ਬਿਉਰੋ ਰਿਪੋਰਟ : ਸਿੱਖ ਧਰਮ ਵਿੱਚ ਕਰਾਮਾਤਾਂ ਦੀ ਕੋਈ ਥਾਂ ਨਹੀਂ ਹੈ । ਦੁੱਖ ਅਤੇ ਸੁੱਖ ਦੀ ਅਵਸਥਾ ਨੂੰ ਇੱਕੋ ਰੂਪ ਵਿੱਚ ਜੀਉਣ ਦੀ ਸਿੱਖਿਆ ਦਿੱਤੀ ਗਈ ਹੈ । ਯਾਨੀ ਰੱਬ ਦੀ ਰਜ਼ਾ ਅਤੇ ਭਾਣਾ ਮੰਨਣ ਦਾ ਸਬਕ । ਪਰ ਪੰਜਾਬ ਵਿੱਚ ਫਰਜੀ ਪਾਸਟਰ ਵੱਲੋਂ ਧਰਮ ਪਰਿਵਰਤਨ ਦੇ ਨਾਂ ਦੇ ਜਿਹੜਾ ਖੇਡ ਚੱਲ ਰਿਹਾ ਹੈ ਉਹ ਸਿੱਖੀ ਦੇ ਇਸ ਮਜ਼ਬੂਤ ਅਧਾਰ ਨੂੰ ਕਮਜ਼ੋਰ ਕਰਕੇ ਖੇਡਿਆ ਜਾ ਰਿਹਾ ਹੈ । ਇਸ ਵਿੱਚ ਲੋਕਾਂ ਦੀ ਕਮਜ਼ੋਰ ਇੱਛਾ ਸ਼ਕਤੀ ਅਤੇ ਸਿੱਖ ਸੰਸਥਾਵਾਂ ਦੀ ਵੀ ਕਿਧਰੇ ਨਾ ਕਿਧਰੇ ਅਣਗੈਲੀ ਵੀ ਜ਼ਿੰਮੇਵਾਰ ਹੈ । ਲੋਕ ਮਿੰਟਾਂ ਵਿੱਚ ਮੁਸ਼ਕਿਲ ਦਾ ਹੱਲ ਚਾਉਂਦੇ ਹਨ ਜਿਸ ਨੂੰ ਪਾਸਟਰ ਆਪਣੇ ਹੱਥ ਦੀ ਸਫਾਈ ਅਤੇ ਲਾਲਚ ਨਾਲ ਪੂਰਾ ਕਰ ਦਿੰਦੇ ਹਨ । ਹੱਥ ਦੀ ਸਫਾਈ ਨੂੰ ਕਰਾਮਾਤਾਂ ਦਾ ਨਾਂ ਦਿੱਤਾ ਜਾਂਦਾ ਹੈ ਅਤੇ ਪੈਸਾ ਦੇ ਕੇ ਭਰੋਸਾ ਜਿੱਤਿਆ ਜਾ ਰਿਹਾ ਹੈ । ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਜਦੋਂ ਹੁਣ ਸਿੱਖਾਂ ਵਿੱਚ ਧਰਮ ਪਰਿਵਰਤਨ ਨੂੰ ਲੈਕੇ ਜਾਗਰੂਕਤਾ ਆਈ ਹੈ ਤਾਂ ਹੁਣ ਫਰਜ਼ੀ ਪਾਸਟਰਾਂ ਨੇ ਨਵਾਂ ਰਾਹ ਅਖ਼ਤਿਆਰ ਕਰ ਲਿਆ ਹੈ । ਮੋਹਾਲੀ ਦੇ ਨਵਾਂ ਗਰਾਓ ਥਾਣੇ ਅਧੀਨ ਪਿੰਡਾ ਨਾਢਾ ਕਰੋਰਾ ਤੋਂ ਪਾਸਟਰਾਂ ਦੀ ਨਵੀਂ ਕਰਤੂਤ ਸਾਹਮਣੇ ਆਈ ਹੈ ।
ਪਾਸਟਰਾਂ ਦਾ ਨਵਾਂ ਪੈਂਤਰਾ
ਦੱਸਿਆ ਜਾ ਰਿਹਾ ਹੈ ਕਿ ਪਿੰਡ ਨਾਢਾ ਕਰੋਰਾ ਵਿੱਚ ਐਤਵਾਰ ਨੂੰ ਧਰਮ ਪਰਿਵਰਤਨ ਦੇ ਨਾਂ ਦੇ ਵੱਡੀ ਗਿਣਤੀ ਵਿੱਚ ਲੋਕ ਜੁੜ ਰਹੇ ਹਨ। ਕੁਝ ਹੀ ਸਾਲਾਂ ਦੌਰਾਨ ਪੰਜਾਬ ਵਿੱਚ 7 ਨਵੇਂ ਗਿਰਜਾਘਰ ਹੌਂਦ ਵਿੱਚ ਆਏ ਹਨ,ਕੁਝ ਘਰਾਂ ਤੋਂ ਵੀ ਚਲਾਏ ਜਾ ਰਹੇ ਹਨ । ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਈਸਾਈ ਮਿਸ਼ਨਰੀ ਚਰਚ ਵਾਂਗ ਮੰਦਰ ਅਤੇ ਗੁਰਦੁਆਰੇ ਬਣਾਏ ਜਾ ਰਹੇ ਹਨ । ਜਿਸ ਨੂੰ ਪ੍ਰਾਰਥਨਾ ਸਥਲ ਦਾ ਨਾਂ ਦਿੱਤਾ ਜਾਂਦਾ ਹੈ । ਸਮਾਜਿਕ ਕਾਰਕੂਨ ਦੀਪ ਢਿੱਲੋਂ ਮੁਤਾਬਿਕ ਸੁਤੰਤਰ ਚਰਚਾ ਦੇ ਬਣੇ ਪਾਦਰੀ ਪੇਂਡੂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਸਿੱਖ ਧਰਮ ਨਾਲ ਜੁੜੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ । ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਸਤਿਸੰਗ,ਲੰਗਰ ਯਸ਼ੂ ਗੁਰਦੁਆਰਾ ਅਤੇ ਮੰਦਰ ਵਰਗੇ ਸ਼ਬਦ ਵਰਤੇ ਜਾ ਰਹੇ ਹਨ। ਸਿਰਫ਼ ਇਨ੍ਹਾਂ ਹੀ ਧਰਮ ਪਰਿਵਰਤਨ ਦੇ ਲਈ ਪੰਜਾਬੀ ਸਭਿਆਚਾਰ ਨੂੰ ਵਰਤਿਆ ਜਾ ਰਿਹਾ ਹੈ । ਪੰਜਾਬੀ ਵਿੱਚ ਯਸ਼ੂ ਦੀ ਉਸਤਤ ਵਿੱਚ ਟੱਪੇ ਤੋਂ ਲੈਕੇ ਗਿੱਧੇ ਅਤੇ ਬੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗਰੀਬਾਂ ਨੂੰ ਗੁਮਰਾਹ ਕਰਨ ਦੇ ਲਈ ਵੱਖ-ਵੱਖ ਸ਼੍ਰੇਣੀਆਂ ਦੀਆਂ ਪ੍ਰਾਥਨਾਵਾਂ ਦੇ ਲਈ ਖਰਚੇ ਤੈਅ ਕੀਤੇ ਜਾਂਦੇ ਹਨ ਅਤੇ ਪੈਸਿਆ ਦੀ ਉਗਾਈ ਕੀਤਾ ਜਾਂਦੀ ਹੈ । ਹਿੰਦੂ ਧਰਮ ਨਾਲ ਜੁੜੇ ਇੱਕ ਸ਼ਖ਼ਸ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਜੋ ਹੁਣ ਤੱਕ ਕਈ ਲੋਕਾਂ ਦੀ ਮੁੜ ਤੋਂ ਹਿੰਦੂ ਧਰਮ ਵਿੱਚ ਘਰ ਵਾਪਸੀ ਕਰਵਾ ਚੁੱਕਿਆ ਹੈ ।
2 ਰਣਨੀਤੀਆਂ ਦੇ ਜ਼ਰੀਏ ਪਾਸਟਰ ਧਰਮ ਪਰਿਵਰਤਨ ਕਰ ਰਹੇ ਹਨ
ਕੁਝ ਪਰਿਵਾਰਾਂ ਨੂੰ ਮੁੜ ਤੋਂ ਹਿੰਦੂ ਧਰਮ ਵਿੱਚ ਵਾਪਸੀ ਕਰਵਾਉਣ ਵਾਲੇ ਢਿੱਲੋਂ ਨੇ ਦੱਸਿਆ ਕਿ ਇੱਕ ਪਾਸਟਰ ਨੇ ਪਰਿਵਾਰ ਦੀਆਂ ਸਾਰੀਆਂ ਮਹਿਲਾਵਾਂ ਤੋਂ ਗਹਿਣੇ ਲੈ ਲਏ ਅਤੇ ਮਰਦਾ ਤੋਂ ਚੈਰਿਟੀ ਦੇ ਚੈੱਕ ਲਏ ਪਰ ਮੁੱਖ ਧਾਰਾ ਦੇ ਚਰਚ ਮਿਸ਼ਨਰੀ ਦੀ ਮਦਦ ਨਾਲ ਪਾਸਤਰ ਤੋਂ ਗਹਿਣੇ ਖਾਲੀ ਚੈੱਕ ਵਾਪਸ ਲਏ । ਚੰਡੀਗੜ DAV ਕਾਲਜ ਦੇ ਪ੍ਰੋਫੈਸਰ ਅਜੈ ਸ਼ਰਮਾ ਨੇ ਦੱਸਿਆ ਕਿ ਆਪੂੰ ਬਣੇ ਪਾਦਰੀ ਗਰੀਬ ਅਨਪੜ ਅਤੇ ਬਿਮਾਰ ਮਾਨਸਿਕਤਾਂ ਨਾਲ ਜੁੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ । ਉਨ੍ਹਾਂ ਦੱਸਿਆ ਕਿ ਮੈਂ ਜੀਰਕਪੁਰ ਅਤੇ ਮੋਹਾਲੀ ਵਿੱਚ ਧਰਮ ਪਰਿਵਰਤਨ ਦੀ ਪ੍ਰਕਿਰਿਆ ਵੇਖੀ ਹੈ । ਇਸ ਮਾਮਲੇ ਵਿੱਚ ਮਿਡਲ ਕਲਾਸ, ਪੜੇ ਲਿਖੇ ਅਤੇ ਦੱਬੇ ਕੁਚਲੇ ਲੋਕਾਂ ਦੇ ਵਰਗ ਨੂੰ ਵੱਖ-ਵੱਖ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ ਹੈ। ਪੜੇ ਲਿਖੇ ਲੋਕਾਂ ਦਾ ਧਰਮ ਪਰਿਵਰਤਨ ਦੇ ਲਈ 12 ਲੋਕਾਂ ਦੀ ਟੀਮ ਤਿਆਰ ਹੁੰਦੀ ਹੈ ਜੋ 3 ਤੋਂ 4 ਮਹੀਨੇ ਦੇ ਅੰਦਰ ਉਨ੍ਹਾਂ ਦਾ ਦਿਮਾਗ ਬਦਲਨ ਦਾ ਕੰਮ ਕਰਦੀ ਹੈ । ਇਸ ਕੈਟਾਗਰੀ ਵਿੱਚ ਉਹ ਲੋਕ ਜਲਦੀ ਫਸ ਜਾਂਦੇ ਹਨ ਜੋ ਵਿਦੇਸ਼ ਜਾਣ ਦੇ ਚਾਹਵਾਨ ਹੁੰਦੇ ਹਨ । ਧਰਮ ਪਰਿਵਰਤਨ ਦੇ ਨਾਂ ਦੇ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਲਾਲਚ ਦਿੱਤਾ ਜਾਂਦਾ ਹੈ । ਪ੍ਰੋਫੈਸਰ ਸ਼ਰਮਾ ਨੇ ਦੱਸਿਆ ਜਲੰਧਰ ਦੀ ਪ੍ਰਮੁੱਖ ਪੈਟਕੈਸਟਲ ਚਰਚ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਸੈਮੀਨਾਰ ਵੀ ਕਰਵਾਉਂਦੀ ਹੈ । ਇਸ ਤੋਂ ਇਲਾਵਾ ਗਰੀਬ ਕੁਚਲੇ ਲੋਕਾਂ ਦੀ ਪੈਸਿਆਂ ਨਾਲ ਮਦਦ ਕੀਤੀ ਜਾਂਦੀ ਹੈ । ਉਨ੍ਹਾਂ ਨੂੰ ਘਰ ਬਣਾ ਕੇ ਦਿੱਤਾ ਜਾਂਦਾ ਹੈ,ਨੌਕਰੀ ਦਿੱਤੀ ਜਾਂਦੀ ਹੈ।
ਸੰਗੀਤ ਅਧਿਆਪਕ ਸੰਤੋਸ਼ ਕੁਮਾਰ ਵੀ ਉਨ੍ਹਾਂ ਲੋਕਾਂ ਵਿੱਚੋ ਇੱਕ ਹਨ ਜਿਸ ਨੇ 3 ਸਾਲ ਪਹਿਲਾਂ ਇਸਾਈ ਧਰਮ ਨੂੰ ਕਬੂਲ ਕੀਤਾ ਸੀ । ਉਸ ਨੇ ਦਾਅਵਾ ਕੀਤਾ ਕਿ ਪਤਾ ਨਹੀਂ ਕੁਝ ਲੋਕ ਨੂੰ ਸਾਡੇ ਨਾਲ ਕੀ ਪਰੇਸ਼ਾਨੀ ਹੈ ? ਮੈਂ ਕਾਫੀ ਸਮਾਂ ਪਹਿਲਾਂ ਤਣਾਅ ਵਿੱਚ ਸੀ ਜਦੋਂ ਮੈਂ ਪਵਿੱਤਰ ਬਾਈਬਲ ਪੜੀ ਤਾਂ ਮੈਨੂੰ ਸ਼ਾਂਤੀ ਮਿਲੀ । ਇੱਥੋਂ ਦੇ 2 ਪਾਦਰੀਆਂ ਨੇ ਮੇਰੇ ਲਈ ਪੈਸਿਆਂ ਦਾ ਪ੍ਰਬੰਧ ਕਰਕੇ ਇੱਕ ਕਮਰੇ ਵਾਲਾ ਘਰ ਉਸਾਰਿਆਂ,ਮੇਰੇ ਲਈ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ । ਦਰਅਸਲ ਸੰਤੋਸ਼ ਦੀ ਪਹਿਲੀ ਗੱਲ ਨਹੀਂ ਬਲਕਿ ਦੂਜੀ ਗੱਲ ਵਿਚਾਰਨ ਵਾਲੀ ਹੈ ਜਿਸ ਤੋਂ ਸਾਫ ਇਸ਼ਾਰਾ ਮਿਲ ਦਾ ਹੈ ਕਿ ਕਿਸ ਤਰ੍ਹਾਂ ਮਦਦ ਦਾ ਲਾਲਚ ਦੇਕੇ ਲੋਕਾਂ ਨੂੰ ਵਰਗਲਾਇਆ ਜਾ ਰਿਹਾ ਹੈ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ । ਵਾਰਿਸ ਪੰਜਾਬ ਦੇ ਮੁੱਖੀ ਭਾਈ ਅਮ੍ਰਿਤਪਾਲ ਸਿੰਘ ਨੇ ਜਿਸ ਤਰ੍ਹਾਂ ਨਾਲ ਪਾਸਟਰਾਂ ਦੇ ਧਰਮ ਪਰਿਵਰਤਨ ਦੇ ਖਿਲਾਫ ਮੁਹਿੰਮ ਤੇਜ਼ ਕੀਤੀ ਉਸ ਤੋਂ ਬਾਅਦ ਹੁਣ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਗੀ ਹੈ ਅਤੇ ਸੁਪਰੀਮ ਕੋਰਟ ਅਤੇ ਕੇਂਦਰੀ ਏਜੰਸੀਆਂ ਨੇ ਵੀ ਇਸ ਦਾ ਸਖ਼ਤ ਨੋਟਿਸ ਲਿਆ ਹੈ ।
SGPC ਵੱਲੋਂ ਮੁਹਿੰਮ ਤੇਜ਼
SGPC ਨੇ ਫਰਜ਼ੀ ਪਾਸਤਰਾਂ ਦੇ ਚੁੰਗਲ ਤੋਂ ਬਚਾਉਣ ਦੇ ਲਈ 100 ਵਲੰਟੀਆਂ ਦੀ ਟੀਮ ਬਣਾਈ ਹੈ । ਜੋ ਥਾਂ-ਥਾਂ ‘ਤੇ ਸਿੱਖ ਧਰਮ ਦੇ ਪ੍ਰਚਾਰ ਦੇ ਨਾਲ ਪਾਸਤਰਾਂ ਦੀ ਕਰਾਮਾਤਾਂ ਵਾਲੀ ਕਰਤੂਤਾਂ ਨੂੰ ਬੇਨਕਾਬ ਕਰ ਰਹੀ ਹੈ। ਰੂਪ ਨਗਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਚੰਗਾ ਨਤੀਜਾ ਮਿਲ ਰਿਹਾ ਹੈ । ਕੁਝ ਸਮੇਂ ਪਹਿਲਾਂ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਪਾਦਰੀਆਂ ਨਾਲ ਮੀਟਿੰਗ ਕਰਕੇ ਧਰਮ ਪਰਿਵਰਤਨ ਨੂੰ ਲੈਕੇ ਇਤਰਾਜ਼ ਵੀ ਜਤਾਇਆ ਸੀ ਜਿਸ ਤੋਂ ਬਾਅਦ ਪਾਦਰੀਆਂ ਨੇ ਕਿਹਾ ਕਿ ਕੁਝ ਫਰਜ਼ੀ ਪਾਸਤਰ ਚਰਚ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੇ ਹਨ ਅਸੀਂ ਉਨ੍ਹਾਂ ਦੀ ਨਿੱਖੇਦੀ ਕਰਦਾ ਹਾਂ। ਭਾਈ ਅਮ੍ਰਿਤਪਾਲ ਸਿੰਘ ਵੱਲੋਂ ਫਰਜ਼ੀ ਪਾਸਤਰਾਂ ਦੇ ਖਿਲਾਫ਼ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਪਾਸਤਰ ਅਤੇ ਸਿੱਖ ਆਗੂ ਆਹਮੋ-ਸਾਹਮਣੇ ਵੀ ਆ ਗਏ ਸਨ । ਸੁਪਰੀਮ ਕੋਰਟ ਨੇ ਵੀ ਧਰਮ ਪਰਿਵਰਤਨ ਨੂੰ ਲੈਕੇ ਸਖ਼ਤ ਚਿੰਤਾ ਜ਼ਾਹਿਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ 8 ਦਿਨ ਪਹਿਲਾਂ ਇਨਕਮ ਟੈਕਟ ਵਿਭਾਗ ਵਿੱਚ ਪੰਜਾਬ ਦੇ ਤਿੰਨ ਵੱਡੇ ਪਾਸਤਰਾਂ ਦੇ ਘਰਾਂ ਅਤੇ ਚਰਚਾ ‘ਤੇ ਰੇਡ ਮਾਰੀ ਗਈ ਸੀ ।
ਪਾਸਟਰਾਂ ਖਿਲਾਫ਼ IT ਰੇਡ
1 ਫਰਵਰੀ ਨੂੰ ਇਨਕਮ ਟੈਕਸ ਵਿਭਾਗ ਨੇ ਪੰਜਾਬ ਦੀਆਂ 6 ਤੋਂ 7 ਥਾਵਾਂ ‘ਤੇ ਚਰਚਾਂ ਅਤੇ ਪਾਦਰੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਸੀ ਅਤੇ ਵਿਦੇਸ਼ ਤੋਂ ਆਉਣ ਵਾਲੇ ਫੰਡਾਂ ਦੀ ਜਾਂਚ ਕੀਤੀ ਸੀ । ਦੱਸਿਆ ਗਿਆ ਸੀ ਕਿ ਵਿਭਾਗ ਨੇ ਤਕਰੀਬਨ 2 ਕਰੋੜ ਕੈਸ਼ ਜ਼ਬਤ ਕੀਤੇ ਸਨ । ਇਨਕਮ ਟੈਕਸ ਟੀਮਾਂ ਨੇ ਦੋਆਬਾ ਖੇਤਰ ਦੇ ਦੋ ਪਾਦਰੀ, ਕਪੂਰਥਲਾ ਦੇ ਪਿੰਡ ਖੋਜੇਵਾਲ ਦੇ ਹਰਪ੍ਰੀਤ ਦਿਓਲ ਅਤੇ ਜਲੰਧਰ ਦੇ ਤਾਜਪੁਰ ਪਿੰਡ ਦੇ ਬਜਿੰਦਰ ਸਿੰਘ ਦੇ ਵੱਖ-ਵੱਖ ਚਰਚਾਂ ਅਤੇ ਅਹਾਤੇ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਸਵੇਰੇ 6 ਵਜੇ ਦੇ ਕਰੀਬ ਦੋਵਾਂ ਪਾਦਰੀਆਂ ਨਾਲ ਸਬੰਧਤ ਸਾਰੇ ਟਿਕਾਣਿਆਂ ‘ਤੇ ਸ਼ੁਰੂ ਹੋਈ ਸੀ । ਜਦੋਂ ਕਿ ਦਿਓਲ ਕਪੂਰਥਲਾ ਵਿੱਚ ਇੱਕ ਵਿਸ਼ਾਲ ‘ਦਿ ਓਪਨ ਡੋਰ’ ਚਰਚ ਚਲਾਉਂਦਾ ਹੈ, ਬਜਿੰਦਰ ਸਿੰਘ ਨੇ ‘ਦਿ ਚਰਚ ਆਫ਼ ਗਲੋਰੀ’ ਦੇ ਨਾਮ ਨਾਲ ਕਈ ਆਫਸ਼ੋਰ ਸੈਂਟਰ ਵੀ ਸਥਾਪਿਤ ਕੀਤੇ ਹਨ ਅਤੇ ਪੂਰੇ ਪੰਜਾਬ ਵਿੱਚ ਨਿਊ ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਕਈ ਕੇਂਦਰ ਸਥਾਪਤ ਕੀਤੇ ਹਨ।
ਦੋਵੇਂ ਪੈਂਟੀਕੋਸਟਲ ਪਾਦਰੀ ਹਨ ਅਤੇ ਲੋਕਾਂ ਨੂੰ ਚਮਤਕਾਰੀ ਇਲਾਜ ਨਾਲ ਠੀਕ ਕਰਨ ਦਾ ਦਾਅਵਾ ਕਰਦੇ ਹਨ । ਇਨ੍ਹਾਂ ਕੋਲ ਆਉਣ ਵਾਲੇ ਜ਼ਿਆਦਾਤਰ ਲੋਕ ਦਲਿਤ ਭਾਈਚਾਰੇ ਨਾਲ ਸਬੰਧ ਰੱਖ ਦੇ ਹਨ ਇਹ ਦੋਵੇਂ ਪ੍ਰਾਰਥਨਾਵਾਂ ਨੂੰ ਟੀਵੀ ਅਤੇ ਸੋਸ਼ਲ਼ ਮੀਡੀਆ ਦੇ ਜ਼ਰੀਏ ਨਸ਼ਰ ਕਰਕੇ ਲੋਕਾਂ ਨੂੰ ਗੁਮਰਾਹ ਕਰਦੇ ਹਨ । ਛਾਪੇਮਾਰੀ ਕਰਨ ਵਾਲੇ IT ਦੇ ਅਧਿਕਾਰੀ ਬਠਿੰਡਾ,ਅੰਮ੍ਰਿਤਸਰ,ਜੰਮੂ ਅਤੇ ਹਰਿਆਣਾ ਤੋਂ ਪਹੁੰਚੇ ਸਨ । ਟੀਮ ਕੋਲ ਵੱਡੀ ਵਿਦੇਸ਼ੀ ਫੰਡਿੰਗ,ਫੰਡਾਂ ਦੇ ਤਬਾਦਲੇ ਅਤੇ ਟੈਕਸ ਚੋਰੀ ਬਾਰੇ ਕੁਝ ਸੁਰਾਗ ਸਨ । ਜਦੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਅਰਧ ਸੈਨਿਕ ਬਲ ਵੀ ਮੌਕੇ ਤੇ ਮੌਜੂਦ ਸਨ ਤਾਂਕਿ ਇਹ ਫਰਜੀ ਪਾਸਟਰ ਲੋਕਾਂ ਨੂੰ ਉਕਸਾਹ ਕੇ ਮਾਹੌਲ ਖਰਾਬ ਨਾ ਕਰ ਸਕਣ।