Punjab

ਕਿਸਾਨ ਮਜ਼ਦੂਰ ਜਥੇਬੰਦੀ ਦੇ ਸੰਘਰਸ਼ ‘ਚ BKU ਉਗਰਾਹਾਂ ਵੀ ਹੋਇਆ ਸ਼ਾਮਲ, ਸੂਬੇ ਦੇ ਕਈ ਟੋਲ ਪਲਾਜ਼ਾ ਬੰਦ ਕੀਤੇ

Kisan mazdoor and bku ugraha toll plaza

ਬਿਊਰੋ ਰਿਪੋਰਟ : ਪੰਜਾਬ ਦੇ ਵੱਖ-ਵੱਖ ਟੋਲਾਂ ਦੇ ਮੰਗਾਂ ਨੂੰ ਲੈਕੇ 22 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਮੁਹਿੰਗ ਨੂੰ ਹੋਰ ਮਜਬੂਤੀ ਮਿਲੀ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੰਮ੍ਰਿਤਸਰ ਵਿੱਚ 3 ਟੋਲ ਪਲਾਜ਼ਿਆ ਸਮੇਤ ਪੰਜਾਬ ਪੱਧਰ ‘ਤੇ ਟੋਲ ਮੋਰਚਿਆਂ ‘ਤੇ 3-4 ਘੰਟੇ ਤੱਕ ਵੱਡੀ ਗਿਣਤੀ ਵਿੱਚ ਹਮਾਇਤ ਵਿੱਚ ਉਤਰੇ । | ਇਸ ਮੌਕੇ ਵੱਖ ਵੱਖ ਮੋਰਚਿਆਂ ਤੇ ਸਟੇਜ ਤੋਂ ਬੋਲਦੇ ਦੋਨਾਂ ਜਥੇਬੰਦੀਆਂ ਦੇ ਬੁਲਾਰਿਆਂ ਨੇ ਮੌਜੂਦ ਕਿਸਾਨਾਂ ਮਜਦੂਰਾਂ ਨਾਲ ਵਿਚਾਰ ਸਾਂਝੇ ਕੀਤੇ ।

ਟੋਲ ਟੈਕਸ ਹੋਵੇ ਖ਼ਤਮ

ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਨੇ ਟੋਲ ਪਲਾਜ਼ਾ ਛਿਡਣ ਮੋਰਚੇ ਤੋਂ ਬੋਲਦੇ ਕਿਹਾ ਕਿ ਟੋਲ ਟੈਕਸ ਨਾਲ ਲੋਕਾਂ ਦੀ ਜੇਬ ਉੱਤੇ ਦੋਹਰਾ ਡਾਕਾ ਵੱਜ ਰਿਹਾ ਹੈ ਅਤੇ ਜਥੇਬੰਦੀ ਪਹਿਲਾਂ ਤੋਂ ਸਰਕਾਰ ਦੇ ਇਸ ਕੰਮ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਜਥੇਬੰਦੀਆਂ ਨੂੰ ਚਾਹੀਦਾ ਕਿ ਲੋਕ ਮੁਦਿਆਂ ਨੂੰ ਲੈ ਕੇ ਅੰਦੋਲਨ ਦੇ ਵੱਡੇ ਸਮਰਥਨ ਕੀਤੇ ਜਾਣ ਤਾਂ ਜੋ ਵੱਡੀ ਸਕਤੀ ਅਰਜਿਤ ਕਰਕੇ ਸਰਕਾਰ ਕੋਲੋਂ ਲੋਕ ਹਿਤਕਾਰੀ ਫੈਸਲੇ ਕਰਵਾਏ ਜਾ ਸਕਣ |

ਜਥੇਬੰਦੀ ਨੇ ਜੁਮਲਾ ਮੁਸਤਰਕਾ ਜਮੀਨਾਂ ਦੇ ਮੁੱਦੇ ਤੇ ਬੋਲਦੇ ਕਿਹਾ ਕਿ ਸਰਕਾਰ ਨੇ ਅਸੈਂਬਲੀ ਵਿਚ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਕਾਨੂੰਨ ਸੋਧ ਕੀਤੀ ਸੀ, ਸਰਕਾਰ ਦਾ ਫਰਜ਼ ਬਣਦਾ ਉਹ ਅਸੈਂਬਲੀ ਦਾ ਇਜਲਾਸ ਕਰੇ ਅਤੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇਂ । ਟੋਲ ਪਲਾਜ਼ਾ ਮਾਨਾਂਵਾਲਾ ਤੋਂ ਬੋਲਦੇ ਮੀਤ ਪ੍ਰਧਾਨ ਜਰਮਨਜੀਤ ਬੰਡਾਲਾ ਨੇ ਅਤੇ ਬੀ ਕੇ ਯੂ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਨੇ ਕਿਹਾ ਕਿ ਧਰਨੇ ਪ੍ਰਦਰਸ਼ਨ ਕਰਨਾ ਸਾਡੀ ਅਣਖ ਦਾ ਸਵਾਲ ਨਾ ਹੋ ਕੇ ਸਾਡੀ ਮਜਬੂਰੀ ਹੈ ਅਗਰ ‌ਸਰਕਾਰ ਮਸਲਿਆਂ ਦਾ ਹੱਲ ਕਰਦੀ ਹੈ‌ ਮੋਰਚੇ ਅੱਜ ਚੱਕੇ ਜਾ‌‌ ਸਕਦੇ ਹਨ ਪਰ ਸਰਕਾਰ ਅਜੇ ਲੋਕਾਂ ਦੇ ਰੋਹ ਨੂੰ ਘੱਟ ਕਰਕੇ ਆਂਕ ਰਹੀ ਹੈ ਪਰ ਲੋਕ ਸੰਘਰਸ਼ਾਂ ਦੇ ਪਿੜ ਮੱਲ ਕੇ ਆਪਣੀ ਗੱਲ ਮਨਵਾਉਣ ਦਾ ਤਹਈਆ ਕਰ ਚੁਕੇ ਹਨ ।

BKU ਉਗਰਾਹਾਂ ਨੇ ਟੋਲ ਪਲਾਜ਼ਾ ‘ਤੇ ਧਰਨਿਆਂ ਦੀ ਕੀਤੀ ਹਮਾਇਤ

ਕੇਂਦਰ MSP ਨੂੰ ਕਰੰਟੀ ਕਾਨੂੰਨ ਅਧੀਨ ਕਰੇ

ਜਥੇਬੰਦੀ ਆਪਣੀਆਂ ਮੰਗਾਂ ਜਿਵੇ MSP ਗਰੰਟੀ ਕਾਨੂੰਨ, ਅਬਾਦਕਾਰ ਕਿਸਾਨਾਂ ਮਜਦੂਰਾਂ ਨੂੰ ਜਮੀਨਾਂ ਦੇ ਪੱਕੇ ਮਾਲਕੀ ਹੱਕ,BBMB ਵਿੱਚ ਪੰਜਾਬ ਤੇ ਹਰਿਆਣਾ ਦੀ ਹਿੱਸੇਦਾਰੀ ਬਹਾਲ ਕਰਵਾਉਣੀ,ਬਿਜਲੀ ਵੰਡ ਲਾਇਸੈਂਸ ਨਿਜ਼ਮ 2022 ਦਾ ਨੋਟੀਫਿਕੇਸ਼ਨ ਰੱਦ‌ ਤੇ ਅਡਿੱਗ ਖੜੀ ਹੈ |ਟੋਲ ਪਲਾਜ਼ਾ ਕੱਥੂ ਨੰਗਲ ਤੋਂ ਬੋਲਦੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਬੀ ਕੇ ਯੂ ਉਗਰਾਹਾਂ ਦੇ ਜਿਲ੍ਹਾ ਸਕੱਤਰ ਕੁਲਜੀਤ ਸਿੰਘ ਚਤੌੜਗੜ ਨੇ ਕਿਹਾ ਕਿ ਐਲਾਨ ਅਨੁਸਾਰ ਮੋਰਚਿਆਂ ਵਿਚ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰ ਨੂੰ ਨੌਕਰੀ ਤੇ ਮੁਆਵਜੇ ਜਾਰੀ ਕੀਤੇ ਜਾਣ ।

ਬੇਅਦਬੀ ਦੇ ਮੁਲਜ਼ਮਾਂ ਖਿਲਾਫ਼ ਹੋਵੇ ਕਾਰਵਾਈ

ਇਸ ਤੋਂ ਇਲਾਵਾ ਕਿਸਾਨੀ ਮੋਰਚੇ ਨੇ ਮੰਗ ਕੀਤੀ ਕੀ ਬਹਿਬਲ ਕਲਾਂ ਅਤੇ ਕੋਟਕਪੂਰ ਕਤਲਕਾਂਡ ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾਣ, ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਡ ਦੇ ਬਾਵਜੂਦ ਲੋਕ ਸੰਘਰਸ਼ਾਂ ਦੇ ਮੈਦਾਨ ਵਿਚ ਡੱਟੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਅੰਦੋਲਨ ਨੂੰ ਹੋਰ ਰੂਪਾ ਵਿਚ ਵੀ ਵਿਆਪਕ ਕਰੇਗੀ ਅਤੇ ਲੋਕ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹਿਣਗੇ ।