Punjab

ਰਣਜੀਤ ਬਾਵਾ ਤੇ ਕੁੰਵਰ ਗਰੇਵਾਲ ਦੇ ਘਰ IT ਰੇਡ ਦਾ ਕੀ ਇਹ ਹੀ ਹੈ ਸੱਚ ? ਰੇਡ ‘ਤੇ ਵੱਡਾ ਖੁਲਾਸਾ !

Ranjeet bawa kanwar grewal it raid

ਬਿਊਰੋ ਰਿਪੋਰਟ : ਪੰਜਾਬ ਦੇ 2 ਮਸ਼ਹੂਰ ਗਾਇਕ ਰਣਜੀਤ ਸਿੰਘ ਬਾਵਾ ਅਤੇ ਕੰਵਰ ਸਿੰਘ ਗਰੇਵਾਲ ਦੇ ਘਰਾਂ ‘ਤੇ ਹੋ ਰਹੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਲਗਾਤਾਰ ਜਾਰੀ ਹੈ । 19 ਦਸੰਬਰ ਸਵੇਰ 10 ਵਜੇ ਇਹ ਰੇਡ ਸ਼ੁਰੂ ਹੋਈ ਸੀ ਅਤੇ ਸ਼ਾਮ 7 ਵਜੇ ਤੱਕ ਇਹ ਲਾਗਾਤਾਰ ਜਾਰੀ ਹੈ। ਕੰਵਰ ਗਰੇਵਲਾ ਦੇ ਮੋਹਾਲੀ ਦੇ ਸੈਕਟਰ 104 ਵਾਲੇ ਘਰ ‘ਤੇ ਇਨਕਮ ਟੈਕਸ ਦੀ ਟੀਮ ਜਾਂਚ ਕਰ ਰਹੀ ਹੈ CRPF ਦੇ ਜਵਾਨ ਘਰ ਦੇ ਆਲੇ-ਦੁਆਲੇ ਮੌਜੂਦ ਸਨ। ਕਾਰਵਾਹੀ ਦੇ ਦੌਰਾਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਧਰ ਗਾਇਕ ਰਣਜੀਤ ਬਾਵਾ ਦੇ ਬਟਾਲਾ ਵਾਲੇ 2 ਘਰਾਂ ਅਤੇ ਉਨ੍ਹਾਂ ਦੇ PA ਦੇ ਘਰ ਸੋਮਵਾਰ ਨੂੰ ਰੇਡ ਹੋਈ ਸੀ ਜੋ ਕਿ ਹੁਣ ਖ਼ਤਮ ਹੋ ਗਈ ਹੈ । ਬਟਾਲਾ ਵਾਲੇ ਘਰਾਂ ਤੋਂ ਹੁਣ ਤੱਕ ਮਿਲੇ ਸਾਰੇ ਦਸਤਾਵੇਜ਼ਾਂ ਨੂੰ ਇਨਕਮ ਟੈਕਸ ਵਿਭਾਗ ਰਣਜੀਤ ਬਾਵਾ ਦੇ ਮੋਹਾਲੀ ਸੈਕਟਰ 69 ਦੇ ਮਕਾਨ ਨੰਬਰ 1553 ਵਿੱਚ ਲੈਕੇ ਆਇਆ ਹੈ ਜਿੱਥੇ ਦਸਤਾਵੇਜ਼ਾਂ ਦੀ ਪੜਤਾਲ ਚੱਲ ਰਹੀ ਹੈ। ਘਰ ਤੋਂ ਬਰਾਮਦ ਚੀਜ਼ਾ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ । ਇਸ ਦੌਰਾਨ ਭਾਰਤੀ ਕੀਰਤੀ ਕਿਸਾਨ ਯੂਨੀਅਨ ਇਨਕਮ ਟੈਕਸ ਵਿਭਾਗ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ ।

ਰੇਡ ‘ਤੇ ਕੀਰਤਨੀ ਕਿਸਾਨ ਯੂਨੀਅਨ ਦਾ ਦਾਅਵਾ

ਕੀਰਤੀ ਕਿਸਾਨ ਯੂਨੀਅਨ ਦਾ ਦਾਅਵਾ ਹੈ ਕਿ ਕਿਉਂਕਿ ਰਣਜੀਤ ਸਿੰਘ ਬਾਵਾ ਅਤੇ ਕੰਵਰ ਗਰੇਵਾਲ ਨੇ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕੀਤੀ ਸੀ ਇਸ ਲਈ ਏਜੰਸੀਆਂ ਉਨ੍ਹਾਂ ਨੂੰ ਟਾਰਗੇਟ ਕਰ ਰਹੀਆਂ ਹਨ। ਉਨ੍ਹਾਂ ਕਿਹਾ ਪਰ ਅਸੀਂ ਰਣਜੀਤ ਬਾਵਾ ਅਤੇ ਕੁੰਵਰ ਗਰੇਵਾਲ ਦੇ ਨਾਲ ਖੜੇ ਹਨ । ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਵੀ ਕੇਂਦਰ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਕੀਤਾ ਸੀ ਜਿੰਨਾਂ ਨੇ ਕਿਸਾਨਾਂ ਦੀ ਮਦਦ ਕੀਤੀ ਸੀ। ਕੀਰਤੀ ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ NRI ਨੂੰ ਵੀ ਪਰੇਸ਼ਾਨ ਕਰ ਰਹੀ ਹੈ ਜਿੰਨਾਂ ਨੇ ਕਿਸਾਨ ਅੰਦੋਲਨ ਦੌਰਾਨ ਮਦਦ ਕੀਤੀ ਸੀ । NRI’S ਨੂੰ ਭਾਰਤ ਦਾ ਵੀਜ਼ਾ ਲੈਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਰੇਡ ਨੂੰ ਲੈਕੇ ਗਾਇਕਾਂ ਦੇ ਰਿਸ਼ਤੇਦਾਰਾਂ ਦੇ ਕਰੀਬੀਆਂ ਦੇ ਅਹਿਮ ਬਿਆਨ ਸਾਹਮਣੇ ਆਇਆ ਹੈ ।

 

ਉਧਰ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਵੀ ਗਾਇਕ ਬਾਵਾ ਅਤੇ ਗਰੇਵਾਲ ਦੇ  ਹੱਕ ਵਿੱਚ ਸਾਹਮਣੇ ਆਏ ਹਨ । ਉਨ੍ਹਾਂ ਨੇ IT RAID ਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਕਿਹਾ ਪੰਜਾਬੀ ਗਾਇਕਾਂ ਨੇ ਕਿਸਾਨ ਅੰਦੋਲਨ ਦੌਰਾਨ ਚੰਗਾ ਕੰਮ ਕੀਤਾ ਸੀ ਅਤੇ ਚੰਗੇ ਗਾਣੇ ਗਾਏ ਸਨ । ਚੰਡੂਨੀ ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਉਨ੍ਹਾਂ ਨੂੰ ਇਕੱਲਾ ਨਾ ਸਮਝੇ ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ।

ਰੇਡ ਦੌਰਾਨ ਦੋਵੇ ਗਾਇਕਾਂ ਦੇ ਰਿਸ਼ਤੇਦਾਰਾਂ ਦਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਹੈ ਪਰ ਪਰਿਵਾਰ ਦੇ ਕੁਝ ਕਰੀਬੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੋਵੇ ਗਾਇਕਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਦੇ ਤਹਿਤ ਇਲਜ਼ਾਮ ਲੱਗਾ ਰਹੀ ਹੈ।
ਇਸ ਤੋਂ ਪਹਿਲਾਂ ਜਦੋਂ 19 ਦਸੰਬਰ ਸੋਮਵਾਰ ਨੂੰ ਜਦੋਂ ਰੇਡ ਸ਼ੁਰੂ ਹੋਈ ਸੀ ਤਾਂ ਦੱਸਿਆ ਜਾ ਰਿਹਾ ਹੈ ਸੀ ਕਿ ਮਿਊਜ਼ਿਕ ਸਨਅਤ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਨੂੰ ਲੈਕੇ ਇਹ ਰੇਡ ਚੱਲ ਰਹੀ ਹੈ । ਪੰਜਾਬੀ ਮਿਊਜ਼ਿਕ ਸਨਅਤ ਦੇ ਜ਼ਰੀਏ ਗੈਂਗਸਟਰ ਆਪਣਾ ਬਲੈਕ ਦਾ ਪੈਸਾ ਵਾਈਟ ਵਿੱਚ ਬਦਲ ਰਹੇ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਕੁਝ ਦਿਨ ਪਹਿਲਾਂ ਪੰਜਾਬੀ ਮਿਊਜ਼ਿਕ ਸਨਅਤ ਵਿੱਚ ਗੈੰਗਸਟਰ ਕਲਚਰ ਦੇ ਹਾਵੀ ਹੋਣ ਦਾ ਖੁਲਾਸਾ ਕੀਤੀ ਸੀ ਜਿਸ ਤੋਂ ਬਾਅਦ NIA ਨੇ ਅਫਸਾਨਾ ਖਾਨ,ਮਨਕੀਰਤ ਔਲਖ ਜੈਲੀ ਜੌਹਲ ਵਰਗੇ ਗਾਇਕਾਂ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ ।