Punjab

ਚੰਡੀਗੜ੍ਹ ਹਿੱਟ ਐਂਡ ਰਨ ਮਾਮਲੇ ਵਿੱਚ ਥਾਰ ਕਾਰ ਦਾ ਡਰਾਈਵਰ ਕਾਬੂ , ਕੁੱਤਿਆਂ ਨੂੰ ਖਾਣਾ ਖਵਾਉਂਦੀ ਕੁੜੀ ਨਾਲ ਕੀਤੀ ਸੀ ਇਹ ਹਰਕਤ

Driver of Thar car arrested in Chandigarh hit and run case

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ‘ਚ ਥਾਰ ਹਿੱਟ ਐਂਡ ਰਨ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦੇ ਸੇਵਾਮੁਕਤ ਮੇਜਰ ਵਜੋਂ ਹੋਈ ਹੈ। ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਥਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ।

ਜਾਣਕਾਰੀ ਮੁਤਾਬਿਕ ਇਹ ਘਟਨਾ 14 ਜਨਵਰੀ ਦੀ ਦੇਰ ਰਾਤ ਦੀ ਹੈ। ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੇੜੇ ਸੜਕ ਕਿਨਾਰੇ ਤੇਜਸਵੀ ਕੌਸ਼ਲ ਨਾਂ ਦੀ ਲੜਕੀ ਕੁੱਤਿਆਂ ਨੂੰ ਖਾਣਾ ਖਵਾ ਰਹੀ ਸੀ। ਲੜਕੀ ਦੇ ਨਾਲ ਉਸ ਦੀ ਮਾਂ ਵੀ ਨੇੜੇ ਹੀ ਖੜ੍ਹੀ ਸੀ। ਇਸ ਦੌਰਾਨ ਗਲਤ ਸਾਈਡ ਤੋਂ ਆ ਰਹੀ ਇੱਕ ਥਾਰ ਗੱਡੀ ਨੇ ਨੌਜਵਾਨ ਲੜਕੀ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗr। ਰਾਤ ਦੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ।

ਤੇਜਸਵੀ ਦੀ ਮਾਂ ਮੁਤਾਬਿਕ ਉਹ ਆਪਣੀ ਧੀ ਦੀ ਚੀਕ ਸੁਣ ਕੇ ਫੌਰਨ ਪਹੁੰਚੀ, ਧੀ ਖੂਨ ਨਾਲ ਭਿੱਜੀ ਹੋਈ ਸੀ । ਉਸ ਨੇ ਰਾਹਗਿਰਾਂ ਤੋਂ ਮਦਦ ਮੰਗੀ ਪਰ ਕੋਈ ਵੀ ਨਹੀਂ ਰੁਕਿਆ,ਫਿਰ ਮਾਂ ਨੇ ਪੁਲਿਸ ਕੰਟਰੋਲ ਨੰਬਰ ‘ਤੇ ਫੋਨ ਕੀਤੀ ਅਤੇ ਪਤੀ ਨੂੰ ਬੁਲਾਇਆ। ਤੇਜਸਵੀ ਨੂੰ GMSH-16 ਦੇ ਹਸਪਤਾਲ ਪਹੁੰਚਾਇਆ ਗਿਆ ।

ਪੀੜਤ ਲੜਕੀ ਦੀ ਮਾਂ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਹਾਦਸੇ ਦੌਰਾਨ ਮੌਕੇ ਤੋਂ ਕਈ ਵਾਹਨ ਲੰਘ ਗਏ ਪਰ ਕਿਸੇ ਨੇ ਮਦਦ ਨਹੀਂ ਕੀਤੀ। ਲੜਕੀ ਦੀ ਮਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਉਹ ਉੱਥੇ ਮੌਜੂਦ ਸੀ। ਹਾਦਸੇ ਤੋਂ ਬਾਅਦ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮਦਦ ਕਰਨ ਲਈ ਕੋਈ ਨਹੀਂ ਰੋਕ ਰਿਹਾ ਸੀ। ਜਦੋਂ ਮੈਂ ਪੁਲਿਸ ਨੂੰ ਫ਼ੋਨ ਕੀਤਾ ਤਾਂ ਪੁਲਿਸ ਵੀ ਇੱਕ ਦੂਜੇ ਦਾ ਨੰਬਰ ਦਿੰਦੀ ਰਹੀ, ਉਨ੍ਹਾਂ ਨੂੰ ਫ਼ੋਨ ਕਰੋ… ਉਨ੍ਹਾਂ ਨੂੰ ਫ਼ੋਨ ਕਰੋ। ਪਰ ਮੇਰੀ ਮਦਦ ਕਰਨ ਲਈ ਕੋਈ ਨਹੀਂ ਆਇਆ। ਫਿਰ ਮੈਂ ਆਪਣੇ ਪਤੀ ਨੂੰ ਬੁਲਾਇਆ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਅਸੀਂ ਆਪਣੀ ਧੀ ਨੂੰ ਹਸਪਤਾਲ ਲੈ ਗਏ।

ਜਿਸ ਨੇਕ ਨੀਅਤ ਨਾਲ ਉਹ ਭੁੱਖੇ ਕੁੱਤਿਆਂ ਨੂੰ ਖਾਣਾ ਖਵਾਉਂਦੀ ਸੀ। ਕਿਧਰੇ ਨਾ ਕਿਧਰੇ ਰੱਬ ਨੇ ਉਸ ਦੀ ਇਸੇ ਦਰਿਆ ਦਿਲੀ ਦੀ ਵਜ੍ਹਾ ਨਾਲ ਸਿਰ ‘ਤੇ ਹੱਥ ਰੱਖਿਆ ਹੈ । ਪਰ ਕੁੜੀ ਨੂੰ ਦਰੜਨ ਵਾਲੇ ਸ਼ਖਸ਼ ਨੇ ਆਪਣੀ ਹਰਕਤ ਨਾਲ ਜਾਨਵਰ ਵਰਗਾ ਵਤੀਰਾ ਕੀਤਾ ਹੈ। ਘਰ ਵਾਲਿਆਂ ਨੇ ਦੱਸਿਆ ਕਿ ਤੇਜਸਵੀ UPSC ਦੇ ਇਮਤਿਹਾਨ ਦੀ ਤਿਆਰੀ ਕਰ ਰਹੀ ਸੀ । ਉਹ IAS ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ।