇ ਵਿੱਚ ਬੰਦ ਹੈ । ਜਿਸ ਨੂੰ ਬਕਾਇਦਾ ਟੇਪ ਲੱਗਾ ਕੇ ਬੰਦ ਕੀਤਾ ਗਿਆ ਹੈ । ਪਰਿਵਾਰ ਦੇ ਲੋਕ ਡਿੱਬਾ ਖੋਲ ਕੇ ਵੇਖ ਰਹੇ ਹਨ ਤਾਂ ਬੱਚੀ ਦੇ ਹੱਥ ਪੈਰ ਚੱਲ ਰਹੇ ਸਨ । ਜਿਸ ਨੂੰ ਵੇਖ ਕੇ ਲੱਗ ਦਾ ਹੈ ਕਿ ਬੱਚੀ ਪੂਰੀ ਤਰ੍ਹਾਂ ਨਾਲ ਠੀਕ ਸੀ ।