Punjab

ਫੜਿਆ ਗਿਆ ਯੁਵਰਾਜ ਸਿੰਘ ਉਰਫ਼ ਜ਼ੋਰਾ ! ਹੋਟਲ ਵਿੱਚ ਭੇਸ ਬਦਲ ਕੇ ਲੁਕਿਆ ਸੀ

Yuvraj singh zora arrested

ਬਿਉਰੋ ਰਿਪੋਰਟ : ਪੰਜਾਬ ਪੁਲਿਸ ਦਾ ਗੈਂਗਸਟਰ ਯੁਵਰਾਜ ਸਿੰਘ ਉਰਫ਼ ਜ਼ੋਰਾ ਨਾਲ ਜ਼ੀਰਖਪੁਰ ਦੇ ਇੱਕ ਹੋਟਲ ‘ਚ ਐਂਕਾਉਂਟਰ ਹੋਇਆ  । ਪੁਲਿਸ ਨੇ ਉਸ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਸ ਨੇ ਜਵਾਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪਰ ਜਵਾਬੀ ਫਾਇਰਿੰਗ ਵਿੱਚ ਜ਼ੋਰਾ ਨੂੰ ਗੋਲੀ ਲੱਗੀ ਹੈ ਅਤੇ ਉਹ ਜ਼ਖਮੀ ਹੋ ਗਿਆ । ਫਿਰ ਪੁਲਿਸ ਨੇ ਜ਼ੋਰਾ  ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ੋਰਾ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਗਿਆ ਹੈ । ਯੁਵਰਾਜ ਸਿੰਘ ਉਰਫ ਜ਼ੋਰਾ ਉਹ ਹੀ ਗੈਂਗਸਟਰ ਹੈ ਜਿਸ ਨੇ 9 ਜਨਵਰੀ ਨੂੰ ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਬਾਜਵਾ ‘ਤੇ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਕੁਲਦੀਪ ਬਾਜਵਾ ਦੀ ਮੌਤ ਹੋ ਗਈ ਸੀ । 9 ਜਨਵਰੀ ਨੂੰ ਫਗਵਾੜਾ ਵਿੱਚ ਯੁਵਰਾਜ ਆਪਣੇ ਸਾਥੀਆਂ ਨਾਲ  ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਰਿਹਾ ਸੀ ਪਰ ਦਲੇਰ ਕਾਂਸਟੇਬਲ ਕੁਲਦੀਪ ਨੇ ਜ਼ੋਰਾ ਅਤੇ ਉਸ ਦੇ ਸਾਥੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰ ਕਾਂਸਟੇਬਲ ‘ਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਸਨ । ਕੁਲਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

Yuvraj singh zora arrested
ਗੈਂਗਸਟਰ ਯੁਵਰਾਜ ਸਿੰਘ ਉਰਫ਼ ਜ਼ੋਰਾ

ਜਿਸ ਦਿਨ ਤੋਂ ਪੰਜਾਬ ਪੁਲਿਸ ਦੇ ਕਾਂਸਟੇਬਲ ਦੁਲਦੀਪ ਬਾਜਵਾ ਦੀ ਮੌਤ ਹੋਈ ਸੀ ਉਸੇ ਦਿਨ ਤੋਂ ਹੀ ਪੁਲਿਸ ਯੁਵਰਾਜ ਸਿੰਘ ਉਰਫ਼ ਜ਼ੋਰਾ ਦੀ ਤਲਾਸ਼ ਕਰ ਰਹੀ ਸੀ । ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਆਪਣੇ ਖ਼ਬਰੀਆਂ ਨੂੰ ਅਲਰਟ ਕੀਤਾ ਹੋਇਆ ਸੀ । ਇਸੇ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕੀ ਗੈਂਗਸਟਰ ਯੁਵਰਾਜ ਸਿੰਘ ਉਰਫ਼ ਜ਼ੋਰਾ  ਜ਼ੀਰਖਪੁਰ ਦੇ ਪੀਰ ਮੁਸਲਾ ਵਿੱਚ ਬਣੇ ALPS ਹੋਟਲ ਵਿੱਚ ਲੁਕਿਆ ਹੋਇਆ ਹੈ । ਪੁਲਿਸ ਨੇ ਮੌਕੇ ‘ਤੇ ਪਹੁੰਚੇ ਕੇ ਜ਼ੋਰਾ   ਨੂੰ ਘੇਰ ਲਿਆ । ਵਾਰ-ਵਾਰ ਜ਼ੋਰਾ ਨੂੰ ਸਰੰਡਰ ਕਰਨ ਲਈ ਕਿਹਾ ਗਿਆ ਪਰ ਉਹ ਨਹੀਂ ਮੰਨਿਆ। ਦੱਸਿਆ ਜਾ ਰਿਹਾ ਹੈ ਕਿ ਜ਼ੋਰਾ ਹੋਟਲ ਵਿੱਚ ਰਮਜ਼ਾਨ ਮਲਿਕ ਦੀ ਫੇਕ ਆਈ ਡੀ ਅਤੇ ਗਲਤ ਪਤਾ ਦੱਸ ਕੇ ਰਹਿ ਰਿਹਾ ਸੀ । ਪੁਲਿਸ ਮੁਤਾਬਿਕ ਜ਼ੋਰਾ ‘ਤੇ 302,304 ਅਤੇ ਲੁੱਟ ਦੀਆਂ ਕਈ ਵਾਰਦਾਤਾਂ ਦੇ ਮਾਮਲੇ ਦਰਜ ਸਨ । ਉਧਰ DIG ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕੀ ਜਦੋਂ ਯੁਵਰਾਜ ਸਿੰਘ ਉਰਫ ਜ਼ੋਰਾ ਨੂੰ ਸਰੰਡਰ ਕਰਨ ਦੇ ਲਈ ਕਿਹਾ ਗਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਇਸ ਵਿੱਚ AIG ਸੰਦੀਪ ਗੋਇਲ ਦੀ ਬੁਲਟ ਪਰੂਫ ਜੈਕਟ ਵਿੱਚ ਗੋਲੀ ਲੱਗੀ । ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ । ਉਨ੍ਹਾਂ ਇਹ ਵੀ ਦੱਸਿਆ ਹੈ ਕਿ ਜ਼ੋਰਾ ਤੋਂ ਪੁਲਿਸ ਨੇ 2 32 ਬੋਰ ਦੀਆਂ ਪਿਸਤੌਲਾ ਵੀ ਬਰਾਮਦ ਕੀਤੇ ਹਨ ।

ਲੁਟੇਰਿਆਂ ਦਾ ਪਿੱਛਾ ਕਰ ਰਹੇ ਸਨ ਕੁਲਦੀਪ ਸਿੰਘ

ਦੱਸ ਦਈਏ ਕਿ ਜਲੰਧਰ-ਲੁਧਿਆਣਾ ਵਿਚਕਾਰ ਪੈਂਦੇ ਫਗਵਾੜਾ ਕਸਬੇ ‘ਚ 9 ਜਨਵਰੀ ਦੀ ਰਾਤ ਗੈਂਗਸਟਰਾਂ ਨੇ ਇਕ ਕੁਲਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸਮੇਂ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਦੇ ਗੰਨਮੈਨ ਕਮਲ ਬਾਜਵਾ ਕਰੇਟਾ ਗੱਡੀ ਲੁੱਟਣ ਵਾਲੇ ਗੈਂਗਸਟਰਾਂ ਦਾ ਪਿੱਛਾ ਕਰ ਰਿਹਾ ਸੀ। ਬਾਜਵਾ ਨੂੰ ਪਤਾ ਨਹੀਂ ਸੀ ਕਿ ਲੁਟੇਰਿਆਂ ਕੋਲ ਪਿਸਤੌਲ ਹਨ। ਜਦੋਂ ਲੁਟੇਰਿਆਂ ਨੇ ਦੇਖਿਆ ਕਿ ਪੁਲਿਸ ਮੁਲਾਜ਼ਮ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੌਰਾਨ ਕਮਲ ਬਾਜਵਾ ਨੂੰ ਗੋਲੀਆਂ ਲੱਗੀਆਂ ਅਤੇ ਉਹ ਹੇਠਾਂ ਡਿੱਗ ਗਏ। ਲੋਕਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ।

ਮੁੱਖ ਮੰਤਰੀ ਆਪ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਗਏ ਸਨ 

ਮੁੱਖ ਮੰਤਰੀ ਭਗਵੰਤ ਮਾਨ 11 ਜਨਵਰੀ ਨੂੰ ਸ਼ਹੀਦ ਦੇ ਪਰਿਵਾਰ ਨੂੰ ਮਿਲਣ ਗਏ ਸਨ। ਉਨ੍ਹਾਂ ਨੇ ਸ਼ਹੀਦ ਕਾਂਸਟੇਬਲ ਕੁਲਦੀਪ ਦੇ ਘਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਅਤੇ  ਉਨ੍ਹਾਂ ਕਿਹਾ ਸੀ ਕਿ ਸ਼ਹੀਦਾਂ ਦਾ ਸਨਮਾਨ ਤੇ ਪਰਿਵਾਰ ਦੀ ਸਾਂਭ-ਸੰਭਾਲ ਸਾਡਾ ਫ਼ਰਜ਼ ਹੈ..ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ₹1 ਕਰੋੜ ਸਰਕਾਰ ਵੱਲੋਂ ਤੇ HDFC ਵੱਲੋਂ ₹1 ਕਰੋੜ ਬੀਮਾ ਰਾਸ਼ੀ ਦਾ ਚੈੱਕ ਵੀ ਦਿੱਤਾ  ਸੀ।