ਬਿਊਰੋ ਰਿਪੋਰਟ : ਦੱਖਣੀ ਸੂਡਾਨ ਵਿੱਚ 1117 ਭਾਰਤੀ ਫੌਜ ਦੇ ਜਵਾਨਾਂ ਨੂੰ ਪੀਸਕੀਪਿੰਗ ਮਿਸ਼ਨ ਵਿੱਚ ਚੰਗਾ ਕੰਮ ਕਰਨ ਦੇ ਲਈ UN ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਵਿੱਚ 5 ਮਹਿਲਾਵਾਂ ਵੀ ਹਨ । ਖਾਸ ਗੱਲ ਇਹ ਹੈ ਕਿ UN ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅਵਾਰਡ ਸੈਰਾਮਨੀ ਪਰੇਡ ਦੀ ਅਗਵਾਈ ਮਹਿਲਾ ਅਧਿਕਾਰੀ ਨੇ ਕੀਤੀ ਹੈ । ਇਹ ਸਨਮਾਨ ਪੰਜਾਬੀ ਮਹਿਲਾ ਜੈਸਮੀਨ ਚੱਢਾ ਨੂੰ ਮਿਲਿਆ ਹੈ। ਸੈਰਾਮਨੀ ਤੋਂ ਬਾਅਦ ਉਨ੍ਹਾਂ ਕਿਹਾ ਭਾਰਤੀ ਫੌਜ ਮਹਿਲਾਵਾਂ ਨੂੰ ਅਗਵਾਈ ਦਾ ਮੌਕਾ ਦੇ ਕੇ ਸੁਡਾਨ ਦੇ ਲੋਕਾਂ ਅਤੇ ਮਹਿਲਾਵਾਂ ਨੂੰ ਇੱਕ ਚੰਗਾ ਸੁਨੇਹਾ ਦੇਣਾ ਚਾਉਂਦੀ ਸੀ । ਜੈਸਮੀਨ ਚੱਢਾ ਨੇ ਮਹਿਲਾ ਪਰੇਡ ਦੀ ਅਗਵਾਈ ਕਰਕੇ ਨਾ ਸਿਰਫ਼ ਮਹਿਲਾਵਾਂ ਨੂੰ ਵੱਧ ਤੋਂ ਵੱਧ ਫੌਜ ਵਿੱਚ ਆਉਣ ਦੇ ਲਈ ਹੁੰਗਾਰਾ ਦਿੱਤਾ ਪਰ ਇਹ ਵੀ ਸਾਬਿਤ ਕਰ ਦਿੱਤਾ ਪੰਜਾਬੀ ਮੁੰਡਿਆਂ ਵਾਂਗ ਮਹਿਲਾਵਾਂ ਵੀ ਭਾਰਤੀ ਫੌਜ ਵਿੱਚ ਕਿੰਨਾਂ ਅਹਿਮ ਰੋਲ ਨਿਭਾ ਰਹੀਆਂ ਹਨ । ਇਸ ਮਿਸ਼ਨ ਵਿੱਚ ਸ਼ਾਮਲ ਇੱਕ ਹੋਰ ਪੰਜਾਬੀ ਮੇਜਰ ਅਮਰਪ੍ਰੀਤ ਕੌਰ ਨੇ ਦੱਸਿਆ ਕਿਵੇਂ ਉਸ ਨੇ 5 ਬੱਚਿਆਂ ਜਾਨ ਬਚਾਈ ਸੀ । ਸਿਰਫ਼ ਮਿਸ਼ਨ ਵਿੱਚ ਸ਼ਾਮਲ ਅਧਿਕਾਰੀਆਂ ਇੱਕ ਹੋਰ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿਵੇ 233 ਜਵਾਨ ਗਾਹ ਖਾਕੇ ਜ਼ਿੰਦਾ ਰਹੇ ਸਨ।
ਮੇਜਰ ਅਮਰਪ੍ਰੀਤ ਨੇ 5 ਬੱਚਿਆਂ ਜਾਨ ਬਚਾਈ
ਸਾਊਥ ਸੂਡਾਨ ਵਿੱਚ ਭਾਰਤੀ ਫੌਜ ਦੇ ਜਵਾਨ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਨਾਲ ਉਨ੍ਹਾਂ ਦੇ ਲਈ ਸੜਕਾਂ ਦੀ ਉਸਾਰੀ ਵੀ ਕਰ ਰਹੇ ਹਨ। UN ਮੈਡਲ ਵਿੱਚ ਸਨਮਾਨਿਕ ਹੋਣ ਵਾਲੀ ਮਹਿਲਾਵਾਂ ਵਿੱਚ ਭਾਰਤੀ ਫੌਜ ਦੀ ਇੰਜੀਨਰਿੰਗ ਵਿੰਗ ਦੀ ਕਰਿਸ਼ਮਾ ਕਥਾਯਤ ਵੀ ਸ਼ਾਮਲ ਹੈ । ਦੱਖਣੀ ਸੂਡਾਨ ਵਿੱਚ ਭਾਰਤੀ ਫੌਜ ਦੇ ਜਵਾਨ ਲੋਕਾਂ ਨੂੰ ਮੈਡੀਕਲ ਸੁਵਿਧਾਵਾਂ ਦੇ ਰਹੇ ਹਨ । ਸਤੰਬਰ 2020 ਵਿੱਚ ਭਾਰਤੀ ਫੌਜ ਦੇ ਮੈਡੀਕਲ ਸਟਾਫ ਨੇ ਐਮਰਜੈਂਸੀ ਸਰਜਰੀ ਕਰਕੇ 5 ਬੱਚਿਆਂ ਦੀ ਜਾਨ ਵੀ ਬਚਾਈ ਸੀ । ਪੀਸਕੀਪਰ ਮੇਜਰ ਮੇਜਰ ਅਮਰਪ੍ਰੀਤ ਕੌਰ ਨੇ ਦੱਸਿਆ ਕੀ ਜੇਕਰ ਸਹੀ ਸਮੇਂ ਉਨ੍ਹਾਂ ਦਾ ਇਲਾਜ ਨਾ ਹੁੰਦਾ ਤਾਂ ਜਾਨ ਵੀ ਜਾ ਸਕਦੀ ਸੀ ।
233 ਦਿਨ ਤੱਕ ਇਸ ਤਰ੍ਹਾਂ ਜੀਵਨ ਗੁਜ਼ਾਰਿਆ
UN ਪੀਸ ਮਿਸ਼ਨ ਦੇ ਬਾਰੇ ਦੱਸ ਦੇ ਹੋਏ ਮੇਜਰ ਜਨਰਲ ਰਾਜਪਾਲ ਪੁਨਿਆ ਅਤੇ ਬ੍ਰਿਗੇਡੀਅਰ ਵਿਸ਼ੰਭਰ ਦਿਆਲ ਨਿਰਮਾਣ ਨੇ ਦੱਸਿਆ UN ਦੀ 120 ਦੇਸ਼ਾਂ ਦੀ ਫੌਜ ਵਿੱਚ ਭਾਰਤ ਦੀ ਫੌਜ ਸਭ ਤੋਂ ਚੰਗੀ ਮੰਨੀ ਜਾਂਦੀ ਹੈ। 1999 ਵਿੱਚ ਭਾਰਤ ਦੇ 233 ਜਵਾਨਾਂ ਨੇ 75 ਘਾਹ ਖਾਕੇ ਗੁਜ਼ਾਰਾ ਕੀਤਾ ਸੀ ।
ਪੀਸਕੀਪਿੰਗ ਮਿਸ਼ਨ ਵਿੱਚ 175 ਭਾਰਤੀ ਜਵਾਨ ਸ਼ਹੀਦ ਹੋਏ
ਭਾਰਤੀ ਜਵਾਨਾਂ ਨੂੰ UN ਮੈਡਲ ਨਾਲ ਸਨਮਾਨਿਤ ਕਰਦੇ ਹੋਏ ਫੋਰਸ ਦੇ ਕਮਾਂਡਰ ਲੈਫਟਿਨੈਂਟ ਜਨਰਲ ਮੋਹਨ ਸੁਬਮਨਿਅਮ ਨੇ ਦੱਸਿਆ ਕਿ ਫੌਜ ਦੇ ਸਾਰੇ ਜਵਾਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ । ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਦਿੱਤੀ ਹੈ ਉਨ੍ਹਾਂ ਦੀ ਜਾਨ ਬਚਾਈ ਹੈ । ਸਾਡੇ ਇਸ ਕੰਮ ਨੂੰ ਸੂਡਾਨ ਹਮੇਸ਼ਾ ਯਾਦ ਰੱਖੇਗਾ । UN ਡਿਪਾਰਟਮੈਂਟ ਆਫ ਪੀਸਕੀਪਿੰਗ ਮੁਤਾਬਿਕ UN 70 ਤੋਂ ਵੱਧ ਪੀਸਕੀਪਿੰਗ ਮਿਸ਼ਨ ਪੂਰੇ ਕਰ ਚੁੱਕਿਆ ਹੈ । ਇਸ ਮਿਸ਼ਨ ਵਿੱਚ ਭਾਰਤੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ । ਪੀਸਕੀਪਿੰਗ ਮਿਸ਼ਨ ਵਿੱਚ ਕੰਮ ਕਰਦੇ ਹੋਏ ਭਾਰਤ ਦੇ ਸਭ ਤੋਂ ਵੱਧ 175 ਫੌਜੀ ਸ਼ਹੀਦ ਹੋ ਗਏ ।