India

ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਵਾਪਰਿਆ ਇਹ ਭਾਣਾ ,ਫੌਜ ਦੇ 3 ਜਾਵਨ ਖੱਡ ‘ਚ ਡਿੱਗੇ

3 soldiers of the army were martyred due to falling in the gorge

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਇੱਕ ਹਾਦਸਾ ਵਾਪਰ ਗਿਆ । ਇਸ ਹਾਦਸੇ ਦੇ ਵਿੱਚ 3 ਫੌਜੀ ਜਵਾਨ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਕ ਕੰਟਰੋਲ ਰੇਖਾ ਨੇੜੇ ਗਸ਼ਤ ਦੌਰਾਨ ਡੂੰਘੀ ਖੱਡ ‘ਚ ਡਿੱਗਣ ਕਾਰਨ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਮੇਤ 3 ਫ਼ੌਜੀ ਸ਼ਹੀਦ ਹੋ ਗਏ। ਫ਼ੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਫੌਜ ਨੇ ਦੱਸਿਆ ਕਿ ਸ਼ਹੀਦ ਹੋਣ ਵਾਲੇ ਤਿੰਨੋਂ ਜਵਾਨਾਂ ਵਿੱਚ 1 ਜੂਨੀਅਰ ਕਮਿਸ਼ਨਡ ਅਫ਼ਸਰ ਤੇ 2 OR ਸ਼ਾਮਿਲ ਹਨ । ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਇਹ ਜਵਾਨ ਖੱਡ ਵਿੱਚ ਡਿੱਗੇ, ਉਹ ਬਰਫ਼ੀਲਾ ਇਲਾਕਾ ਹੈ।

ਫ਼ੌਜ ਦੇ ਇਕ ਅਧਿਕਾਰੀ ਨੇ ਇਸ ਹਾਦਸੇ ਦੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇ. ਸੀ. ਓ. ਅਤੇ ਦੋ ਹੋਰ ਜਵਾਨ ਮਾਛਿਲ ਸੈਕਟਰ ਦੇ ਵਿੱਚ ਨਿਯਮਿਤ ਗਸ਼ਤ ‘ਤੇ ਸਨ ਤਾਂ ਤਿੰਨੋਂ ਫਿਸਲ ਕੇ ਡੂੰਘੀ ਖੱਡ ਵਿੱਚ ਡਿੱਗ ਗਏ। ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਟਵੀਟ ਕੀਤਾ ਕਿ ਖੇਤਰ ਵਿੱਚ ਨਿਯਮਿਤ ਗਸ਼ਤ ਮੁਹਿੰਮ ਦੌਰਾਨ ਇੱਕ ਜੇ. ਸੀ. ਓ. ਅਤੇ ਦੋ ਹੋਰ ਜਵਾਨ ਬਰਫ਼ ਵਿੱਚ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਏ। ਤਿੰਨੋਂ ਬਹਾਦਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਸ ਤੋਂ ਪਹਿਲਾਂ ਬੀਤੇ ਨਵੰਬਰ ਮਹੀਨੇ ਵਿੱਚ ਵੀ ਕੁਪਵਾੜਾ ਦੇ ਮਾਛਿਲ ਸੈਕਟਰ ਵਿੱਚ ਅਜਿਹਾ ਹਾਦਸਾ ਵਾਪਰਿਆ ਸੀ। ਜਿਸ ਵਿੱਚ ਜ਼ਮੀਨ ਖਿਸਕਣ ਕਾਰਨ ਤਿੰਨ ਜਵਾਨ ਸ਼ਹੀਦ ਹੋਏ ਸਨ। ਇਸ ਬਾਰੇ ਕੁਪਵਾੜਾ ਪੁਲਿਸ ਨੇ ਦੱਸਿਆ ਸੀ ਕਿ ਅਲਮੋੜਾ ਚੌਂਕੀ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਚਪੇਟ ਵਿੱਚ ਆਉਣ ਕਾਰਨ 56 ਆਰਆਰ ਦੇ ਤਿੰਨ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕੁਪਵਾੜਾ ਸੈਕਟਰ ਵਿੱਚ LoC ਦੇ ਨੇੜੇ ਵਾਪਰਿਆ। ਜਵਾਨਾਂ ਦਾ ਗਰੁੱਪ ਗਸ਼ਤ ‘ਤੇ ਨਿਕਲਿਆ ਸੀ, ਉਦੋਂ ਹੀ ਬਰਫ਼ ਦਾ ਇੱਕ ਵੱਡਾ ਹਿੱਸਾ ਉਨ੍ਹਾਂ ‘ਤੇ ਆ ਕੇ ਡਿੱਗ ਗਿਆ। ਤਲਾਸ਼ੀ ਮੁਹਿੰਮ ਤੋਂ ਬਾਅਦ ਉਨ੍ਹਾਂ ਨੂੰ ਲਾਭ ਕੇ ਹਸਪਤਾਲ ਪਹੁੰਚਿਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।