Punjab

ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ‘ਤੇ CM ਦਾ ਨਵਾਂ ਕਬੂਲਨਾਮਾ ! ‘ਮਾਨ ਅਸਤੀਫਾ ਦੇਣ ਮੂਸੇਵਾਲਾ ਦੇ ਪਿਤਾ ਤੋਂ ਮੰਗਣ ਮੁਆਫੀ’

cm mann on goldy brar new statment

ਬਿਊਰੋ ਰਿਪੋਰਟ : ਅਮਰੀਕਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੀ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਹਾਲੇ ਤੱਕ ਭੇਦ ਬਣੀ ਹੋਈ ਹੈ, NDTV ਹਿੰਦੀ ਚੈਨਲ ਨੇ ਇੱਕ ਖਬਰ ‘ਚ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੈਂਗਸਟਰ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਕੀਤੇ ਆਪਣੇ ਦਾਅਵੇ ‘ਤੇ ਬੋਲੇ ਹਨ, ਮੁੱਖ ਮੰਤਰੀ ਨੂੰ ਚੈਨਲ ਨੇ ਗੈਂਗਸਟਰ ਦੀ ਗ੍ਰਿਫਤਾਰੀ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਫੇਰ ਦਾਅਵਾ ਕੀਤਾ ਕਿ ਅਸੀਂ FBI ਦੇ ਸੰਪਰਕ ਵਿੱਚ ਹਾਂ,ਬਹੁਤ ਜਲਦ ਅਸੀਂ ਕਿਸੇ ਨਤੀਜੇ ‘ਤੇ ਪਹੁੰਚਾਂਗੇ,ਇਹ ਵਿਦੇਸ਼ੀ ਮੁਲਕ ਹੈ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ,ਹੋਰ ਜਾਣਕਾਰੀ ਨਹੀਂ ਦੇ ਸਕਦਾ,ਸਭ ਕੁਝ ਟਾਪ ਸੀਕਰੇਟ ਹੈ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਅਧਿਕਾਰੀ ਲਗਾਤਾਰ ਕੌਮਾਂਤਰੀ ਏਜੰਸੀਆਂ ਦੇ ਸੰਪਰਕ ਵਿੱਚ ਹਨ। ਇਸ ਤੋਂ ਪਹਿਲਾਂ 3 ਵਾਰ ਲਗਾਤਾਰ ਡੀਜੀਪੀ ਗੌਰਵ ਯਾਦਵ ਨੂੰ ਗੋਲਡੀ ਬਰਾੜ ਦੀ ਗਿਰਫ਼ਤਾਰੀ ਦੇ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ‘No comment’ ਕਹਿ ਕੇ ਬਚ ਦੇ ਹੋਏ ਨਜ਼ਰ ਆਏ । ਸਾਫ ਹੈ ਕਿ ਭਗਵੰਤ ਮਾਨ ਦੂਜੀ ਵਾਰ ਵਿਦੇਸ਼ ਧਰਤੀ ‘ਤੇ ਕੀਤੇ ਗਏ ਦਾਅਵੇ ਨੂੰ ਲੈਕੇ ਫਸ ਗਏ ਹਨ । ਇਸ ਤੋਂ ਪਹਿਲਾਂ ਆਪਣੀ ਜਰਮਨੀ ਫੇਰੀ ਦੌਰਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ BMW ਪੰਜਾਬ ਵਿੱਚ ਪਲਾਂਟ ਲਗਾਉਣਾ ਚਾਉਂਦਾ ਹੈ ਪਰ ਕੁਝ ਹੀ ਘੰਟਿਆਂ ਵਿੱਚ ਜਦੋਂ ਕੰਪਨੀ ਨੇ ਇਨਕਾਰ ਕਰ ਦਿੱਤਾ ਸੀ ਤਾਂ ਮਾਨ ਸਰਕਾਰ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ।

ਮਜੀਠੀਆ ਨੇ ਮੰਗਿਆ ਅਸਤੀਫਾ

ਉਧਰ ਵਿਰੋਧੀ ਸੀਐਮ ਮਾਨ ਨੂੰ ਇਸ ਖਬਰ ‘ਤੇ ਲਗਾਤਾਰ ਘੇਰ ਰਹੇ ਹਨ, NDTV ਦੀ ਇਹ ਖਬਰ ਸਾਂਝੀ ਕਰਦੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਤੰਜ ਕਸਦਿਆਂ ਕਿਹਾ ਹੈ ਕਿ ‘ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ’, ਆਤਮ ਮੰਥਨ ਤੋਂ ਬਾਅਦ ਇਹ ਮੁੱਖ ਮੰਤਰੀ ਦਾ ਕਬੂਲਨਾਮਾ ਹੈ ਇਸ ਕਰਕੇ ਮੁੱਖ ਮੰਤਰੀ ਨੂੰ ਹੁਣ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਭਰਮਾਊ ਜਾਣਕਾਰੀ ਦੇਣ ‘ਤੇ ਪੰਜਾਬੀਆਂ ਸਮੇਤ ਮੂਸੇਵਾਲੇ ਦੇ ਮਾਪਿਆਂ ਤੋਂ ਮੁਆਫੀ ਮੰਗਣ ਦੇ ਨਾਲ ਅਸਤੀਫਾ ਵੀ ਦੇ ਦੇਣਾ ਚਾਹੀਦਾ ਹੈ ਕਿਉਂਕਿ ਮੁੱਖ ਮੰਤਰੀ ਨੇ ਸਿਰਫ ਗੁਜਰਾਤ ਚੋਣ ਮੁਹਿੰਮ ‘ਚ ਲਾਹਾ ਲੈਣ ਖਾਤਰ ਇਹ ਗਲਤ ਖਬਕ ਦਿੱਤੀ ।