Punjab

ਤਾਈ ਨੂੰ 8 ਹਿੱਸਿਆਂ ਵਿੱਚ ਵੰਡਣ ਵਾਲਾ ਇੰਜੀਅਰ ਹੱਥੇ ਚੜਿਆ,ਬਚਣ ਦੇ ਲਈ ਰਚੀ ਸੀ ਇਹ ਸਾਜਿਸ਼

Jaipur engineer murder aunty

ਬਿਊਰੋ ਰਿਪੋਰਟ : ਦਿੱਲੀ ਵਿੱਚ ਸ਼ਰਦਾ ਕਤਲਕਾਂਡ ਤੋਂ ਬਾਅਦ ਹੁਣ ਇੱਕ ਤੋਂ ਬਾਅਦ ਇੱਕ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਇਨਸਾਨ ਦੇ ਹੈਵਾਨੀ ਰੂਪ ਦੀ ਉਹ ਕਹਾਣੀ ਬਿਆਨ ਕਰ ਰਹੇ ਹਨ ਜਿਸ ਦੇ ਬਾਰੇ ਸ਼ਾਇਦ ਹੁਣ ਤੱਕ ਫਿਲਮਾਂ ਵਿੱਚ ਵੇਖਿਆ ਹੋਵੇਗਾ । ਜੈਪੁਰ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ । ਇੱਕ ਇੰਜੀਨੀਅਰ ਨੇ ਆਪਣੀ ਸੱਗੀ ਤਾਈ ਦਾ ਰਸੋਈ ਵਿੱਚ ਤੇਜ਼ਧਾਰ ਹਥਿਆਰ ਦੇ ਨਾਲ ਸਿਰ ਪਾੜ ਕੇ ਕਤਲ ਕੀਤਾ। ਫਿਰ ਉਸ ਨੂੰ ਬਾਥਰੂਮ ਵਿੱਚ ਘਸੀਟ ਕੇ ਲੈ ਗਿਆ,ਬਾਜ਼ਾਰ ਤੋਂ ਮਾਰਬਲ ਕਟੱਰ ਲੈਕੇ ਆਇਆ ਫਿਰ ਲਾਸ਼ ਦੇ 8 ਟੁੱਕੜੇ ਕੀਤੇ ਅਤੇ ਟਰਾਲੀ ਬੈਗ ਵਿੱਚ ਭਰ ਕੇ ਦਿੱਲੀ ਸੀਕਰੀ ਹਾਈਵੇਅ ਦੀਆਂ ਤਿੰਨ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ ।

ਦਰਾਸਲ ਮ੍ਰਿਤਕ ਤਾਈ ਸਰੋਜ ਮੁਲਜ਼ਮ ਅਨੁਜ ਸ਼ਰਮਾ ਨੂੰ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਜਾਣ ਤੋਂ ਰੋਕ ਰਹੀ ਸੀ । ਗੁੱਸੇ ਵਿੱਚ ਆਕੇ ਉਸ ਨੇ ਕਤਲ ਕਰ ਦਿੱਤਾ । ਸਰੋਜ ਦੀ ਧੀ ਨੇ ਚਾਚੇ ਦੇ ਪੁੱਤ ਅਨੁਜ ਸ਼ਰਮਾ ਦੇ ਖਿਲਾਫ਼ ਸ਼ੱਕ ਜ਼ਾਹਿਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਗਿਰਫ਼ਤਾਰ ਕੀਤਾ ਗਿਆ । ਸਰੋਜ ਦੀਆਂ ਦੋਵੇ ਧੀਆਂ ਪੂਜਾ ਅਤੇ ਮੋਨਿਕਾ ਦਾ ਵਿਆਹ ਹੋ ਚੁੱਕਿਆ ਹੈ। ਭਰਾ ਅਮਿਤ ਵਿਦੇਸ਼ ਵਿੱਚ ਰਹਿੰਦਾ ਹੈ।

ਪੁਲਿਸ ਨੇ ਦੱਸਿਆ 11 ਦਸੰਬਰ ਨੂੰ ਸਵੇਰ ਸਾਢੇ 10 ਵਜੇ ਕਤਲ ਹੋਇਆ ਸੀ । ਮੁਲਜ਼ਮ ਹਰੇ ਕ੍ਰਿਸ਼ਣਾ ਮੂਵਮੈਂਟ ਨਾਲ ਜੁੜਿਆ ਹੋਇਆ ਅਤੇ ਉਹ ਕੀਰਤਨ ਦੇ ਲਈ ਦਿੱਲੀ ਜਾਣਾ ਚਾਉਂਦਾ ਸੀ । ਪਰ ਤਾਈ ਸਰੋਜ ਨੇ ਕਿਹਾ ਮੈਂ ਇਕੱਲੀ ਹਾਂ ਇਸ ਲਈ ਉਹ ਨਾ ਜਾਵੇ। ਗੁੱਸੇ ਵਿੱਚ ਅਨੁਜ ਨੇ ਹਥੌੜਾ ਲਿਆ ਅਤੇ ਸਰੋਜ ਦੇਵੀ ਦਾ ਕਤਲ ਕਰ ਦਿੱਤਾ । ਇਸ ਦੇ ਬਾਅਦ ਲਾਸ਼ ਨੂੰ ਚਾਕੂ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਹੱਡੀਆਂ ਨਹੀਂ ਕੱਟੀਆਂ ਤਾਂ ਮਾਰਬਲ ਕਟੱਰ ਲੈਕੇ ਆਇਆ ਹੈ ਅਤੇ ਲਾਸ਼ ਦੇ 8 ਟੁੱਕੜੇ ਕਰ ਦਿੱਤੇ । ਇਸ ਤੋਂ ਬਾਅਦ ਤਿੰਨ ਚਾਰ ਘੰਟੇ ਤੱਕ ਲਾਸ਼ ਨੂੰ ਟਿਕਾਣੇ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ।

ਗੁਨਾਹ ਲੁਕਾਉਣ ਦੇ ਲਈ ਅਨੁਜ ਨੇ ਸਰੋਜ ਦੀ ਧੀ ਨੂੰ ਫੋਰ ਕਰਕੇ ਦੱਸਿਆ ਕਿ 11 ਦਸੰਬਰ ਨੂੰ ਦੁਪਹਿਰ ਤਿੰਨ ਵਜੇ ਤਾਈ ਰੋਟੀ ਦੇਣ ਦੇ ਲਈ ਬਾਹਰ ਗਈ ਸੀ ਪਰ ਘਰ ਨਹੀਂ ਪਰਤੀ । ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਵਿੱਚ ਕਰਵਾ ਦਿੱਤੀ ਹੈ । ਖਬਰ ਮਿਲਣ ਤੋਂ ਬਾਅਦ ਸਰੋਜ ਦੀ ਵੱਡੀ ਧੀ ਘਰ ਪਹੁੰਚੀ । 13 ਦਸੰਬਰ ਨੂੰ ਮੋਨਿਕਾ ਘਰ ਵਿੱਚ ਹੀ ਸੀ । ਅਨੁਜ ਦੀਵਾਰ ‘ਤੇ ਲੱਗੇ ਖੂਨ ਦੇ ਨਿਸ਼ਾਨ ਸਾਫ ਕਰ ਰਿਹਾ ਸੀ । ਮੋਨਿਕਾ ਨੇ ਪੁੱਛਿਆ ਤਾਂ ਉਹ ਘਬਰਾ ਗਿਆ। ਉਸ ਨੇ ਦੱਸਿਆ ਕਿ ਉਸ ਨੂੰ ਨਕਸੀਰ ਦੀ ਪਰੇਸ਼ਾਨੀ ਹੈ। ਨੱਕ ਤੋਂ ਖੂਨ ਆਉਂਦਾ ਹੈ ਜੋ ਦੀਵਾਰ ‘ਤੇ ਲੱਗ ਗਿਆ ਸੀ । ਮੋਨਿਕਾ ਨੂੰ ਸ਼ੱਕ ਹੋਇਆ ਤਾਂ ਛੋਟੀ ਭੈਣ ਪੂਜਾ ਨੂੰ ਕਾਲ ਕੀਤੀ ਜਿਸ ਤੋਂ ਬਾਅਦ ਪੂਜਾ ਵੀ ਪਤੀ ਦੇ ਨਾਲ ਘਰ ਪਹੁੰਚ ਗਈ ।

ਜਦੋਂ ਪੂਜਾ ਘਰ ਪਹੁੰਚੀ ਤਾਂ ਉਸ ਨੇ ਆਪਣੀ ਭੈਣ ਮੋਨਿਕਾ ਨੂੰ ਅਨੁਜ ਦੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਹਰਦੁਆਰ ਚੱਲਾ ਗਿਆ ਹੈ । ਦੋਵਾਂ ਭੈਣਾਂ ਨੂੰ ਅਨੁਜ ‘ਤੇ ਸ਼ੱਕ ਹੋਇਆ ਤਾਂ ਪੁਲਿਸ ਸਟੇਸ਼ਨ ਜਾਕੇ ਅਨੁਜ ‘ਤੇ ਸ਼ੱਕ ਜਤਾਇਆ ਅਤੇ ਫਿਰ ਪੁਲਿਸ ਨੇ ਅਨੁਜ ਨੂੰ ਗ੍ਰਿਫਤਾਰ ਕਰ ਲਿਆ ।

ਪੁਲਿਸ ਮੁਤਾਬਿਕ ਅਨੁਜ ਨੇ ਇੰਜੀਨਰਿੰਗ ਕੀਤੀ ਸੀ । 1 ਸਾਲ ਪਹਿਲਾਂ ਹੀ ਉਸ ਨੇ ਹਰੇ ਕ੍ਰਿਸ਼ਣਾ ਮੂਵਮੈਂਟ ਨਾਲ ਜੁੜਿਆ ਸੀ । ਪਿਤਾ ਬਦਰੀ ਪ੍ਰਸਾਦ PNB ਤੋਂ ਰਿਟਾਇਡ ਹੋਏ ਸਨ । ਘਰ ਵਿੱਚ ਅਨੁਜ ਦੇ ਨਾਲ ਚਾਰ ਹੋਰ ਮੈਂਬਰ ਸਨ । ਅਨੁਜ ਸ਼ਰਮਾ ਦੀ ਮਾਂ ਨਹੀਂ ਹੈ ਵਾਰਦਾਤ ਵਾਲੇ ਦਿਨ ਪਿਤਾ ਇੰਦੌਰ ਗਏ ਸਨ।