ਬਿਊਰੋ ਰਿਪੋਰਟ : ਕਪੂਰਥਲਾ ਦੇ ਇੱਕ ਫੌਜੀ ਦੀ ਅਮਰੀਕਾ ਤੋਂ ਦਰਦਨਾਕ ਮੌਤ ਦੀ ਖਬਰ ਸਾਹਮਣੇ ਆਈ ਹੈ । ਜਿਸ ਰੋਜ਼ੀ ਰੋਟੀ ਦੇ ਲਈ ਇਨਸਾਫ ਕਰੜੀ ਮਿਹਨਤ ਕਰਦਾ ਹੈ । ਉਸੇ ਰੋਟੀ ਦੇ ਚੱਕਰ ਵਿੱਚ ਹੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ । ਉਹ ਅਮਰੀਕਾ ਦੇ ਫਿਰਜਨੋ ਸ਼ਹਿਰ ਵਿੱਚ ਹੋਟਲ ਤੋਂ ਖਾਣਾ ਲੈਕੇ ਘਰ ਪਰਤ ਰਿਹਾ ਸੀ ਕਾਰ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰੀ । ਸੁਖਵਿੰਦਰ ਫਿਰ ਉੱਠ ਨਹੀਂ ਸਕਿਆ । ਲੋਕ ਜਦੋਂ ਉਸ ਦੇ ਕੋਲ ਪਹੁੰਚੇ ਤਾਂ ਐਂਬੂਲੈਂਸ ਨੂੰ ਬੁਲਾਇਆ ਗਿਆ ਪਰ ਤਾਂ ਤੱਕ ਸੁਖਵਿੰਦਰ ਦੇ ਅੰਦਰ ਸਾਹ ਨਹੀਂ ਬਚੇ ਸਨ । ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ । ਪਰਿਵਾਰ ਨੂੰ ਜਦੋਂ ਸੁਖਵਿੰਦਰ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੋਠਾਂ ਤੋਂ ਜ਼ਮੀਨ ਖਿਸਕ ਗਈ। ਧੀ ਅਤੇ ਪੁੱਤ ਦਾ ਬੁਰਾ ਹਾਲ ਹੈ । ਪਰਿਵਾਰ ਚਾਉਂਦਾ ਹੈ ਕਿ ਸੁਖਵਿੰਦਰ ਦਾ ਪਿੰਡ ਵਿੱਚ ਹੀ ਸਸਕਾਰ ਹੋਵੇ।
ਕਪੂਰਥਲਾ ਦੇ ਬੇਗੋਵਾਲ ਦਾ ਰਹਿਣ ਵਾਲੈ ਹੈ ਸੁਖਵਿੰਦਰ ਸਿੰਘ
ਸੁਖਵਿੰਦਰ ਸਿੰਘ ਕਪੂਰਥਲਾ ਦੇ ਬੇਗੋਵਾਲ ਦੇ ਪਿੰਡ ਟਾਂਡੀ ਦਾਖਲੀ ਦਾ ਰਹਿਣ ਵਾਲਾ ਹੈ । ਉਸ ਨੇ 18 ਸਾਲ ਫੌਜ ਵਿੱਚ ਨੌਕਰੀ ਕੀਤੀ ਸੀ ਅਤੇ 2011 ਵਿੱਚ ਅਮਰੀਕਾ ਚੱਲਾ ਗਿਆ ਸੀ ਉੱਥੇ ਉਹ ਕੈਲੀਫੋਨੀਆ ਦੇ ਫਿਰਜਨੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਟਰੱਕ ਚਲਾਉਂਦਾ ਸੀ । ਉਸ ਦੀ ਧੀ ਅਤੇ ਪੁੱਤ 4 ਸਾਲਾਂ ਤੋਂ ਕੈਨੇਡਾ ਵਿੱਚ ਪੜਾਈ ਕਰ ਰਹੇ ਸਨ ।
ਪੁੱਤ ਨੇ ਪਰਿਵਾਰ ਨੂੰ ਕੀਤਾ ਸੀ ਇਤਲਾਹ
ਬੀਤੀ ਰਾਤ ਕੈਨੇਡਾ ਤੋਂ ਸੁਖਵਿੰਦਰ ਸਿੰਘ ਦੇ ਪੁੱਤਰ ਦਾ ਫੋਨ ਆਇਆ ਸੀ ਉਸ ਨੇ ਦੱਸਿਆ ਪਿਤਾ ਸੁਖਵਿੰਦਰ ਸਿੰਘ ਹੋਟਲ ਤੋਂ ਖਾਣਾ ਲੈ ਕੇ ਆ ਰਹੇ ਸਨ । ਜਦੋਂ ਉਹ ਸੜਕ ਕਰਾਸ ਕਰਨ ਲੱਗੇ ਤਾਂ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਲ ਟੱਕਰ ਮਾਰੀ । ਜਿਸ ਤੋਂ ਬਾਅਦ ਖਾਣਾ ਉਨ੍ਹਾਂ ਦੇ ਆਲੇ-ਦੁਆਲੇ ਵਿਖਰ ਗਿਆ । ਜਿਸ ਪੇਟ ਦੀ ਭੁੱਖ ਲਈ ਉਹ ਹੋਟਲ ਤੋਂ ਖਾਣਾ ਲੈਣ ਗਏ ਸਨ। ਉਸ ਦੀ ਬੁਰਕੀ ਵੀ ਉਨ੍ਹਾਂ ਨੂੰ ਨਸੀਬ ਨਹੀਂ ਹੋਈ । ਸਿਰਫ਼ ਇਨ੍ਹਾਂ ਹੀ ਨਹੀਂ ਜਿਸ ਪਰਿਵਾਰ ਦੇ ਲਈ ਸੁਖਵਿੰਦਰ ਸਿੰਘ ਸੱਤ ਸਮੁੰਦਰ ਪਾਰ ਨੌਕਰੀ ਕਰ ਰਹੇ ਸਨ ਉਹ ਵੀ ਅੰਤਿਮ ਸਮੇਂ ਉਨ੍ਹਾਂ ਦੇ ਨਾਲ ਮੌਜੂਦ ਨਹੀਂ ਹੈ । ਮ੍ਰਿਤਕ ਸੁਖਵਿੰਦਰ ਸਿੰਘ ਦੀ ਪਤਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪਤੀ ਦੀ ਲਾਸ਼ ਪਿੰਡ ਲਿਆਉਣ ਦੇ ਲਈ ਉਨ੍ਹਾਂ ਦੀ ਮਦਦ ਕਰੇ।