ਬਿਊਰੋ ਰਿਪੋਰਟ – ਸਾਧਵੀਆਂ ਨਾਲ ਜ਼ਬਰ ਜਨਾਹ ਅਤੇ ਕਤਲ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਰਗਰਮ ਹੋ ਗਿਆ ਹੈ । 40 ਦਿਨ ਦੇ ਪੇਅਰੋਲ ਤੋਂ ਬਾਹਰ ਆਏ ਰਾਮ ਰਹੀਮ ਨੇ ਕਰਨਾਲ ਵਿੱਚ ਸਫਾਈ ਅਭਿਆਨ ਦੇ ਨਾਂ ਦੇ ਆਪਣੀ ਸਿਆਸੀ ਤਾਕਤ ਵਿਖਾਈ । ਜਿਸ ਖੱਟਰ ਸਰਕਾਰ ਨੇ ਸੌਦਾ ਸਾਧ ‘ਤੇ ਮੇਹਰਬਾਨੀਆਂ ਦੀ ਬਾਰਿਸ਼ ਕਰਦੇ ਹੋਏ 1 ਸਾਲ ਦੇ ਅੰਦਰ ਚੌਥੀ ਵਾਰ ਪੈਅਰੋਲ ਦਿੱਤੀ ਉਸ ਦੇ ਆਗੂ ਮੁੜ ਤੋਂ ਸਿਰ ਝੁਕਾਉਣ ਦੇ ਲਈ ਰਾਮ ਰਹੀਮ ਦੇ ਸਾਹਮਣੇ ਆਨਲਾਈਨ ਪਹੁੰਚ ਗਏ । ਇਸ ਵਿੱਚ ਸਭ ਤੋਂ ਪਹਿਲਾਂ ਨਾਂ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਅਤੇ ਡਿਪਟੀ ਮੇਅਰ ਨਵੀਨ ਕੁਮਾਰ ਦਾ ਹੈ । ਦੋਵਾਂ ਨੇ ਰਾਮ ਰਹੀਮ ਨਾਲ ਫੋਨ ‘ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਸ਼ਹਿਰ ਵਾਸਤੇ ਕੀ ਕਰ ਰਹੇ ਹਨ। ਸੌਦਾ ਸਾਧ ਜਦੋਂ ਪਿਛਲੀ ਵਾਰ ਅਕਤੂਬਰ ਵਿੱਚ ਬਾਹਰ ਆਇਆ ਸੀ ਤਾਂ ਉਸ ਵੇਲੇ ਹਰਿਆਣਾ ਵਿੱਚ ਪੰਚਾਇਤੀ ਅਤੇ ਨਗਰ ਕੌਂਸਿਲ ਦੀਆਂ ਚੋਣਾਂ ਸਨ ਉਸ ਵੇਲੇ ਵੀ ਖੱਟਰ ਸਰਕਾਰ ਨੇ ਜਿਸ ਮਕਸਦ ਦੇ ਨਾਲ ਰਾਮ ਰਹੀਮ ਨੂੰ ਬਾਹਰ ਕੱਢਿਆ ਸੀ ਉਸ ਦੀ ਝਲਕ ਵੇਖਣ ਨੂੰ ਮਿਲੀ ਸੀ । ਕਰਨਾਲ ਦੀ ਮੇਅਰ ਸਮੇਤ ਬੀਜੇਪੀ ਦੇ ਪੰਚਾਇਤ ਚੋਣਾਂ ਦੇ ਉਮੀਦਵਾਰ ਸੌਦਾ ਸਾਧ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋਏ ਸਨ । ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਬੀਜੇਪੀ ਸੌਦਾ ਸਾਧ ਨੂੰ ਆਪਣੇ ਸਿਆਸੀ ਫਾਇਦੇ ਲਈ ਵਰਤ ਰਹੀ ਹੈ । ਕੁਝ ਸਿਆਸੀ ਪਾਰਟੀਆਂ ਨੇ ਤਾਂ ਰਾਮ ਰਹੀਮ ਦੇ ਅਗਲੇ ਪੈਅਰੋਲ ਦੀ ਵੀ ਭਵਿੱਖਬਾਣੀ ਕਰ ਦਿੱਤੀ ਹੈ । ਉਧਰ SGPC ਦੇ ਪ੍ਰਧਾਨ ਨੇ ਇੱਕ ਵਾਰ ਮੁੜ ਤੋਂ ਰਾਮ ਰਹੀਮ ਨੂੰ ਲੈਕੇ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਸਖਤ ਸਵਾਲ ਪੁੱਛਿਆ ਹੈ ।
ਅਗਲਾ ਸਾਲ ਹਰਿਆਣਾ ਸਰਕਾਰ ਲਈ ਅਹਿਮ
ਅਗਲੇ ਸਾਲ ਅਪ੍ਰੈਲ ਵਿੱਚ ਲੋਕਸਭਾ ਚੋਣਾਂ ਨੇ ਅਤੇ ਅਕਤੂਬਰ ਵਿੱਚ ਹਰਿਆਣਾ ਦੀ ਵਿਧਾਨਸਭਾ ਚੋਣਾਂ ਹਨ,ਇਸ ਲਈ ਸਿਆਸੀ ਜਾਣਕਾਰ ਦੱਸ ਰਹੇ ਹਨ ਕਿ ਇਨ੍ਹਾਂ ਦੋਵਾਂ ਤਰੀਕਾ ‘ਤੇ ਰਾਮ ਰਹੀਮ ਦਾ ਬਾਹਰ ਆਉਣਾ ਤੈਅ ਹੈ । ਹਰਿਆਣਾ ਦੇ ਨਾਲ ਸੌਦਾ ਸਾਧ ਪੰਜਾਬ ਵਿੱਚ ਵੀ ਬੀਜੇਪੀ ਦੇ ਲਈ ਅਹਿਮ ਹੈ । ਬੀਜੇਪੀ ਦੋਵੇ ਸੂਬਿਆਂ ਵਿੱਚ ਆਪਣੇ ਦਮ ‘ਤੇ ਚੋਣ ਲੜੇਗੀ । ਅਜਿਹੇ ਵਿੱਚ ਬੀਜੇਪੀ ਦੀ ਨਜ਼ਰ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਜ਼ਰੂਰ ਹੋਵੇਗੀ ।
SGPC ਪ੍ਰਧਾਨ ਧਾਮੀ ਸਰਕਾਰ ‘ਤੇ ਗਰਮ
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਨੂੰ ਸਵਾਲ ਪੁੱਛਿਆ ਕਿ ਜੇਕਰ ਜ਼ਬਰ ਜਨਾਹ ਕਰਨ ਵਾਲਾ ਸਮਾਜ ਵਿੱਚ ਆਜ਼ਾਦ ਘੁਮ ਸਕਦਾ ਹੈ ਤਾਂ ਫਿਰ ਧਰਮ ਦੇ ਸੰਘਰਸ਼ ਵਿੱਚ ਸ਼ਾਮਲ ਯੋਧੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਿੱਚ ਕੀ ਪਰੇਸ਼ਾਨੀ ਹੈ । ਸਰਕਾਰ ਦੀ ਇਹ ਡਬਲ ਨੀਤੀ ਸਿੱਖਾਂ ਦੇ ਅੰਦਰ ਬੇਸਬਰੀ ਅਤੇ ਅਵਿਸ਼ਵਾਸ਼ ਦੀ ਭਾਵਨਾ ਪੈਦਾ ਕਰ ਰਹੀ ਹੈ । ਜੇਕਰ ਰਾਮ ਰੀਮ ਸਾਲ ਵਿੱਚ 4 ਵਾਰ ਬਾਹਰ ਆ ਸਕਦਾ ਹੈ ਤਾਂ ਸਿੱਖਾਂ ਦੀ ਰਿਹਾਈ ਦੇ ਲਈ ਉਠਾਈ ਗਈ ਆਵਾਜ਼ ਕਿਉਂ ਨਹੀਂ ਸੁਣਾਈ ਦਿੰਦੀ ਹੈ ।
ਘੱਟ ਗਿਣਤੀ ਵਰਗ ਨੂੰ ਕੀਤਾ ਜਾ ਰਿਹਾ ਹੈ ਨਜ਼ਰ ਅੰਦਾਜ਼
ਧਾਮੀ ਨੇ ਕਿਹਾ ਭਾਰਤ ਵਿੱਚ ਹਰ ਧਰਮ ਦੇ ਲੋਕ ਵੱਸ ਦੇ ਹਨ । ਪਰ ਦੁੱਖ ਦੀ ਗੱਲ ਇਹ ਹੈ ਕਿ ਸੰਵਿਧਾਨ ਦੀ ਉਲੰਗਣਾ ਕਰਕੇ ਘੱਟ ਗਿਣਤੀ ਦੇ ਲਈ ਵੱਖ ਤੋਂ ਨੀਤੀ ਤਿਆਰ ਕੀਤੀ ਜਾਂਦੀ ਹੈ । ਲਗਾਤਾਰ ਘੱਟ ਗਿਣਤੀ ਵਰਗ ਵੱਲ ਨਫਰਤ ਦਾ ਵਤੀਰਾ ਅਖਤਿਆਰ ਕੀਤਾ ਜਾਂਦਾ ਹੈ । ਇਨ੍ਹਾਂ ਹੀ ਨਹੀਂ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾਂਦੀ ਹੈ ।
ਸਿੱਖਾਂ ਨੂੰ ਬੇਗਾਨਾ ਹੋਣ ਦਾ ਅਹਿਸਾਸ ਕਰਵਾਇਆ ਗਿਆ
ਧਾਮੀ ਨੇ ਕਿਹਾ ਦੇਸ਼ ਵਿੱਚ ਸਿੱਖਾਂ ਨੂੰ ਬੇਗਾਨੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਹ ਦੇਸ਼ ਦੇ ਲਈ ਠੀਕ ਨਹੀਂ ਹੈ । ਬੰਦੀ ਸਿੰਘਾਂ ਦੇ ਮਾਮਲੇ ਵਿੱਚ ਸਰਕਾਰ ਹਮਦਰਦੀ ਵਾਲੀ ਨੀਤੀ ਅਪਨਾਉਣ ਅਤੇ ਜੇਲ੍ਹ ਦੇ ਅੰਦਰ ਉਨ੍ਹਾਂ ਦੇ ਚੰਗੇ ਕਿਰਦਾਨ ਨੂੰ ਮੁਖ ਰੱਖ ਦੇ ਹੋਏ ਉਨ੍ਹਾਂ ਨੂੰ ਰਿਹਾ ਕਰਨ ।