ਬਿਊਰੋ ਰਿਪੋਰਟ : ਦਿੱਲੀ ਖੰਨਾ ਤੋਂ ਬਾਅਦ ਹੁਣ ਸੂਰਤ ਤੋਂ ਵੀ ਕਾਰ ਡਰਾਈਵਰ ਦੀ ਹੈਵਾਨੀਅਤ ਵਾਲੀ ਖ਼ਬਰ ਸਾਹਮਣੇ ਆਈ ਹੈ । ਪਤੀ-ਪਤਨੀ ਰਾਤ ਨੂੰ ਬਾਈਕ ‘ਤੇ ਜਾ ਰਹੇ ਸਨ । ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਟੱਕਰ ਮਾਰੀ ਅਤੇ ਪਤਨੀ ਉੱਥੇ ਡਿੱਗ ਗਈ । ਆਲੇ ਦੁਆਲੇ ਖੜੇ ਲੋਕਾਂ ਨੇ ਪਤਨੀ ਨੂੰ ਸਾਇਡ ‘ਤੇ ਬਿਠਾਇਆ ਪਰ ਪਤੀ ਗਾਇਬ ਹੋ ਗਿਆ । ਪਤਨੀ ਨੇ ਲੋਕਾਂ ਨੂੰ ਪੁੱਛਿਆ ਕਿ ਉਸ ਦਾ ਪਤੀ ਕਿੱਥੇ ਹੈ ? ਤਾਂ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਫਿਰ ਦੂਜੇ ਦਿਨ 12 ਕਿਲੋਮੀਟਰ ਬਾਅਦ ਪਤੀ ਦੀ ਲਾਸ਼ ਮਿਲੀ । ਆਲੇ-ਦੁਆਲੇ CCTV ਵੀ ਨਹੀਂ ਲੱਗੇ ਸਨ ਜਿਸ ਨਾਲ ਪਤਾ ਚੱਲ ਸਕੇ ਕਿ ਦੁਰਘਟਨਾ ਤੋਂ ਬਾਅਦ ਆਖਿਰ ਪਤੀ ਕਿੱਥੇ ਚੱਲਾ ਗਿਆ ਅਤੇ ਕਿਵੇਂ 12 ਕਿਲੋਮੀਟਰ ਦੂਰ ਉਸ ਦੀ ਲਾਸ਼ ਮਿਲੀ । ਪਰ ਪੁਲਿਸ ਦੀ ਮਦਦ ਦੇ ਲਈ ਇੱਕ ਸ਼ਖਸ ਸਾਹਮਣੇ ਆਇਆ ਜਿਸ ਨੇ ਉਸ ਰਾਤ ਦਾ ਵੀਡੀਓ ਬਣਾਇਆ ਸੀ । ਦੁਰਘਟਨਾ ਦੇ ਸਮੇਂ ਗਾਇਬ ਹੋਏ ਪਤੀ ਦੀ ਪਹੇਲੀ ਸਮਝ ਆ ਗਈ ।
ਵੀਡੀਓ ਬਣਾਉਣ ਵਾਲੇ ਸ਼ਖਸ ਨੇ ਕੀਤਾ ਖੁਲਾਸਾ
ਵੀਡੀਓ ਰਿਕਾਰਡ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਕੰਮ-ਕਾਜ ਦੇ ਲਈ ਦੂਜੇ ਪਿੰਡ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਅੱਗੇ ਚੱਲ ਦੀ ਇੱਕ ਕਾਰ ਵੇਖੀ । ਸੜਕ ‘ਤੇ ਸਪੀਡ ਬ੍ਰੇਕਰ ਵਰਗਾ ਕੁਝ ਲੱਗਿਆ । ਉਸ ਨੇ ਵੇਖਿਆ ਕਿ ਇੱਕ ਨੌਜਵਾਨ ਗੱਡੀ ਹੇਠਾਂ ਫਸਿਆ ਹੈ ਤਾਂ ਉਸ ਨੇ ਗੱਡੀ ਦਾ ਪਿੱਛਾ ਕੀਤਾ ਪਰ ਗੱਡੀ ਦੀ ਰਫਤਾਰ ਤੇਜ਼ ਸੀ । ਉਸ ਨੇ ਵੀਡੀਓ ਬਣਾ ਲਿਆ । ਪਰ ਉਸ ਨੇ ਵੀਡੀਓ ਬਣਾ ਲਿਆ । ਅਗਲੇ ਦਿਨ ਪਤਾ ਚੱਲਿਆ ਕਿ ਇੱਕ ਨੌਜਵਾਨ ਦਾ ਐਕਸੀਡੈਂਟ ਹੋਇਆ ਹੈ ਅਤੇ ਡਰਾਈਵਰ ਨੇ ਉਸ ਨੂੰ ਦੂਰ ਤੱਕ ਘਸੀੜਿਆ ਹੈ । ਪੁਲਿਸ ਨੇ ਜਦੋਂ ਗੱਡੀ ਦੇ ਨੰਬਰ ਤੇ ਅਧਾਰ ‘ਤੇ ਡਰਾਈਵਰ ਦੇ ਘਰ ਪਹੁੰਚੀ ਤਾਂ ਉਹ ਫਰਾਰ ਹੋ ਗਿਆ ।
ਪਤਨੀ ਨੇ ਦੱਸਿਆ ਕਿ ਉਸ ਨੇ ਪਤੀ ਦੀ ਕਾਫੀ ਤਲਾਸ਼ ਕੀਤਾ
ਮ੍ਰਿਤਕ ਸਾਗਰ ਦੀ ਪਤਨੀ ਅਸ਼ਵਨੀ ਹਸਪਤਾਲ ਵਿੱਚ ਭਰਤੀ ਹੈ ਉਸ ਨੇ ਦੱਸਿਆ ਕਿ ਉਹ ਮਾਸੀ ਦੇ ਘਰ ਤੋਂ ਪਰਤ ਰਹੇ ਸਨ । ਰਾਤ 10 ਵਜੇ ਬਾਈਕ ਨਾਲ ਸੂਰਤ ਪਹੁੰਚੇ । ਅਚਾਨਕ ਪਿੱਛੋ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ । ਉਹ ਹੇਠਾਂ ਡਿੱਗ ਗਈ ਹਨੇਰਾ ਹੋਣ ਦੀ ਵਜ੍ਹਾ ਕਰਕੇ ਉਸ ਦਾ ਪਤੀ ਨਜ਼ਰ ਨਹੀਂ ਆਇਆ ਜਦੋਂ ਕੁਝ ਲੋਕ ਇਕੱਠੇ ਹੋਏ ਤਾਂ ਉਸ ਨੇ ਉਨ੍ਹਾਂ ਤੋਂ ਪਤੀ ਦੇ ਬਾਰੇ ਪੁੱਛਿਆ ਤਾਂ ਕਿਸੇ ਨੇ ਸਾਗਰ ਨੂੰ ਨਹੀਂ ਵੇਖਿਆ ਸੀ । ਪਤਨੀ ਨੇ ਦੱਸਿਆ ਕਿ ਅਗਲੇ ਦਿਨ 12km ਦੂਰ ਪਤੀ ਸਾਗਰ ਦੀ ਲਾਸ਼ ਮਿਲੀ । ਪਤਨੀ ਨੇ ਕਿਹਾ ਇਨਸਾਨੀਅਤ ਦੇ ਨਾਂ ‘ਤੇ ਕਾਰ ਡਰਾਈਵਰ ਨੂੰ ਇਹ ਵੀ ਨਹੀਂ ਲੱਗਿਆ ਕਿ ਹਸਪਤਾਲ ਪਹੁੰਚਾਇਆ ਜਾਵੇ । ਪਤਨੀ ਨੇ ਕਿਹਾ ਅਜਿਹੇ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ । ਦੋਵਾਂ ਦੀ ਲਵ ਮੈਰੀਜ ਹੋਈ ਸੀ
ਬੁਰੀ ਹਾਲਤ ਵਿੱਚ ਮਿਲੀ ਲਾਸ਼
ਪੁਲਿਸ ਨੇ ਦੱਸਿਆ ਕਿ 12 ਕਿਲੋਮੀਟਰ ਤੱਕ ਸਾਗਰ ਦੀ ਲਾਸ਼ ਸੜਕ ‘ਤੇ ਰਗੜ ਦੀ ਰਹੀ । ਨੌਜਵਾਨ ਦੀ ਛਾਤੀ ਦਾ ਇੱਕ ਹਿੱਸਾ ਵੀ ਸੜਕ ‘ਤੇ ਡਿੱਗਿਆ ਸੀ। ਪੁਲਿਸ ਮੁਤਾਬਿਕ ਹਾਦਸੇ ਦੇ ਬਾਅਦ ਡਰਾਈਵਰ ਹੋਸ਼ ਵਿੱਚ ਸੀ ਅਤੇ ਉਸ ਨੇ ਡਰ ਦੇ ਮਾਰੇ ਕਾਰ ਨਹੀਂ ਰੋਕੀ । ਪੁਲਿਸ ਨੇ ਹਿੱਟ ਐਂਡ ਰਨ ਦਾ ਕੇਸ ਦਰਜ ਕਰ ਲਿਆ ਅਤੇ ਡਰਾਈਵਰ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 1 ਜਨਵਰੀ ਨੂੰ ਦਿੱਲੀ ਵਿੱਚ ਵੀ ਇਸੇ ਤਰ੍ਹਾਂ ਸਕੂਟੀ ‘ਤੇ ਆ ਰਹੀ 2 ਕੁੜੀਆਂ ਨੂੰ ਕਾਰ ਨੇ ਟੱਕਰ ਮਾਰੀ ਸੀ । ਇੱਕ ਕੁੜੀ ਉੱਥੇ ਹੀ ਡਿੱਗ ਗਈ ਜਦਕਿ ਦੂਜੀ ਕਾਰ ਦੇ ਨੀਚੇ ਫਸ ਗਈ ਅਤੇ ਰਗੜੇ ਖਾਂਦੀ ਰਹੀ 12 ਕਿਲੋਮੀਟਰ ਦੂਰ ਉਸ ਦੀ ਲਾਸ਼ ਮਿਲੀ ਸੀ । ਇਸੇ ਤਰ੍ਹਾਂ ਪਿਛਲੇ ਹਫਤੇ ਵੀ ਥਾਰ ਜੀਬ ‘ਤੇ ਇੱਕ ਕੁੜੀ ਮੁੰਡੇ ਨੇ ਖੰਨਾ ਵਿੱਚ ਗਾਰਡ ਨੂੰ ਕਾਫੀ ਦੂਰ ਦਾ ਘਸੀੜਿਆ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ।