‘ਦ ਖ਼ਾਲਸ ਬਿਊਰੋ : ਬੀਤੇ ਦਿਨ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਸਾਥੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ।
ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦੀ ਸਰਕਾਰ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ ਲਾਉਂਦਿਆਂ ਕਿਹਾ ਕਿ 11 ਮਹੀਨਿਆਂ ‘ਚ ਭਗਵੰਤ ਮਾਨ ਸਰਕਾਰ ਸਭ ਤੋਂ ਵੱਡੀ ਬੇਈਮਾਨ ਬਣ ਕੇ ਉਭਰੀ ਹੈ।
ਮਜੀਠੀਆ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੇ ਦਾਅਵਿਆ ਦਾ ਜਵਾਬ ਦਿੱਤਾ। ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਭਗਵੰਤ ਮਾਨ ਮਾਇੰਨਿੰਗ ਮਾਫ਼ੀਆ ਨੂੰ ਬਚਾਉਣ ਲੱਗਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਨੀ, ਰਾਕੇਸ਼ ਅਤੇ ਅਸ਼ੋਕ ਦਾ ਸਮਰਥਨ ਕਰਕੇ ਉਨ੍ਹਾਂ ਨੂੰ ਮਾਇਨਿੰਗ ਲਾਇਸੈਂਸ ਦਿੱਤੇ ਗਏ ਹਨ। ਮਜੀਠੀਆ ਨੇ ਕਿਹਾ ਕਿ ਭ੍ਰਿਸ਼ਟ ਵਿਅਕਤੀਆਂ ਨੂੰ ਰੇਤੇ ਦੀਆਂ ਖੱਡਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੰਗ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਵੱਲੋਂ ਦਿੱਤੇ ਸਬੂਤ ਨੂੰ ਪੜ੍ਹ ਲੈਣਾ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਮਜੀਠੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਰੋੜਾ ਰੁਪਏ ਦਾ ਘਪਲਾ ਕੀਤਾ ਜਾ ਹੈ ਜੋ ਕਿ ਬਾਹਰੀ ਸੂਬਿਆਂ ਦੀਆਂ ਚੋਣਾਂ ਦੌਰਾਨ ਪ੍ਰਚਾਰ ਉੱਤੇ ਖਰਚੇ ਹਨ। ਇਸ ਤੋਂ ਇਲਾਵਾ ਅਕਾਲੀ ਆਗੂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਹ ਲੁੱਟ ਕੇ ਦਿੱਲੀ ਲੈ ਕੇ ਜਾ ਰਹੇ ਹਨ।
ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਮਾਇਨਿੰਗ ਦੇ ਰਾਹੀਂ ਕਰੋੜਾਂ ਰੁਪਏ ਕਮਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਮਾਇਨਿੰਗ ਦੇ ਠੇਕੇ ਉਨ੍ਹਾਂ ਨੂੰ ਦਿੱਤੇ ਹਨ ਜਿਹੜੇ ਲੋਕਾਂ ਉੱਤੇ ਪਹਿਲਾ ਹੀ ਭ੍ਰਿਸ਼ਟਚਾਰ ਦੇ ਮਾਮਲੇ ਦਰਜ ਹਨ। ਮਾਨ ਸਰਕਾਰ ਨੇ ਭਗੌੜੇ ਮੁਲਜ਼ਮ ਰਾਕੇਸ਼ ਚੌਧਰੀ ਨੂੰ ਮੋਹਾਲੀ ਤੋਂ ਲੈ ਕੇ ਰੋਪੜ ਤੱਕ ਦੇ ਮਾਇਨਿੰਗ ਦੇ ਠੇਕੇ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਰਾਕੇਸ਼ ਖਿਲਾਫ ਗ੍ਰਿਫ਼ਤਾਰੀ ਆਰਡਰ ਜਾਰੀ ਹੋਏ ਸਨ ਉਨ੍ਹਾਂ ਦਾ ਲਾਇੰਸੈਂਸ ਕਿਵੇ ਰੀਨਿਊ ਕੀਤਾ ਗਿਆ।
ਮਜੀਠੀਆ ਦਾ ਕਹਿਣਾ ਹੈ ਕਿ ਚੌਧਰੀ ਦੀ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਸਾਬਕਾ CM ਚੰਨੀ ਦੇ ਸਮੇਂ ਰਾਕੇਸ਼ ਚੌਧਰੀ ਠੇਕੇਦਾਰ ਸੀ ਜਿਸ ਨੇ ਕਰੋੜਾਂ ਰੁਪਏ ਦਾ ਖਾਧੇ ਹਨ।ਕਾਂਗਰਸ ਦੇ ਸਮੇਂ ਇਕ ਹੋਰ ਠੇਕੇਦਾਰ ਸੀ ਜਿਸ ਦਾ ਨਾਂ ਚਾਂਡਲ ਹੈ ਉਸ ਨੂੰ ਲੁਧਿਆਣਾ ਇਲਾਕੇ ਦੀਆਂ ਖੱਡਾ ਦੇ ਠੇਕੇ ਦਿੱਤੇ ਸਨ ਜਿਸ ਨੇ ਵੀ ਰੇਤ ਨੂੰ ਗੈਰ ਕਾਨੂੰਨੀ ਢੰਗ ਨਾਲ ਵੇਚ ਕੇ ਕਰੋੜਾ ਰੁਪਏ ਦਾ ਘਪਲਾ ਕੀਤਾ ਹੈ।’ਆਪ’ ਸਰਕਾਰ ਨੇ ਪਹਿਲਾ ਦੋਵੇਂ ਠੇਕੇਦਾਰਾਂ ਦੇ ਲਾਇੰਸੈਂਸ ਰੱਦ ਕੀਤੇ ਸਨ ਬਾਅਦ ਵਿੱਚ ਸਰਕਾਰ ਨੇ ਖੁਦ ਬਹਾਲ ਕਰ ਦਿੱਤੇ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਿਆ ਸੂਬਿਆਂ ਤੋਂ ਆਉਣ ਵਾਲੇ ਰੇਤੇ ਦੀ ਕੀਮਤ ਸੀਐਮ ਮਾਨ ਖੁਦ ਤੈਅ ਕਰਦੇ ਹਨ।
ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਤੋਂ ਲੁੱਟਿਆ ਰੁਪਾਇਆ ਸਰਕਾਰ ਨੇ ਹਿਮਾਚਲ ਦੀ ਚੋਣ ਉੱਤੇ ਖਰਚ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਲੁੱਟਿਆ ਕਰੋੜਾ ਰੁਪਏ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਉੱਤੇ ਖਰਚ ਗਿਆ ਹੈ ਪਰ ਉਥੇ ਵੀ ਕੋਈ ਲਾਭ ਨਾ ਮਿਲਿਆ।
ਜਿਸ ਤਰੀਕੇ ਨਾਲ ਬੇਈਮਾਨ ਸਰਕਾਰਾਂ ਦੀ ਕਤਾਰ ਚੱਲ ਰਹੀ ਹੈ, ਉਸ ਦੀ ਰਫਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।ਉਨ੍ਹਾਂ ਦਾ ਇੱਕ ਹੋਰ ਇਮਾਨਦਾਰ ਵਿਧਾਇਕ ਫੜਿਆ ਗਿਆ। ਮਜੀਠੀਆ ਦਾ ਕਹਿਣਾ ਹੈ ਕਿ ਮਾਇਨਿੰਗ ਨੀਤੀ ਦੇ ਕੋਈ ਪੈਰ ਨਹੀ ਹਨਅ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪੈਸੇ ਦਿੱਲੀ ਜਾ ਰਹੇ ਹਨ।
ਮਜੀਠੀਆ ਨੇ ਕੰਗ ਨੂੰ ਕਿਹਾ ਹੈ ਕਿ ਮੈਨੂੰ ਸਾਡੇ ਖਿਲਾਫ਼ ਇਕ ਵੀ ਪੇਪਰ ਦਿਖਾਓ। ਉਨ੍ਹਾਂ ਦਾ ਕਹਿਣਾ ਹੈ ਕਿ 2019 ਈਨਿਲਾਮੀ ਕਾਂਗਜ ਉੱਤੇ ਹਸਤਖ਼ਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੰਗ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਤੁਹਾਡੇ ਮੰਤਰੀ ਪੰਜਾਬ ਨੂੰ ਲੁੱਟ ਰਹੇ ਹਨ।