Punjab

PSEB ਵੱਲੋਂ ਇਮਤਿਹਾਨ ਤੋਂ ਠੀਕ ਪਹਿਲਾਂ 12ਵੀਂ ਕਲਾਸ ਦੀ ਡੇਟਸ਼ੀਟ ‘ਚ ਬਦਲਾਅ ! 5ਵੀਂ ਤੇ 8ਵੀਂ ਦੀ ਡੇਟਸ਼ੀਟ ਵੀ ਬਦਲੀ

ਬਿਉਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ 20 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਹਨ। ਪਰ ਇਸ ਤੋਂ ਠੀਕ ਪਹਿਲਾਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਬਦਲਾਅ ਕੀਤਾ ਗਿਆ ਹੈ । 6 ਮਾਰਚ ਨੂੰ ਹੋਣ ਵਾਲੀ ਵਾਤਾਵਰਣ ਸਿੱਖਿਆ ਦਾ ਇਮਤਿਹਾਨ ਹੁਣ 21 ਅਪ੍ਰੈਲ ਨੂੰ ਕਰ ਦਿੱਤਾ ਗਿਆ ਹੈ। ਯਾਨੀ ਤਕਰੀਬਨ ਡੇਢ ਮਹੀਨੇ ਦੀ ਦੇਰੀ ਨਾਲ। ਪਹਿਲਾਂ 12ਵੀਂ ਦੀ ਪੀਖਿਆ 20 ਫਰਵਰੀ ਤੋਂ 20 ਅਪ੍ਰੈਲ ਦੇ ਵਿੱਚ ਹੋਣੀ ਸੀ ਹੁਣ ਇੱਕ ਦੀ ਵੱਧ ਕਰ ਦਿੱਤਾ ਗਿਆ ਹੈ । ਇਹ ਫੈਸਲਾ ਹੋਲਾ ਮਹੱਲਾ ਦੀ ਵਜ੍ਹਾ ਕਰਕੇ ਕੀਤਾ ਗਿਆ ਹੈ । ਜ਼ਰੂਰੀ ਵਿਸ਼ਿਆਂ ਤੋਂ ਬਾਅਦ ਵਾਤਾਵਰਣ ਸਿੱਖਿਆ ਦਾ ਪੇਪਰ 12ਵੀਂ ਦੇ ਹਰੇਕ ਸਟ੍ਰੀਮ ਨਾਲ ਸੰਬੰਧਤ ਵਿਦਿਆਰਥੀ ਨੂੰ ਦੇਣਾ ਹੁੰਦਾ ਹੈ । ਇਸ ਤੋਂ ਇਲਾਵਾ 5ਵੀਂ ਅਤੇ 8ਵੀਂ ਦੀ ਡੇਟਸ਼ੀਟ ਵਿੱਚ ਵੀ ਤਬਦੀਲੀ ਕੀਤੀ ਗਈ ਹੈ ।

ਸਿੱਖਿਆ ਬੋਰਡ ਵੱਲੋਂ 5ਵੀਂ ਅਤੇ 8ਵੀਂ ਦੀ ਡੇਟਸ਼ੀਟ ਵਿੱਚ ਬਦਲਾਅ ਕਰਕੇ ਪ੍ਰੀਖਿਆ ਦਾ ਸਮਾਂ ਹੁਣ 2 ਵਜੇ ਤੋਂ ਸਵਾ 5 ਵਜੇ ਤੱਕ ਹੋਵੇਗਾ । ਪਹਿਲਾਂ ਦੋਵਾਂ ਕਲਾਸਾਂ ਦੇ ਲਈ ਪ੍ਰੀਖਿਆ ਦਾ ਸਮਾਂ 10 ਵਜੇ ਤੋਂ 1 ਵਜੇ ਰੱਖਿਆ ਗਿਆ ਸੀ ।ਪ੍ਰੀਖਿਆ ਦੇ ਲਈ ਸਮਾਂ 3 ਘੰਟੇ ਦਾ ਹੋਵੇਗਾ । ਪਰ ਕੰਪਿਊਟਰ ਸਾਇੰਸ ਅਤੇ NSQF,ਸਰੀਰਕ ਸਿੱਖਿਆ ਅਤੇ ਖੇਡਾਂ ਦਾ ਸਮਾਂ 2 ਘੰਟੇ ਰੱਖਿਆ ਗਿਆ ਹੈ ।

10ਵੀਂ ਦੀ ਪ੍ਰੀਖਿਆ 24 ਮਾਰਚ ਤੋਂ 20 ਅਪ੍ਰੈਲ ਤੱਕ ਚਲੇਗੀ । 10ਵੀਂ 12ਵੀਂ ਦੇ ਵਿਦਿਆਰਥੀਆਂ ਨੂੰ ਤਿੰਨ ਘਟੇ ਪੇਪਰ ਕਰਨ ਦੇ ਲਈ ਦਿੱਤੇ ਗਏ ਹਨ ਅਤੇ 15 ਮਿੰਟ ਵੱਧ OMR ਸ਼ੀਟ ਭਰਨ ਦੇ ਲਈ ਦਿੱਤਾ ਜਾਵੇਗਾ। 10ਵੀਂ ਦੇ ਇਮਤਿਹਾਨ ਦਾ ਸਮਾਂ 10 ਵਜੇ ਤੋਂ ਸਵਾ 1 ਵਜੇ ਤੱਕ ਰੱਖਿਆ ਗਿਆ ਹੈ । ਜਦਕਿ 12ਵੀਂ ਬੋਰਡ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ ਸਵਾ 5 ਵਜੇ ਤੱਕ ਹੋਵੇਗਾ ।

10ਵੀਂ ਦੀ ਡੇਟਸ਼ੀਟ

10ਵੀਂ ਦੇ ਬੋਰਡ ਦੇ ਇਮਤਿਹਾਨ 12ਵੀਂ ਤੋਂ ਤਕਰੀਬਨ 1 ਮਹੀਨੇ ਬਾਅਦ 24 ਮਾਰਚ ਤੋਂ ਸ਼ੁਰੂ ਹੋਣਗੇ । 12ਵੀਂ ਵਾਂਗ 10ਵੀਂ ਦਾ ਵੀ ਪਹਿਲਾਂ ਇਮਤਿਹਾਨ ਪੰਜਾਬੀ ਦਾ ਹੀ ਹੋਵੇਗਾ,27 ਅੰਗਰੇਜ਼ੀ,28 ਨੂੰ ਸੰਗੀਤ,31 ਨੂੰ ਕੰਪਿਊਟਰ ਸਾਇੰਸ, 3 ਅਪ੍ਰੈਲ ਨੂੰ ਹਿਸਾਬ, 5 ਅਪ੍ਰੈਲ ਨੂੰ ਵਿਗਿਆਨ,10 ਅਪ੍ਰੈਲ ਨੂੰ ਸਮਾਜਿਕ ਵਿਗਿਆਨ,12 ਅਪ੍ਰੈਲ ਨੂੰ ਹਿੰਦੀ 13 ਨੂੰ ਗ੍ਰਹਿ ਵਿਗਿਆਨ ਅਤੇ 20 ਨੂੰ ਅਖੀਰਲਾ ਪੇਪਰ ਕਟਾਈ ਅਤੇ ਸਿਲਾਈ ਦਾ ਹੋਵੇਗਾ ।

8ਵੀਂ ਕਲਾਸ ਦੀ ਪ੍ਰੀਖਿਆ

8ਵੀਂ ਕਲਾਸ ਦਾ ਪਹਿਲਾਂ ਪੇਪਰ 25 ਫਰਵਰੀ ਨੂੰ ਸਮਾਜਿਕ ਵਿਗਿਆਨ ਦੇ ਨਾਲ ਸ਼ੁਰੂ ਹੋਵੇਗਾ। 27 ਨੂੰ ਅੰਗਰੇਜ਼ੀ,28 ਨੂੰ ਪਹਿਲੀ ਭਾਸ਼ਾ,ਪੰਜਾਬੀ,ਹਿੰਦੂ,ਉਰਦੂ,1 ਮਾਰਚ ਨੂੰ ਸਵਾਗਤ ਜ਼ਿੰਦਗੀ,2 ਮਾਰਚ ਨੂੰ ਵਿਗਿਆਨ,3 ਨੂੰ ਕੰਪਿਊਟਰ ਸਾਇੰਸ,4 ਮਾਰਚ ਨੂੰ ਦੂਜੀ ਭਾਸ਼ਾ,ਪੰਜਾਬੀ,ਹਿੰਦੀ,ਉਰਦੂ, 6 ਮਾਰਚ ਨੂੰ ਹਿਸਾਬ,20 ਮਾਰਚ ਨੂੰ ਸਿਹਤ ਅਤੇ ਸਰੀਰ ਸਿੱਖਿਆ,21 ਮਾਰਚ ਨੂੰ ਚੌਣਵੇ ਵਿਸ਼ਿਆ ਦਾ ਇਮਤਿਹਾਨ ਹੋਵੇਗਾ ।