India

ਕੇਂਦਰ ‘ਚ 9 ਲੱਖ ਤੋਂ ਜ਼ਿਆਦਾ ਅਸਾਮੀਆਂ ਪਈਆਂ ਖਾਲੀ, ਜਾਣੋ ਕਿਹੜੇ ਵਿਭਾਗਾਂ ‘ਚ ਹੋ ਰਹੀ ਹੈ ਭਰਤੀ

More than 9 lakh posts are vacant in the centre

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ (Centre Government) ‘ਚ 9 ਲੱਖ ਤੋਂ ਜ਼ਿਆਦਾ ਅਸਾਮੀਆਂ (Vacancies) ਖਾਲੀ ਪਈਆਂ ਹਨ। ਕੇਂਦਰ ਦੇ 78 ਵਿਭਾਗਾਂ ‘ਚ 9.79 ਲੱਖ ਅਸਾਮੀਆਂ ਖਾਲੀ ਹਨ। ਰੇਲਵੇ (Railway), ਰੱਖਿਆ (Defence) ਅਤੇ ਗ੍ਰਹਿ ਮੰਤਰਾਲੇ (Home Ministry) ‘ਚ ਸਭ ਤੋਂ ਵੱਧ ਖਾਲੀ ਅਸਾਮੀਆਂ ਪਈਆਂ ਹਨ।

ਖਾਲੀ ਪਈਆਂ ਅਸਾਮੀਆਂ

  • ਰੇਲਵੇ ‘ਚ ਸਭ ਤੋਂ ਵੱਧ 93 ਲੱਖ ਅਸਾਮੀਆਂ ਖਾਲੀ
  • ਰੱਖਿਆ ‘ਚ 64 ਲੱਖ ਅਸਾਮੀਆਂ ਖਾਲੀ
  • ਗ੍ਰਹਿ ਮੰਤਰਾਲੇ ‘ਚ 43 ਲੱਖ ਅਸਾਮੀਆਂ ਖਾਲੀ

ਕੇਂਦਰ ਸਰਕਾਰ ਨੇ ਸੰਸਦ ‘ਚ ਇਹ ਜਾਣਕਾਰੀ ਦਿੱਤੀ ਹੈ। ਕੇਂਦਰ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਖਾਲੀ ਅਸਾਮੀਆਂ ਨੂੰ ਰੁਜ਼ਗਾਰ ਮੇਲੇ ਰਾਹੀਂ ਭਰਿਆ ਜਾ ਰਿਹਾ ਹੈ। ਦਰਅਸਲ, ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਸੰਸਦ ‘ਚ ਨੌਕਰੀਆਂ ਨੂੰ ਲੈ ਕੇ ਸਵਾਲ ਪੁੱਛਿਆ ਸੀ, ਜਿਸਦਾ ਪ੍ਰਸੋਨਲ ਰਾਜ ਮੰਤਰੀ ਜਤਿੰਦਰ ਸਿੰਘ ਨੇ ਜਵਾਬ ਦਿੰਦਿਆ ਇਹ ਅੰਕੜੇ ਪੇਸ਼ ਕੀਤੇ ਹਨ।