ਬਿਊਰੋ ਰਿਪੋਰਟ : ਪੰਜਾਬ ਵਿੱਚ ਜੁਰਮ ਇਸ ਕਦਰ ਬੇਕਾਬੂ ਹੋ ਗਿਆ ਹੈ ਕਿ ਸਰੇਆਮ ਫਿਰੌਤੀ ਦੀ ਮੰਗ ਤਾਂ ਹੁਣ ਆਮ ਹੋ ਗਈ ਹੈ । ਨਕੋਦਰ ਵਿੱਚ ਕੱਪੜਾ ਵਪਾਰੀ ਦਾ ਪੁਲਿਸ ਸੁਰੱਖਿਆ ਵਿੱਚ ਕਤਲ ਕਰ ਦਿੱਤਾ ਗਿਆ ਸੀ ਹੁਣ ਖਬਰ ਆ ਰਹੀ ਹੈ ਕਿ ਗਿੱਦਰਬਾਹਾ ਵਿੱਚ 20 ਸਾਲ ਦੇ ਨੌਜਵਾਨ ਦਾ ਕਿਡਨੈਪਿੰਗ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਹੈ। ਪਰਿਵਾਰ ਮੁਤਾਬਿਕ 25 ਨਵੰਬਰ ਨੂੰ ਉਨ੍ਹਾਂ ਦੇ ਇੱਕਲੌਤੇ ਪੁੱਤ ਹਰਮਨਦੀਪ ਸਿੰਘ ਨੂੰ ਪਹਿਲਾਂ ਕੋਟਭਾਈ ਪਿੰਡ ਤੋਂ ਕਿਡਨੈੱਪ ਕੀਤਾ ਗਿਆ ਅਤੇ ਫਿਰ ਪਰਿਵਾਰ ਤੋਂ 30 ਲੱਖ ਦੀ ਫਿਰੌਤੀ ਮੰਗੀ ਗਈ । ਸਿਰਫ਼ ਇੰਨਾਂ ਹੀ ਨਹੀਂ ਨਾ ਦੇਣ ‘ਤੇ ਮਾਰਨ ਦੀ ਧਮਕੀ ਦਿੱਤੀ । ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਉਸੇ ਦਿਨ ਹੀ ਪੁਲਿਸ ਨੂੰ ਇਤਲਾਹ ਕਰ ਦਿੱਤਾ । ਇਸ ਦੌਰਾਨ ਕਿਡਨੈਪਰਾਂ ਵੱਲੋਂ ਪਰਿਵਾਰ ਨੂੰ ਫੋਨ ਕਾਲ ਅਤੇ 2 ਚਿੱਠੀਆਂ ਲਿਖ ਕੇ ਪੁੱਤਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ । ਹੁਣ 22 ਦਿਨ ਬਾਅਦ ਉਸ ਦੇ ਕਤਲ ਦਾ ਖੁਲਾਸਾ ਹੋਇਆ ਹੈ।
5 ਮੁਲਜ਼ਮ ਗਿਰਫ਼ਤਾਰ
ਪੁਲਿਸ ਨੇ 16 ਸਾਲ ਦੇ ਹਰਮਨਦੀਪ ਦੇ ਕਤਲ ਮਾਮਲੇ ਵਿੱਚ ਕੁਝ ਮੁਲਜ਼ਮਾਂ ਨੂੰ ਡਿਟੇਨ ਕੀਤਾ ਸੀ ਜਿੰਨਾਂ ਵਿੱਚੋਂ ਇੱਕ ਮੁਲਜ਼ਮ ਨੇ ਕਬੂਰ ਕੀਤਾ ਹੈ ਕਿ ਹਰਮਨਦੀਪ ਦਾ 25 ਨਵੰਬਰ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਖੇਤ ਵਿੱਚ ਦਬ ਦਿੱਤਾ ਗਿਆ । ਹੁਣ ਇਸ ਮਾਮਲੇ ਵਿੱਚ ਪੁਲਿਸ ਨੇ 5 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਪੂਰੇ ਕਤਲਕਾਂਡ ਦਾ ਮਾਸਟਰ ਮਾਇੰਡ ਨਵਜੋਤ ਸਿੰਘ ਹੈ ਜੋ 25 ਨਵੰਬਰ ਨੂੰ ਹਰਮਨ ਦਾ ਕਤਲ ਕਰਨ ਤੋਂ ਬਾਅਦ ਦੁਬਈ ਫਰਾਰ ਹੋ ਗਿਆ ਸੀ ਅਤੇ ਉੱਥੋ ਹੀ ਹਰਮਨ ਦੇ ਘਰ ਵਾਲਿਆਂ ਨੂੰ ਫਿਰੌਤੀ ਲਈ ਫੋਨ ਕਰਦਾ ਸੀ । ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਜਿਸ ਖੇਤ ਵਿੱਚ ਹਰਮਨਦੀਪ ਨੂੰ ਦਬਿਆ ਗਿਆ ਸੀ ਉਹ ਗ੍ਰਿਫਤਾਰ ਕੀਤੇ ਗਏ ਇੱਕ ਮੁਲਜ਼ਮ ਦਾ ਹੀ ਹੈ। ਜਿਸ ਖੇਤ ਵਿੱਚ ਹਰਮਨਦੀਪ ਦੀ ਲਾਸ਼ ਨੂੰ ਦਬਿਆ ਗਿਆ ਸੀ ਉਹ ਸੇਮ ਵਾਲੇ ਖੇਤ ਹਨ ਅਤੇ ਲੋਕ ਘੱਟ ਹੀ ਜਾਂਦੇ ਹਨ। ਇਸ ਤੋਂ ਇਲਾਵਾ ਖੇਤ ਵੱਲ ਜਾਣ ਵਾਲਾ ਰਸਤਾ ਵੀ ਕੱਚਾ ਹੈ ਘੱਟ ਹੀ ਲੋਕ ਇਸ ਰਸਤੇ ਤੋਂ ਜਾਂਦੇ ਹਨ । ਰਾਤ ਵੇਲੇ ਮੁਲਜ਼ਮਾਂ ਵੱਲੋਂ ਲਾਸ਼ ਨੂੰ ਟਿਕਾਣੇ ਲਗਾਇਆ ਗਿਆ ਹੋ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਹਰਮਨਦੀਪ ਦੇ ਕਤਲ ਦਾ ਮਾਸਟਰ ਮਾਇੰਡ ਨਵਜੋਤ ਸਿੰਘ ਨੇ ਹੀ ਕੁਝ ਮਹੀਨੇ ਪਹਿਲਾਂ ਆਪਣੇ ਰਿਸ਼ਤੇਦਾਰੀ ਵਿੱਚ ਲੱਗ ਦੇ ਭਰਾ ਨੂੰ ਕਿਡਨੈੱਪ ਕੀਤੀ ਸੀ ਫਿਰ ਫਿਰੌਤੀ ਲੈਕੇ ਉਸ ਦਾ ਕਤਲ ਕਰ ਦਿੱਤਾ ਸੀ । ਪੁਲਿਸ ਨੇ ਦੱਸਿਆ ਕਿ ਹਰਮਨਦੀਪ ਦੀ ਕਿਡਨੈਪਿੰਗ ਪੂਰੀ ਪਲਾਨਿੰਗ ਦੇ ਨਾਲ ਹੋਈ ਸੀ । ਲੰਮੇ ਵਕਤ ਤੋਂ ਹਰਮਨਦੀਪ ‘ਤੇ ਨਜ਼ਰ ਰੱਖੀ ਜਾ ਰਹੀ ਸੀ । ਫਿਰ ਕੋਤਭਾਈ ਤੋਂ ਉਸ ਨੂੰ 25 ਨਵੰਬਰ ਨੂੰ ਕਿਡਨੈੱਪ ਕੀਤਾ ਗਿਆ ਅਤੇ ਫਿਰ ਫਿਰੌਤੀ ਮੰਗਣ ਲਈ ਫੋਨ ਕੀਤੇ ਗਏ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਫਿਰੌਤੀ ਮੰਗਣ ਵਾਲੇ ਪੂਰੇ ਗੈਂਗ ਦੀ ਨਜ਼ਰ ਹਰਮਨਦੀਪ ਦੇ ਪਰਿਵਾਰ ‘ਤੇ ਸੀ । ਚਿੱਠੀਆਂ ਅਤੇ ਫੋਨ ਦੇ ਜ਼ਰੀਏ ਉਹ ਲਗਾਤਾਰ ਪਰਿਵਾਰ ਨੂੰ ਧਮਕਾ ਰਹੇ ਸਨ ।
https://twitter.com/FaridkotRange/status/1604086076855181316?s=20&t=AAc-pdNfBu8XwUfD9_MY0Q
ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਚੁੱਕੇ । ਉਨ੍ਹਾਂ ਕਿਹਾ ਗੈਂਗਸਟਰ ਸਰੇਆਮ ਫਿਰੌਤੀ ਮੰਗ ਕੇ ਕਤਲ ਕਰ ਰਹੇ ਹਨ। ਸੀਐੱਮ ਮਾਨ ਨੂੰ ਅਹੁਦੇ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
Heart wrenching- another innocent’s life snuffed out becoz of AAP govt’s failure to rein in gangsters. Extortionists have taken over Pb. CM @BhagwantMann has no moral auth to continue in office. My condolences to Harman's family. We are with you in this moment of utmost grief.1/2 pic.twitter.com/ZWbrh6aM37
— Sukhbir Singh Badal (@officeofssbadal) December 17, 2022