Punjab

ਲੁਧਿਆਣਾ : ਨਹਿਰ ‘ਚ ਡਿੱਗੀ ਕਾਰ, ਮਹਿਲਾ ਤੇ ਚਾਲਕ ਵਾਲ-ਵਾਲ ਬਚੇ

Ludhiana: The car fell into the canal the woman and the driver escaped unhurt

 ਲੁਧਿਆਣਾ : ਪੰਜਾਬ ਦੇ ਲੁਧਿਆਣਾ ‘ਚ ਰਾੜਾ ਸਾਹਿਬ ਨਹਿਰ ‘ਚ ਇਕ ਕਾਰ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਦੀ ਰਫਤਾਰ ਤੇਜ਼ ਸੀ, ਜਿਸ ਕਰਨ ਇਹ ਹਾਦਸਾ ਵਾਪਰਿਆ। ਕਾਰ ਵਿਚ ਇੱਕ ਮਹਿਲਾਂ ਅਤੇ ਮਰਦ ਸਵਾਰ ਸੀ। ਵਿਅਕਤੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਕਾਰ ‘ਤੇ ਕਾਬੂ ਨਹੀਂ ਰੱਖ ਸਕਿਆ। ਜਿਸ ਕਾਰਨ ਕਾਰ ਹਵਾ ਵਿੱਚ ਉੱਛਲਦੀ ਹੋਈ ਨਹਿਰ ਵਿੱਚ ਜਾ ਡਿੱਗੀ।

ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਔਰਤਾਂ ਅਤੇ ਮਰਦ ਪਾਣੀ ਵਿੱਚ ਡੁੱਬਣ ਲੱਗੇ। ਰੌਲਾ ਪੈਣ ‘ਤੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਰਾਹਗੀਰਾਂ ਨੇ ਡੁੱਬ ਰਹੇ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢਿਆ। ਜਿਸ ‘ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਅਧਿਕਾਰੀਆਂ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਦੋਵਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਪਾਇਲ ਭੇਜ ਦਿੱਤਾ ਗਿਆ। ਰਾਹਗੀਰਾਂ ਨੇ ਦੱਸਿਆ ਕਿ ਨਹਿਰ ‘ਚ ਪਾਣੀ ਘੱਟ ਹੋਣ ਕਾਰਨ ਹੀ ਦੋਵਾਂ ਨੂੰ ਬਚਾਇਆ ਜਾ ਸਕਿਆ ਹੈ।

ਇਸ ਹਾਦਸੇ ‘ਚ ਜ਼ਖਮੀ ਨੌਜਵਾਨ ਦਾ ਨਾਂ ਧਰਮਵੀਰ ਦੱਸਿਆ ਜਾ ਰਿਹਾ ਹੈ। ਧਰਮਵੀਰ ਪਿੰਡ ਖਟੜਾ ਦਾ ਰਹਿਣ ਵਾਲਾ ਹੈ। ਕਾਰ ਵਿੱਚ ਉਸਦੇ ਨਾਲ ਬੈਠੀ ਔਰਤ ਪਿੰਡ ਭੀਖੀ ਦੀ ਵਸਨੀਕ ਹੈ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ SHO ਪਾਇਲ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਦੋਵੇਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜ਼ਖਮੀਆਂ ਦੇ ਹੋਸ਼ ‘ਚ ਆਉਣ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ।