ਬਿਊਰੋ ਰਿਪੋਰਟ : ਜੇਕਰ ਤੁਹਾਡੇ ਕੋਲ ਪੈਨ ਕਾਰਡ (Pan card ) ਹੈ ਅਤੇ ਤੁਸੀਂ ਹੁਣ ਤੱਕ ਇਸ ਨੂੰ ਆਧਾਰ ਦੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ । ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਨੂੰ ਜ਼ਰੂਰੀ ਕਰ ਦਿੱਤਾ ਹੈ । ਇਸ ਦੇ ਲਈ 31 ਮਾਰਚ 2023 ਅਖੀਰਲੀ ਤਰੀਕ ਹੈ । ਜੇਕਰ ਤੁਸੀਂ ਕਿਸੇ ਵਜ੍ਹਾ ਨਾਲ 31 ਮਾਰਚ ਤੱਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਡਾ ਪੈਨ ਕਾਰਡ ਡੀ-ਐਕਟਿਵ ਹੋ ਜਾਵੇਗਾ ਅਤੇ ਤੁਸੀਂ ਰਿਟਰਨ ਫਾਈਲ ਨਹੀਂ ਕਰ ਸਕੋਗੇ।
ਇਨਕਮ ਟੈਕਸ ਵਿਭਾਗ ਨੇ ਕੀਤਾ ਟਵੀਟ
ਪੈਨ ਕਾਰਡ 50 ਹਜ਼ਾਰ ਤੋਂ ਵਧ ਬੈਕਿੰਗ ਟਰਾਂਸਜੈਕਸ਼ਨ ਕਰਨ ਦੇ ਲਈ ਵੀ ਜ਼ਰੂਰੀ ਹੈ । ਕੁਝ ਦਿਨ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ । ਹੁਣ ਤੱਕ ਕਰੋੜਾਂ ਲੋਕਾਂ ਵੱਲੋਂ ਪੈਨ ਕਾਰਡ ਅਤੇ ਆਧਾਰ ਨੂੰ ਲਿੰਕ ਨਹੀਂ ਕੀਤਾ ਗਿਆ ਹੈ। ਜੇਕਰ ਸਮੇਂ ਸਿਰ ਪੈਨ ਕਾਰਡ ਨੂੰ ਅਧਾਰ ਦੇ ਨਾਲ ਲਿੰਕ ਨਹੀਂ ਕੀਤਾ ਤਾਂ 1 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ ।
ਪੈਨ ਨੂੰ ਅਧਾਰ ਨਾਲ ਇਸ ਤਰ੍ਹਾਂ ਕਰੋ ਲਿੰਕ
1. ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਆਫਿਸ਼ੀਅਲ ਵੈਬਸਾਈਟ ‘ਤੇ ਜਾਓ
2. ਇੱਥੇ ਲਿੰਕ ਆਧਾਰ ਆਪਸ਼ਨ ‘ਤੇ ਕਲਿੱਕ ਕਰਕੇ ਲਾਗ ਇਨ ਕਰੋ
3. ਇਸ ਤੋਂ ਬਾਅਦ PAN ਅਤੇ ਯੂਜ਼ਰ ਆਈਡੀ ਦੇ ਨਾਲ ਆਧਾਰ ਕਾਰਡ ਲਿੰਕ ਮੁਤਾਬਿਕ ਨਾਂ ਅਤੇ ਜਨਮ ਤਰੀਕ ਦਰਜ ਕਰੋ
4. ਐਕਾਉਂਟ ਦੀ ਪ੍ਰੋਫਾਈਲ ਸੈਟਿੰਗ ਵਿੱਚ ਜਾ ਕੇ ਆਧਾਰ ਕਾਰਡ ਲਿੰਗ ਦੇ ਆਪਸ਼ਨ ਨੂੰ ਸਿਲੈਕਟ ਕਰੋ
5. ਇੱਥੇ ਆਧਾਰ ਨੰਬਰ ਅਤੇ ਕੈਪਚਾ ਕੋਰਡ ਦਰਜ ਕਰੋ ,ਹੇਠਾਂ ਪਾਸੇ ‘ਲਿੰਕ ਆਧਾਰ’ ਦਾ ਆਪਸ਼ਨ ਮਿਲੇਗਾ ।
6. ਇਸ ਆਪਸ਼ਨ ‘ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਪੈਨ ਕਾਰਡ (PAN Card) ਆਧਾਰ ਨਾਲ ਲਿੰਕ ਕਰੋ
ਪਹਿਲਾਂ ਇਨਕਮ ਟੈਕਸ ਵਿਭਾਗ ਵੱਲੋਂ ਪੈਨ ਕਾਰਡ ਨੂੰ ਆਧਾਰ ਦੇ ਨਾਲ ਲਿੰਕ ਕਰਵਾਉਣ ਦੀ ਅਖੀਰਲੀ ਤਰਕੀ 31 ਜਲੁਾਈ 2022 ਤੱਕ ਸੀ । ਪਰ ਹੁਣ ਸਰਕਾਰ ਨੇ 1 ਹਜ਼ਾਰ ਜੁਰਮਾਨੇ ਦੇ ਨਾਲ ਇੰਨਾਂ ਦੋਵਾਂ ਨੂੰ ਲਿੰਕ ਕਰਾਉਣ ਦੀ ਅਖੀਰਲੀ ਤਰੀਕ 31 ਮਾਰਚ 2023 ਕਰ ਦਿੱਤੀ ਹਹੈ । ਪੈਨ ਨੂੰ ਆਧਾਰ ਨਾਲ ਲਿੰਕ ਕਰਵਾਉਣ ਦੇ ਲਈ ਕੁਝ ਲੋਕਾਂ ਨੂੰ ਛੋਟ ਦਿੱਤੀ ਗਈ ਹੈ। ਇਨ੍ਹਾਂ ਵਿੱਚ ਅਸਾਮ,ਜੰਮੂ-ਕਸ਼ਮੀਰ,ਮੇਘਾਲਿਆ,NRI,ਵਿਦੇਸ਼ੀ ਨਾਗਰਿਕ ਅਤੇ 80 ਸਾਲ ਤੋਂ ਵਧ ਉਮਰ ਵਾਲਿਆਂ ਨੂੰ ਛੋਟ ਦਿੱਤੀ ਗਈ ਹੈ।