Punjab

ਪੰਜਾਬ ’ਚ ਰਿਕਾਰਡ ਤੋੜ ਠੰਢ, ਮਾਈਨਸ ਡਿਗਰੀ ਤੱਕ ਪੁੱਜਾ ਤਾਪਮਾਨ

Record breaking cold in Punjab temperature reached minus degrees

ਮੁਹਾਲੀ : ਪੰਜਾਬ ਵਿਚ ਰਿਕਾਰਡ ਤੋੜ ਠੰਢ ਪੈ ਰਹੀ ਹੈ ਤੇ ਪਹਿਲੀ ਵਾਰ ਤਾਪਮਾਨ ਮਾਈਨਸ ਰਿਕਾਰਡ ਕੀਤਾ ਗਿਆ ਹੈ। ਫਰੀਦਕੋਟ ਵਿਚ ਲੰਘੀ ਰਾਤ ਮਾਈਨਸ 1 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਮੋਗਾ ’ਚ 0.5 ਡਿਗਰੀ ਅਤੇ ਬਠਿੰਡਾ ਵਿਚ 1 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਇਸੇ ਤਰੀਕੇ ਅੰਮ੍ਰਿਤਸਰ ਵਿਚ 1.6 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਬਹੁਤੇ ਸ਼ਹਿਰਾਂ ਵਿਚ 3 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਅੱਜ 16 ਜਨਵਰੀ ਲਈ ਮੌਸਮ ਵਿਭਾਗ ਨੇ ਓਰੇਂਜ ਅਲਰਟ ਅਤੇ 17 ਅਤੇ 18 ਜਨਵਰੀ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਇਸੇ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਪੰਜਾਬ ਵਿੱਚ ਖੁਸ਼ਕ ਮੌਸਮ ਦੌਰਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ। ਪੰਜਾਬ ‘ਚ ਅੱਜ ਸੂਰਜ ਚੜ੍ਹਨ ਦਾ ਸਮਾਂ 7:25 ‘ਤੇ ਹੋਵੇਗਾ, ਫਿਰ ਉਹੀ ਸੂਰਜ ਡੁੱਬਣ ਦਾ ਸਮਾਂ 5:48 ‘ਤੇ ਹੋਵੇਗਾ। ਭਾਵ ਅੱਜ ਪੰਜਾਬ ਵਿੱਚ 10.2 ਘੰਟੇ ਦਾ ਦਿਨ ਹੋਣ ਵਾਲਾ ਹੈ।

ਜੇਕਰ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਰਾਜਧਾਨੀ ਚੰਡੀਗੜ੍ਹ ‘ਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਰਿਹਾ, ਜਦਕਿ ਅੰਮ੍ਰਿਤਸਰ ‘ਚ ਇਹ 3.4 ਡਿਗਰੀ ਸੈਲਸੀਅਸ ਰਿਹਾ। ਪਟਿਆਲਾ ਵਿੱਚ 3.6 ਡਿਗਰੀ ਸੈਲਸੀਅਸ ਲੁਧਿਆਣਾ ਵਿੱਚ ਵੀ ਇਹੀ ਤਾਪਮਾਨ 14.2 ਡਿਗਰੀ ਸੈਲਸੀਅਸ ਰਿਹਾ।

ਐਤਵਾਰ ਨੂੰ ਹਰਿਆਣਾ ਦੇ ਕਈ ਦਿਹਾਤੀ ਇਲਾਕਿਆਂ ‘ਚ ਠੰਡ ਦੇਖਣ ਨੂੰ ਮਿਲੀ। ਇਸ ਦਾ ਇਕ ਮੁੱਖ ਕਾਰਨ ਪਹਾੜਾਂ ‘ਤੇ ਲਗਾਤਾਰ ਹੋ ਰਹੀ ਬਰਫਬਾਰੀ ਹੈ। ਇਸ ਕਾਰਨ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ 20 ਜਨਵਰੀ ਤੋਂ ਬਾਅਦ ਤਾਪਮਾਨ ਵਧਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ 22 ਤੋਂ 24 ਜਨਵਰੀ ਤੱਕ ਹਰਿਆਣਾ ਦੇ ਕਈ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 23 ਅਤੇ 24 ਜਨਵਰੀ ਨੂੰ ਹਲਕੀ ਬਾਰਿਸ਼ ਦੇ ਨਾਲ-ਨਾਲ 15 ਤੋਂ 25 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।