ਬਿਊਰੋ ਰਿਪੋਰਟ : ਕੁਰੂਕਸ਼ੇਤਰ ਹਵੇਲੀ ‘ਤੇ 9 ਜਨਵਰੀ ਨੂੰ ਜੁਗਨੂੰ ਨਾਂ ਦੇ ਸ਼ਖਸ ਦੇ ਦੋਵੇ ਹੱਥ ਵੱਢ ਕੇ ਲਿਜਾਉਣ ਵਾਲੇ ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਇੰਨਾਂ ਵਿੱਚੋਂ ਇੱਕ ਦਾ ਨਾਂ ਅਨਿਲ ਅਤੇ ਦੂਜੇ ਦਾ ਨਾਂ ਹਰਦੀਪ ਹੈ । ਇੱਕ ਨੂੰ ਪਾਣੀਪਤ ਅਤੇ ਦੂਜੇ ਨੂੰ ਜੀਂਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਦੋਵਾਂ ਦੇ ਕੋਲੋ ਉਹ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ ਜਿਸ ਦੇ ਨਾਲ ਇੰਨਾਂ ਨੇ ਜੁਗਨੂੰ ਦੇ ਦੋਵੇਂ ਹੱਥ ਵੱਢ ਦਿੱਤੇ ਸਨ । ਪੁਲਿਸ ਨੇ ਇੰਨਾਂ ਦੋਵਾਂ ਗੈਂਗਸਟਰਾਂ ਦੇ ਸਿਰ ‘ਤੇ 1 ਲੱਖ ਇਨਾਮ ਵੀ ਰੱਖਿਆ ਸੀ । ਪਰ ਹੁਣ ਤੱਕ ਇੰਨਾਂ ਨੇ ਇਹ ਨਹੀਂ ਦੱਸਿਆ ਹੱਥ ਵੱਢ ਦੇ ਪਿੱਛੇ ਕੀ ਵਜ੍ਹਾ ਸੀ ਦੋਵੇਂ ਹੱਥਾਂ ਦਾ ਇੰਨਾਂ ਨੇ ਕੀ ਕੀਤਾ । ਸਿਰਫ਼ ਇੰਨਾਂ ਜ਼ਰੂਰ ਦੱਸਿਆ ਕੀ ਵਾਰਦਾਤ ਨੂੰ ਅੰਜਾਮ ਅੰਕੁਸ਼ ਕਲਾਮਪੁਰੀਆਂ ਦੇ ਇਸ਼ਾਰੇ ‘ਤੇ ਦਿੱਤਾ ਸੀ ।
ਹਮਲੇ ਦਾ ਸ਼ਿਕਾਰ ਹੋਇਆ ਪੀੜਤ ਜੁਗਨੂੰ ਕਰਨਾਲ ਦੇ ਰਾਹੜਾ ਦਾ ਰਹਿਣ ਵਾਲਾ ਸੀ । ਜਦੋਂ ਉਹ 9 ਜਨਵਰੀ ਨੂੰ ਕੁਰੂਸ਼ੇਤਰ ਦੀ ਹਵੇਲੀ ਵਿੱਚ ਖਾਣਾ ਖਾ ਰਿਹਾ ਸੀ ਤਾਂ ਅਚਾਨਕ 2 ਗੱਡੀਆਂ ਵਿੱਚ 10 ਤੋਂ 12 ਲੋਕ ਆਏ ਅਤੇ ਉਸ ‘ਤੇ ਹਮਲਾ ਕਰ ਦਿੱਤਾ । ਇਸ ਤੋਂ ਪਹਿਲਾਂ ਜੁਗਨੂੰ ਕੁਝ ਕਰਦਾ ਸਾਰਿਆਂ ਨੇ ਉਸ ਨੂੰ ਚਾਰੋ ਪਾਸੇ ਤੋਂ ਘੇਰ ਲਿਆ ਸੀ। 2 ਬਦਮਾਸ਼ਾਂ ਨੇ ਜੁਗਨੂੰ ਦੀਆਂ ਦੋਵੇ ਬਾਹਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਉਸ ਦੇ ਦੋਵੇਂ ਹੱਥ ਲੈਕੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਢਾਂਬੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਦੀ ਮਦਦ ਨਾਲ ਜੁਗਨੂੰ ਨੂੰ ਕੁਰੂਸ਼ੇਤਰ ਦੇ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ।
ਗੈਂਗਸਟਰ ਅੰਕੁਸ਼ ਕਲਾਮਪੁਰੀਆ ਨਾਲ ਦੀ ਦੁਸ਼ਮਣੀ
ਪੁਲਿਸ ਮੁਤਾਬਿਕ ਜੁਗਨੂੰ ਦੀ ਗੈਂਗਸਟਰ ਅੰਕੁਸ਼ ਕਮਾਲਪੁਰੀਆਂ ਨਾਲ ਪੁਰਾਣੀ ਦੁਸ਼ਮਣੀ ਸੀ । ਜਿਸ ਦਾ ਬਦਲਾ ਲੈਣ ਦੇ ਲਈ ਉਸ ਨੇ ਜੁਗਨੂੰ ‘ਤੇ ਹਮਲਾ ਕਰਵਾਇਆ ਸੀ । ਅੰਕੁਸ਼ ਆਪ ਜੇਲ੍ਹ ਵਿੱਚ ਬੰਦ ਹੈ ਪਰ ਉਸ ਦੇ ਸਾਥੀ ਬਾਹਰ ਹਨ ਜਿੰਨਾਂ ਦੇ ਜ਼ਰੀਏ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕੀ ਅੰਕੁਸ਼ ਦੇ ਲਾਰੈਂਸ ਬਿਸ਼ਨੋਈ ਨਾਲ ਖਾਸ ਰਿਸ਼ਤਾ ਹੈ। ਉਹ ਹਰਿਆਣਾ ਅਤੇ ਪੰਜਾਬ ਵਿੱਚ ਉਸ ਦੇ ਇਸ਼ਾਰੇ ‘ਤੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ
।