ਬਿਊਰੋ ਰਿਪੋਰਟ : ਚੰਡੀਗੜ੍ਹ ਤੋਂ ਇੱਕ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ । ਹਰਿਆਣਾ ਸਕੱਤਰੇਤ ਦੀ 7ਵੀਂ ਮੰਜਿਲ ਤੋਂ ਇੱਕ ਮੁਲਾਜ਼ਮ ਹੇਠਾਂ ਡਿੱਗ ਗਿਆ ਹੈ। ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ । ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ । ਚੰਡੀਗੜ੍ਹ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ । ਪੁਲਿਸ ਨੇ ਘਟਨਾ ਨੂੰ ਲੈਕੇ ਵੱਡਾ ਸ਼ੱਕ ਜਤਾਇਆ ਹੈ । ਦੱਸਿਆ ਜਾ ਰਿਹਾ ਹੈ ਕੀ ਨੌਜਵਾਨ ਐਕਾਉਂਟ ਆਫਿਸਰ ਦੇ ਅਹੁਦੇ ‘ਤੇ ਤਾਇਨਾਤ ਸੀ ।
ਪੁਲਿਸ ਜਾਂਚ ਕਰ ਰਹੀ ਹੈ ਕੀ ਨੌਜਵਾਨ ਨੇ ਆਪਣੇ ਆਪ ਸਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਕਿਸੇ ਨੇ ਉਸ ਨੂੰ ਧੱਕਾ ਮਾਰਿਆ ਹੈ । ਪੁਲਿਸ ਨੇ ਹਾਦਸੇ ਦੇ ਸ਼ਿਕਾਰ ਨੌਜਵਾਨ ਦੀ ਪਛਾਣ ਕਰ ਰਹੀ ਹੈ । ਦੱਸਿਆ ਜਾ ਰਿਹਾ ਹੈ ਕੀ ਜਖ਼ਮੀ ਦਾ ਨਾਂ ਮਨਦੀਪ ਹੈ ਅਤੇ ਉਹ ਹਰਿਆਣਆ ਸਕੱਤਰੇਤ ਵਿੱਚ ਐਕਾਉਂਟ ਅਫਸਰ ਦੇ ਅਹੁਦੇ ‘ਤੇ ਕੰਮ ਕਰਦਾ ਹੈ ।
ਮਨਦੀਪ ਦੇ ਡਿੱਗਣ ਨਾਲ ਜੁੜੇ ਸਵਾਲ
7 ਵੀਂ ਮੰਜ਼ਿਲ ਤੋਂ ਮਨਦੀਪ ਨੇ ਆਪ ਛਾਲ ਮਾਰੀ ਜਾਂ ਫਿਰ ਉਸ ਨੂੰ ਕਿਸੇ ਨੇ ਧੱਕਾ ਮਾਰਿਆ ? ਇਹ ਵੱਡਾ ਸਵਾਲ ਹੈ । ਉਮੀਦ ਹੈ ਮਨਦੀਪ ਜਲਦ ਠੀਕ ਹੋ ਕੇ ਇਸ ਸਵਾਲ ਦਾ ਜਵਾਬ ਦੇਵੇ ਪਰ ਸਕੱਤਰੇਤ ਦੇ ਅੰਦਰ ਲੱਗੇ ਸੀਸੀਟੀਵੀ ਤੋਂ ਵੀ ਇਸ ਬਾਰੇ ਖੁਲਾਸਾ ਹੋ ਸਕਦਾ ਹੈ। ਜਿਸ ਵੇਲੇ ਮਨਦੀਪ 7ਵੀਂ ਮੰਜ਼ਿਲ ਤੋਂ ਡਿੱਗਿਆ ਉਸ ਵੇਲੇ ਬਾਲਕਨੀ ਵਿੱਚ ਕੋਈ ਨਾ ਕੋਈ ਤਾਂ ਜ਼ਰੂਰ ਮੌਜੂਦ ਹੋਵੇਗਾ ਉਹ ਇਸ ਬਾਰੇ ਕਾਫੀ ਕੁਝ ਦੱਸ ਸਕਦਾ ਹੈ। ਜੇਕਰ ਮਨਦੀਪ ਨੇ ਖੁਦਕੁਸ਼ੀ ਦੇ ਇਰਾਦੇ ਨਾਲ ਛਾਲ ਮਾਰੀ ਤਾਂ ਇਸ ਦੇ ਪਿੱਛੇ ਕੀ ਵਜ੍ਹਾ ਹੋ ਸਕਦੀ ਹੈ ? ਕੀ ਦਫਤਰ ਦੇ ਅੰਦਰ ਅਜਿਹਾ ਕੋਈ ਪਰੈਸ਼ਰ ਸੀ ਜਿਸ ਨੂੰ ਝੇਲ ਨਹੀਂ ਪਾ ਰਿਹਾ ਸੀ ਜਾਂ ਫਿਰ ਘਰ ਵਿੱਚ ਤਣਾਅ ਦਾ ਮਾਹੌਲ ਸੀ ? ਇਸ ਤੋਂ ਇਲਾਵਾ ਜੇਕਰ ਕਿਸੇ ਨੇ ਮਨਦੀਪ ਨੂੰ ਧੱਕਾ ਮਾਰਿਆ ਹੈ ਤਾਂ ਉਹ ਅਜਿਹਾ ਕਿਹੜਾ ਸ਼ਖ਼ਸ ਹੋ ਸਕਦਾ ਹੈ ? ਜੋ ਸ਼ਰੇਆਮ ਮਨਦੀਪ ਨੂੰ ਦਫਤਰ ਵਿੱਚ ਜਾਕੇ 7ਵੀਂ ਮੰਜ਼ਿਲ ਤੋਂ ਧੱਕਾ ਮਾਰ ਸਕਦਾ ਹੈ । ਪੁਲਿਸ ਇਨ੍ਹਾਂ ਸਾਰੇ ਐਂਗਲ ‘ਤੇ ਜਾਂਚ ਕਰ ਰਹੀ ਹੈ ।
ਗ੍ਰਹਿ ਮੰਤਰੀ ਵਿਜ ਨੇ ਭੇਜਿਆ ਹਸਪਤਾਲ
ਜਿਸ ਵਕਤ ਨੌਜਵਾਨ ਡਿੱਗਿਆ ਉਸ ਵਕਤ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਉੱਥੇ ਹੀ ਮੌਜੂਦ ਸਨ । ਘਟਨਾ ਦੀ ਖ਼ਬਰ ਮਿਲ ਦੇ ਹੀ ਉਨ੍ਹਾਂ ਨੇ ਐਂਬੂਲੈਂਸ ਬੁਲਾਈ ਅਤੇ ਜ਼ਖਮੀ ਨੂੰ ਹਸਪਤਾਲ ਭੇਜਿਆ। ਹੁਣ ਤੱਕ ਜਾਂਚ ਵਿੱਚ ਇਹ ਹੀ ਸਾਹਮਣੇ ਆਇਆ ਹੈ ਕੀ ਮੁਲਾਜ਼ਮ ਹਰਿਆਣਾ ਸਕੱਤਰੇਤ ਦਾ ਮੁਲਾਜ਼ਮ ਸੀ । ਹਾਲਾਂਕਿ ਸਕੱਤਰੇਤ ਇਸ ‘ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ।