ਬਿਊਰੋ ਰਿਪੋਰਟ : ਧੁੰਦ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਵੱਡੇ ਹਾਦਸੇ ਦਾ ਕਾਰਨ ਬਣਿਆ ਹੈ। ਜਲੰਧਰ ਅਤੇ ਜੰਮੂ-ਕਟੜਾ ਹਾਈਵੇਅ ‘ਤੇ ਧੁੰਦ ਦੀ ਵਜ੍ਹਾ ਕਰਕੇ ਟਰੱਕ ਅਤੇ ਕਈ ਕਾਰਾਂ ਆਪਸ ਵਿੱਚ ਟਕਰਾਅ ਗਈਆਂ । ਹਾਦਸਾ ਇੰਨਾਂ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਛੇ ਉੱਡ ਗਏ ਅਤੇ ਇੱਕ ਟਰੱਕ ਡਰਾਈਵਰ ਬੁਰੀ ਤਰ੍ਹਾਂ ਨਾਲ ਫਸ ਗਿਆ । ਹਾਦਸੇ ਵਿੱਚ 5 ਲੋਕਾਂ ਨੂੰ ਗੰਭੀਰ ਸੱਟਾਂ ਲੱਗਿਆ ਹਨ। ਜ਼ਖਮੀਆਂ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਧੁੰਦ ਦੀ ਵਜ੍ਹਾ ਕਰਕੇ ਜਲੰਧਰ ਵਿੱਚ ਇਹ ਤੀਜਾ ਹਾਦਸਾ ਹੈ । ਐਤਵਾਰ ਨੂੰ ਹਾਈਵੇਅ ‘ਤੇ ਸੜਕ ਦੁਰਘਟਨਾ ਦੀ ਵਜ੍ਹਾ ਕਰਕੇ 2 ਲੋਕਾਂ ਦੀ ਮੌਤ ਹੋ ਗਈ ਸੀ ।
ਇਸ ਵਜ੍ਹਾ ਨਾਲ ਹੋਇਆ ਹਾਦਸਾ
ਪੁਲਿਸ ਮੁਤਾਬਿਕ ਹਾਦਸੇ ਦੀ ਵਜ੍ਹਾ ਧੁੰਦ ਸੀ ਜਿਸ ਦੀ ਵਜ੍ਹਾ ਕਰਕੇ ਸਾਰੀਆਂ ਗੱਡੀਆਂ ਇੱਕ ਦੂਜੇ ਦੇ ਪਿੱਛੇ ਚੱਲ ਰਹੀਆਂ ਸਨ । ਅੱਗੇ ਇੱਕ ਟਰੱਕ ਚੱਲ ਰਿਹਾ ਸੀ। ਅਚਾਨਕ ਕੋਈ ਚੀਜ਼ ਸਾਹਮਣੇ ਤੋਂ ਆਈ ਅਤੇ ਟਰੱਕ ਨੇ ਬ੍ਰੇਕ ਮਾਰੀ ਜਿਸ ਦੀ ਵਜ੍ਹਾ ਕਰਕੇ ਪਿੱਛੇ ਚੱਲ ਰਹੀਆਂ 4 ਤੋਂ 5 ਕਾਰਾਂ ਆਪਸ ਵਿੱਚ ਟਕਰਾਅ ਗਈਆਂ ਅਤੇ ਗੱਡੀਆਂ ਦੇ ਪਰਖੱਚੇ ਉੱਡ ਗਏ । ਸਿਰਫ਼ ਇੰਨਾਂ ਹੀ ਨਹੀਂ ਜਿਸ ਟਰੱਕ ਦੇ ਨਾਲ ਪਿੱਛੋ ਗੱਡੀਆਂ ਵਜੀਆਂ ਉਹ ਵੀ ਅੱਗੇ ਪਾਸੇ ਤੋਂ ਇੱਕ ਟਰੱਕ ਨਾਲ ਟਕਰਾਇਆ। ਇਤਲਾਹ ਮਿਲਣ ਤੋਂ ਬਾਅਦ ਪੁਲਿਸ ਦੀ ਹਾਈਵੇਅ ਪੈਟਰੋਲਿੰਗ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ।
ਟਰੱਕ ਦਾ ਡਰਾਇਵਰ ਫਸ ਗਿਆ
ਹਾਈਵੇਅ ‘ਤੇ ਜਦੋਂ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਹੋਈ ਤਾਂ ਇੱਕ ਡਰਾਈਵਰ ਵਿੱਚ ਫਸ ਗਿਆ । ਜਿਸ ਨੂੰ ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ । ਟੱਕਰ ਦੀ ਵਜ੍ਹਾ ਕਰਕੇ ਹਾਈਵੇਅ ‘ਤੇ ਜਾਮ ਲੱਗ ਗਿਆ । ਪੁਲਿਸ ਨੂੰ ਦੁਰਘਟਨਾ ਦਾ ਸ਼ਿਕਾਰ ਗੱਡੀਆਂ ਨੂੰ ਸਾਈਡ ਕਰਨ ਲਈ ਕਈ JCB ਮਸ਼ੀਨਾਂ ਮੰਗਵਾਉਣੀਆਂ ਪਈਆਂ। ਲੰਮੀ ਮੁਸ਼ਕਤ ਤੋਂ ਬਾਅਦ ਗੱਡੀਆਂ ਨੂੰ ਸੜਕ ਤੋਂ ਹਟਾਇਆ ਗਿਆ ਹੈ ਅਤੇ ਹੁਣ ਇੱਕ-ਇੱਕ ਕਰਕੇ ਗੱਡੀਆਂ ਨੂੰ ਜਾਮ ਤੋਂ ਕੱਢਿਆ ਜਾ ਰਿਹਾ ਹੈ ।
ਧੁੰਦ ਦੌਰਾਨ ਖਾਸ ਧਿਆਨ ਰੱਖੋ
ਮੌਸਮ ਵਿਭਾਗ ਨੇ ਧੁੰਦ ਨੂੰ ਲੈਕੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਅਲਰਟ ਜਾਰੀ ਕੀਤਾ ਹੈ । ਸੋਮਵਾਰ ਨੂੰ ਵੀ ਪੰਜਾਬ ਵਿੱਚ ਸੰਗਣੀ ਧੁੰਦ ਵੇਖੀ ਗਈ । ਵਿਜ਼ੀਬਿਲਟੀ ਵੀ ਕਾਫੀ ਘੱਟ ਸੀ । ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਤਾਪਮਾਨ ਸਿਫ਼ਰ ਤੋਂ ਵੀ ਹੇਠਾਂ ਦਰਜ ਕੀਤਾ ਗਿਆ ਹੈ। ਅਜਿਹੇ ਵਿੱਚ ਤੁਸੀਂ ਜੇਕਰ ਸਵੇਰ ਅਤੇ ਰਾਤ ਵੇਲੇ ਸੜਕ ‘ਤੇ ਗੱਡੀਆਂ ਲੈਕੇ ਨਿਕਲ ਰਹੇ ਹੋ ਤਾਂ ਸਾਵਧਾਨੀ ਜ਼ਰੂਰ ਵਰਤੋਂ । ਤੁਸੀਂ ਆਪਣੀ ਦੋਵੇ ਪਾਰਕਿੰਗ ਲਾਈਟ ਨੂੰ ਚਲਾਉ ਤਾਂਕੀ ਦੂਰ ਤੋਂ ਨਜ਼ਰ ਆ ਜਾਵੇਂ ਕੀ ਕੋਈ ਗੱਡੀ ਆ ਰਹੀ ਹੈ। ਗੱਡੀ ਦੀ ਰਫ਼ਤਾਰ ਘੱਟ ਰੱਖੋ, ਜੇਕਰ ਇਕ ਦਮ ਬ੍ਰੇਕ ਮਾਰਨ ਦੀ ਜ਼ਰੂਰਤ ਪਏ ਤਾਂ ਆਸਾਨੀ ਨਾਲ ਗੱਡੀ ਰੁਕ ਜਾਏ। ਇਸ ਤੋਂ ਇਲਾਵਾ ਗੱਡੀ ਚਲਾਉਂਦੇ ਵਕਤ ਇਸ ਚੀਜ਼ ਦਾ ਧਿਆਨ ਰੱਖੋ ਕੀ ਜੇਕਰ ਕੋਈ ਕਰਾਸਿੰਗ ਆ ਰਹੀ ਹੈ ਤਾਂ ਉੱਥੇ ਧਿਆਨ ਨਾਲ ਸੜਕ ਪਾਰ ਕਰੋ,ਕਿਉਂਕਿ ਅਕਸਰ ਦੁਰਘਟਨਾਵਾਂ ਉਸੇ ਥਾਂ ‘ਤੇ ਹੀ ਹੁੰਦੀ ਹੈ । ਧੁੰਦ ਦੀ ਵਜ੍ਹਾ ਕਰਕੇ ਸਾਹਮਣੇ ਤੋਂ ਆ ਰਹੀਆਂ ਗਡੀਆਂ ਨਜ਼ਰ ਨਹੀਂ ਆਉਂਦੀਆਂ ਹਨ। ਇਸ ਤੋਂ ਇਲਾਵਾ ਰਾਹਗੀਰ ਵੀ
ਕਰਾਸਿੰਗ ਤੋਂ ਸੜਕ ਪਾਰ ਕਰਦੇ ਹਨ ਉਹ ਵੀ ਕਈ ਵਾਰ ਵੇਖਿਆ ਗਿਆ ਹੈ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ।