‘ਦ ਖ਼ਾਲਸ ਬਿਊਰੋ : ਪਹਾੜਾਂ ‘ਤੇ ਬਰਫਬਾਰੀ ਹੋਣ ਤੋਂ ਬਾਅਦ ਪੰਜਾਬ ‘ਚ ਠੰਡ ਲਗਾਤਾਰ ਵਧ ਰਹੀ ਹੈ। ਸੋਮਵਾਰ ਸਵੇਰੇ ਬਠਿੰਡਾ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ 13 ਸ਼ਹਿਰਾਂ ਅਤੇ ਕਸਬਿਆਂ ਦਾ ਤਾਪਮਾਨ ਸ਼ਿਮਲਾ ਦੇ ਘੱਟੋ-ਘੱਟ ਤਾਪਮਾਨ ਤੋਂ 6.5 ਡਿਗਰੀ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ।
ਅੱਜ ਸਵੇਰੇ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.3 ਡਿਗਰੀ ਘੱਟ ਹੈ। ਲੁਧਿਆਣਾ ਵਿੱਚ ਸਵੇਰ ਦਾ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.3 ਡਿਗਰੀ ਘੱਟ ਹੈ। ਇਸੇ ਤਰ੍ਹਾਂ ਮੋਗਾ ਵਿੱਚ ਵੀ ਘੱਟੋ-ਘੱਟ ਤਾਪਮਾਨ 4.6 ਡਿਗਰੀ ਦਰਜ ਕੀਤਾ ਗਿਆ ਹੈ। ਪਹਾੜਾਂ ‘ਤੇ ਬਰਫਬਾਰੀ ਕਾਰਨ ਮੌਸਮ ਵਿਭਾਗ ਨੇ ਪੂਰੇ ਉੱਤਰ ਭਾਰਤ ‘ਚ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ।
ਅਗਲੇ 5 ਦਿਨਾਂ ਲਈ ਧੁੰਦ ਦੀ ਚੇਤਾਵਨੀ
ਮਾਝੇ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ 20 ਦਸੰਬਰ ਨੂੰ ਅਤੇ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਅਗਲੇ ਪੰਜ ਦਿਨਾਂ ਤੱਕ ਸੀਤ ਲਹਿਰ ਦੀ ਚੇਤਾਵਨੀ ਦਿੱਤੀ ਗਈ ਹੈ। ਜਦੋਂ ਕਿ ਦੋਆਬੇ ਦੇ ਨਵਾਂ ਸ਼ਹਿਰ, ਕਪੂਰਥਲਾ ਅਤੇ ਜਲੰਧਰ ਵਿੱਚ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ
- ਅੰਮ੍ਰਿਤਸਰ – ਇੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
- ਲੁਧਿਆਣਾ – ਇੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਰਹਿਣ ਦਾ ਅਨੁਮਾਨ ਹੈ।
- ਜਲੰਧਰ- ਘੱਟੋ-ਘੱਟ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
- ਬਠਿੰਡਾ – ਅੱਜ ਘੱਟੋ-ਘੱਟ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
ਧੁੰਦ ਦੌਰਾਨ ਪੁਲਿਸ ਦੀਆਂ ਹਦਾਇਤਾਂ
ਸਰਦੀਆਂ ਵਿੱਚ ਧੁੰਦ ਦੀ ਵਜ੍ਹਾ ਕਰਕੇ ਸੜਕੀ ਦੁਰਘਟਨਾਵਾਂ ਦਾ ਗਰਾਫ ਕਾਫੀ ਵਧ ਜਾਂਦਾ ਹੈ । ਇਸ ਲਈ ਪੁਲਿਸ ਵੱਲੋਂ ਚਾਲਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਸਭ ਤੋਂ ਪਹਿਲਾਂ ਧੁੰਦ ਦੌਰਾਨ ਚਾਲਨ ਨੂੰ ਆਪਣੀ ਗੱਡੀ ਦੀ ਹੈੱਡ ਲਾਈਟ ਆਨ ਰੱਖਣੀ ਚਾਹੀਦੀ ਹੈ ਤਾਂਕੀ ਡਰਾਈਵਰ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਸਾਹਮਣੇ ਤੋਂ ਆਉਣ ਵਾਲੇ ਚਾਲਕ ਨੂੰ ਨਜ਼ਰ ਆਏ ਕਿ ਕੋਈ ਗੱਡੀ ਆ ਰਹੀ ਹੈ । ਇਸ ਤੋਂ ਇਲਾਵਾ ਪਾਰਕਿੰਗ ਦੌਰਾਨ ਹਮੇਸ਼ਾ ਪਾਰਕਿੰਗ ਲਾਈਟ ਆਨ ਕਰਕੇ ਰੱਖੀ ਜਾਵੇ ਤਾਂਕੀ ਦੂਰ ਤੋਂ ਹੀ ਗੱਡੀ ਦੇ ਚਾਲਕ ਨੂੰ ਪਤਾ ਚੱਲ ਜਾਵੇ ਕੀ ਕੋਈ ਗੱਡੀ ਖੜੀ ਹੈ। ਸਭ ਤੋਂ ਜ਼ਰੂਰੀ ਧੁੰਦ ਵਾਲੀ ਥਾਂ ‘ਤੇ ਗੱਡੀ ਦੀ ਰਫ਼ਤਾਰ ਹਮੇਸ਼ਾ ਘੱਟ ਰੱਖੋ ਤਾਂਕੀ ਇੱਕ ਦਮ ਬ੍ਰੇਕ ਨਾ ਮਾਰਨੀ ਪਏ ਜਿਸ ਦੀ ਵਜ੍ਹਾ ਕਰਕੇ ਪਿੱਛੋ ਆ ਰਹੀ ਗੱਡੀ ਨਾਲ ਦੁਰਘਟਨਾ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਤੋਂ ਇਲਾਵਾ ਸੜਕ ਕਰਾਸਿੰਗ ਦੌਰਾਨ ਧਿਆਨ ਰੱਖਿਆ ਜਾਵੇ ਕੀ ਕੋਈ ਪੈਦਲ ਜਾਂ ਫਿਰ ਕੋਈ ਹੋਰ ਗੱਡੀ ਤਾਂ ਨਹੀਂ ਸਾਹਮਣੇ ਤੋਂ ਆ ਰਹੀ ਹੈ । ਓਵਰ ਟੇਕ ਕਰਨ ਵੇਲੇ ਖਾਸ ਧਿਆਨ ਰੱਖੋਂ ਖਾਸ ਕਰਕੇ ਸਿੰਗਲ ਰੋਡ ‘ਤੇ ।