ਬਿਊਰੋ ਰਿਪੋਰਟ : ਫਿਰੋਜ਼ਪੁਰ ਤੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਬੇਰਹਮੀ ਨਾਲ ਉਸ ਦੇ ਸਾਥੀ ਪੁਲਿਸ ਮੁਲਾਜ਼ਮ ਨੇ ਕਤਲ ਕਰ ਦਿੱਤਾ ਹੈ । ਗੋਲੀ ਮਾਰਨ ਵਾਲਾ ਕਾਂਸਟੇਬਲ ਗੁਰਸੇਵਕ ਸਿੰਘ ਪੰਜਾਬ ਪੁਲਿਸ ਦੀ ਕਮਾਂਡੋ ਫੋਰਸ ਸਵੈਟ (SWAT) ਵਿੱਚ ਤਾਇਨਾਤ ਸੀ । ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਘਰੋਂ ਇਹ ਦੱਸ ਕੇ ਗਿਆ ਸੀ ਕੀ ਕਿਸੇ ਦੋਸਤ ਦੇ ਭਰਾ ਦੇ ਵਿਆਹ ‘ਤੇ ਜਾ ਰਿਹਾ ਹੈ । ਪਰ ਉਸ ਨੇ ਡਿਊਟੀ ਤੋਂ ਸਕੂਟੀ ‘ਤੇ ਘਰ ਆ ਰਹੀ ਅਮਨਦੀਕ ਕੌਰ ਨੂੰ ਬਾਬਾ ਸ਼ੇਰ ਸ਼ਾਹ ਵਾਲੀ ਪੀਰ ‘ਤੇ ਰੋਕ ਲਿਆ । ਗੁਰਸੇਵਕ ਨੇ ਆਪਣੀ ਗੱਡੀ ਅਮਨਦੀਪ ਕੌਰ ਦੀ ਸਕੂਟੀ ‘ਤੇ ਸਾਹਮਣੇ ਖੜੀ ਕਰ ਦਿੱਤੀ । ਗੱਡੀ ਤੋਂ ਨਿਕਲ ਦੇ ਹੀ ਆਪਣੀ AK-47 ਨਾਲ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । 26 ਸਾਲਾ ਅਮਨਦੀਪ ਕੌਰ ਨੂੰ 5 ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਮਨਦੀਪ ਕੌਰ ਫਿਰੋਜ਼ਪੁਰ ਕੈਂਟ ਥਾਣੇ ਵਿੱਚ ਤਾਇਨਾਤ ਸੀ । ਦੱਸਿਆ ਜਾ ਰਿਹਾ ਹੈ ਕੀ ਅਮਨਦੀਪ ਕੌਰ ਦਾ ਕਤਲ ਕਰਨ ਤੋਂ ਬਾਅਦ ਪੰਜਾਬ ਪੁਲਿਸ ਦਾ ਕਮਾਂਡੋ ਗੁਰਸੇਵਕ ਸਿੰਘ ਤਲਵੰਡੀ ਚੌਕ ‘ਤੇ ਪਹੁੰਚਿਆ ਅਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ । ਅਮਨਦੀਪ ਕੌਰ ਦੇ ਪਤੀ ਅਤੇ SSP ਨੇ ਮੌਤ ਨਾਲ ਜੁੜੇ ਅਹਿਮ ਖੁਲਾਸੇ ਕੀਤੇ ਹਨ ।
ਪਤੀ ਨੇ ਦੱਸਿਆ ਕੀ ਅਮਨਦੀਪ ਨੇ ਮੁਆਫੀ ਮੰਗੀ ਸੀ
ਅਮਨਦੀਪ ਕੌਰ ਦਾ 2014 ਵਿੱਚ ਕਲਿਆਵਾਲਾ ਪਿੰਡ ਦੇ ਕੁਲਵੰਤ ਸਿੰਘ ਨਾਲ ਵਿਆਹ ਹੋਇਆ ਸੀ । ਦੋਵਾਂ ਦੀ ਇੱਕ ਬੱਚੀ ਵੀ ਸੀ, ਵਿਆਹ ਤੋਂ ਬਾਅਦ ਅਮਨਦੀਪ ਕੌਰ ਨੇ 2016 ਵਿੱਚ ਪੰਜਾਬ ਪੁਲਿਸ ਜੁਆਇਨ ਕਰ ਲਈ । ਉਹ ਪੁਲਿਸ ਵਿੱਚ ਕਾਂਸਟੇਬਲ ਭਰਤੀ ਹੋਈ ਸੀ । ਸੂਤਰਾਂ ਮੁਤਾਬਿਕ ਪਤੀ-ਪਤਨੀ ਦੀ ਆਪਸ ਵਿੱਚ ਨਹੀਂ ਬਣੀ ਤਾਂ ਦੋਵਾਂ ਨੇ ਤਲਾਕ ਲੈ ਲਿਆ । ਬੱਚੀ ਆਪਣੇ ਪਿਤਾ ਦੇ ਨਾਲ ਰਹਿੰਦੀ ਸੀ । ਕੁਲਵੰਤ ਨੇ ਦੱਸਿਆ ਅਮਨਦੀਪ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ । ਕੁਝ ਹੀ ਦਿਨ ਪਹਿਲਾਂ ਉਹ ਮਿਲਣ ਆਈ ਸੀ ਅਤੇ ਮੁੜ ਤੋਂ ਪਰਿਵਾਰ ਵਿੱਚ ਸ਼ਾਮਲ ਹੋਣਾ ਚਾਉਂਦੀ ਸੀ । ਪਤੀ ਨੇ ਕਿਹਾ ਕੀ ਉਸ ਨੇ ਵੀ ਅਮਨਦੀਪ ਨੂੰ ਮੁਆਫ ਕਰ ਦਿੱਤਾ ਸੀ। ਪਰ ਅਚਾਨਕ ਖ਼ਬਰ ਆਈ ਕੀ ਗੁਰਸੇਵਰ ਸਿੰਘ ਨੇ ਅਮਨਦੀਪ ਕੌਰ ਦਾ ਕਤਲ ਕਰ ਦਿੱਤਾ ਹੈ । ਉਧਰ ਪੁਲਿਸ ਨੇ ਕੇਸ ਦੀ ਜਾਂਚ ਤੋਂ ਬਾਅਦ ਅਹਿਮ ਖੁਲਾਸਾ ਕੀਤਾ ਹੈ ।
SSP ਨੇ ਦੱਸੀ ਕਤਲ ਦੇ ਪਿੱਛੇ ਦੀ ਵਜ੍ਹਾ
ਫਿਰੋਜ਼ਪੁਰ ਦੀ SSP ਕੰਵਰਦੀਪ ਕੌਰ ਨੇ ਦੱਸਿਆ ਕੀ ਸ਼ੁਰੂਆਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ ਕੀ ਅਮਨਦੀਪ ਕੌਰ ਅਤੇ ਗੁਰਸੇਵਰ ਸਿੰਘ ਰਿਸ਼ਤੇ ਵਿੱਚ ਸਨ ।ਕੁਝ ਦਿਨ ਪਹਿਲਾਂ ਦੋਵਾਂ ਦਾ ਝਗੜਾ ਹੋਇਆ ਸੀ ਜਿਸ ਦੀ ਵਜ੍ਹਾ ਕਰਕੇ ਗੁਰਸੇਵਕ ਨੇ ਅਮਨਦੀਰ ਕੌਰ ਦਾ ਕਤਲ ਕੀਤਾ ਹੈ । ਪਤੀ ਅਮਨਦੀਪ ਦੇ ਬਿਆਨ ਨੂੰ ਜੇਕਰ ਪੁਲਿਸ ਦੇ ਖੁਲਾਸੇ ਨਾਲ ਜੋੜ ਲਿਆ ਜਾਵੇ ਤਾਂ ਅਜਿਹਾ ਲੱਗ ਦਾ ਹੈ ਕੀ ਪਤੀ ਤੋਂ ਤਲਾਕ ਤੋਂ ਬਾਅਦ ਜਦੋਂ ਅਮਨਦੀਪ ਕੌਰ ਦਾ ਗੁਰਸੇਵਕ ਨਾਲ ਰਿਸ਼ਤਾ ਜੁੜਿਆ ਤਾਂ ਉਹ ਇਸ ਤੋਂ ਖੁਸ਼ ਨਹੀਂ ਸੀ। ਇਸੇ ਲਈ ਉਹ ਮੁੜ ਤੋਂ ਆਪਣੇ ਪਤੀ ਅਮਨਦੀਪ ਅਤੇ ਬੱਚੀ ਕੋਲ ਵਾਪਸ ਆਉਣਾ ਚਾਉਂਦੀ ਸੀ । ਹੋ ਸਕਦਾ ਹੈ ਕੀ ਅਮਨਦੀਪ ਨੇ ਇਹ ਗੱਲ ਗੁਰਸੇਵਕ ਨੂੰ ਦੱਸੀ ਹੋਵੇ ਜਿਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਅਨਦੀਪ ਕੌਰ ਦਾ ਕਤਲ ਕਰ ਦਿੱਤਾ ।
ਗੁਰਸੇਵਕ ਦੇ ਪਿਤਾ ਬਿਆਨ
ਗੁਰਸੇਵਕ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕੀ ਉਸ ਦਾ ਪੁੱਤਰ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ । ਉਹ ਪਿੰਡ ਸਿਆਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ । ਉਸ ਦਾ ਪੁੱਤਰ ਰਾਤ 8:15 ਵਜੇ ਪਹੁੰਚਿਆ । ਘਰ ਵਿੱਚ ਇਹ ਕਹਿਕੇ ਗਿਆ ਕੀ ਦੋਸਤ ਦੇ ਭਰਾ ਦਾ ਵਿਆਹ ਹੈ । ਸਵੇਰੇ ਸਾਡੀ ਛੁੱਟੀ ਹੈ ਇਸ ਲਈ ਰਾਤ ਨੂੰ ਨਹੀਂ ਆਵਾਂਗਾ । ਪਰ ਰਾਤ 11 ਵਜੇ ਫੋਨ ਆਇਆ ਕੀ ਗੁਰਸੇਵਕ ਨੂੰ ਮੋਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਹਸਪਤਾਲ ਵਿੱਚ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪਿਤਾ ਨੇ ਕਿਹਾ ਉਸ ਨੂੰ ਨਹੀਂ ਪਤਾ ਸੀ ਕੀ ਗੁਰਸੇਵਰ ਅਤੇ ਅਮਨਦੀਕ ਕੌਰ ਦਾ ਕੋਈ ਰਿਸ਼ਤਾ ਸੀ । ਜੇਕਰ ਅਜਿਹਾ ਹੁੰਦਾ ਤਾਂ ਗੁਰਸੇਵਕ ਉਨ੍ਹਾਂ ਨੂੰ ਦੱਸ ਸਕਦਾ ਸੀ । ਉਹ ਕਦੇ ਵੀ ਆਪਣੇ ਪੁੱਤਰ ਦੀਆਂ ਖੁਸ਼ੀਆਂ ਵਿੱਚ ਨਹੀਂ ਆਉਂਦੇ ।