India

ਹਰਿਆਣਾ ਵਿੱਚ ਕੀ ਹੋ ਰਿਹਾ ਹੈ ? ਇੱਕ ਤੋਂ ਬਾਅਦ ਇੱਕ ਮਾਮਲਾ …

sirsa attack on 2 died

ਬਿਊਰੋ ਰਿਪੋਰਟ : ਕੁਰੂਕਸ਼ੇਤਰ ਵਿੱਚ ਸਰੇਆਮ ਗੈਂਗ ਵੱਲੋਂ ਇੱਕ ਸ਼ਖਸ ਦੇ ਹੱਥ ਵੱਢਣ ਤੋਂ ਬਾਅਦ ਹੁਣ ਸਿਰਸਾ ਵਿੱਚ ਗੈਂਗਵਾਰ ਦਾ ਇੱਕ ਹੋਰ ਖੌਫਨਾਕ ਰੂਪ ਵੇਖਣ ਨੂੰ ਮਿਲਿਆ ਹੈ । ਮੰਡੀ ਕਾਲਾਂਵਲੀ ਵਿੱਚ ਸੋਮਵਾਰ ਨੂੰ ਸਕਾਰਪੀਓ ‘ਤੇ ਸਵਾਰ ਹੋਕੇ ਆਏ ਗੈਂਗਸਟਰਾਂ ਨੇ ਦੂਜੀ ਗੱਡੀ ‘ਤੇ ਤਾਬੜ-ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ । ਗੋਲੀਆਂ ਲੱਗਣ ਦੀ ਵਜ੍ਹਾ ਕਰਕੇ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ 2 ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ । ਮ੍ਰਿਤਕਾਂ ਵਿੱਚ ਇੱਕ ਸ਼ਖਸ ਦਾ ਨਾਂ ਦੀਪਕ ਅਤੇ ਦੂਜੇ ਦਾ ਨਾਂ ਦੀਪੂ ਦੱਸਿਆ ਜਾ ਰਿਹਾ ਹੈ । ਇੰਨਾਂ ਦੋਵਾਂ ‘ਤੇ ਕਈ ਮਾਮਲੇ ਦਰਜ ਹਨ । ਪੁਲਿਸ ਜਾਂਚ ਵਿੱਚ ਜੁੱਟੀ ਹੈ । ਮਾਮਲਾ ਗੈਂਗਵਾਰ ਦਾ ਦੱਸਿਆ ਜਾ ਰਿਹਾ ਹੈ । ਉਧਰ ਸੂਬੇ ਦੀ ਕਾਨੂੰਨੀ ਹਾਲਾਤਾਂ ਨੂੰ ਲੈਕੇ ਵੀ ਸਵਾਲ ਉੱਠ ਰਹੇ ਹਨ । ਹਰਿਆਣਾ ਵਿੱਚ ਗੈਂਗਵਾਰ ਇਸ ਤਰ੍ਹਾਂ ਖੁੱਲੇਆਮ ਹੋ ਗਈ ਹੈ ਕਦੇ ਹੱਥ ਵੱਢ ਕੇ ਗੈਂਗਸਟਰ ਲੈ ਜਾਂਦੇ ਹਨ ਕਦੇ ਵਿੱਚ ਬਾਜ਼ਾਰ ਦੇ ਗੈਂਗਵਾਰ ਹੋ ਜਾਂਦੀ ਹੈ । 7 ਦਿਨਾਂ ਦੇ ਅੰਦਰ ਲਗਾਤਾਰ 2 ਗੈਂਗਵਾਰ ਤੋਂ ਬਾਅਦ ਲੋਕ ਪੁਲਿਸ ‘ਤੇ ਸਵਾਲ ਚੁੱਕ ਰਹੇ ਹਨ ।

ਗੱਡੀ ਵਿੱਚ ਮਾਰੀਆਂ ਗੋਲੀਆਂ

ਜਾਣਕਾਰੀ ਦੇ ਮੁਤਾਬਿਕ ਸੋਮਵਾਰ ਨੂੰ ਕਾਲਾਂਕਲੀ ਸ਼ਹਿਰ ਵਿੱਚ ਸੂਮਲਕਾਨਾ ਰੋਡ ‘ਤੇ ਗੱਡੀ ਵਿੱਚ ਸਵਾਰ ਹੋ ਕੇ ਕੁਝ ਲੋਕ ਆਏ ਅਤੇ ਉਨ੍ਹਾਂ ਨੇ ਸਕੋਰਪੀਓ ਗੱਡੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਆਪਣੀ ਗੱਡੀ ਦੀਪਕ ਅਤੇ ਦੀਪੂ ਦੇ ਸਾਹਮਣੇ ਖੜੀ ਕਰ ਦਿੱਤੀ ਅਤੇ ਗੱਡੀ ਤੋਂ ਉਤਰ ਕੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ।

ਜਖ਼ਮੀ ਕਾਲਾ ਅਤੇ ਜੱਗੂ ਨੂੰ ਮੁੱਢਲੇ ਇਲਾਜ ਦੇ ਲਈ ਸਿਰਸਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲ ਦੇ ਹੀ ਕਾਲਾਂਵਾਲੀ ਦੇ ਡੀਐੱਸਪੀ ਯਾਦਰਾਮ ਅਤੇ SHO ਮੌਕੇ ‘ਤੇ ਹੀ ਪਹੁੰਚ ਗਏ ਸਨ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ । ਹੁਣ ਤੱਕ ਘਟਨਾ ਦੇ ਪਿੱਛੇ ਦੀ ਵਜ੍ਹਾ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਗੈਂਗਵਾਰ ਦਾ ਹੀ ਮਾਮਲਾ ਹੈ । ਪੁਲਿਸ ਜ਼ਖਮੀਆਂ ਦੇ ਬਿਆਨਾਂ ਦੇ ਅਧਾਰ ‘ਤੇ ਹੀ ਕੁਝ ਖੁਲਾਸਾ ਕਰੇਗੀ ।

ਮੁਲਜ਼ਮ ਵੀ ਸਕਾਰਪਿਉ ਗੱਡੀ ‘ਤੇ ਹੀ ਹਮਲਾ ਕਰਨ ਦੇ ਲਈ ਆਏ ਸਨ। ਪੁਲਿਸ ਨੇ ਹਰਿਆਣਾ ਦੇ ਨਾਲ ਲੱਗ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ ਤਾਂਕੀ ਗੈਂਗਸਟਰ ਫਰਾਰ ਨਾ ਹੋ ਸਕਣ।