Uganda : ਅਫਰੀਕੀ ਦੇਸ਼ ਯੂਗਾਂਡਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦਰਿਆਈ ਹਿੱਪੋ ਨੇ 2 ਸਾਲ ਦੇ ਬੱਚੇ ਨੂੰ ਨਿਗਲ ਲਿਆ। ਇਨ੍ਹਾਂ ਹੀ ਨਹੀਂ ਹਿੱਪੋ ਨੇ ਬੱਚੇ ਨੂੰ 5 ਮਿੰਟ ਤੱਕ ਆਪਣੇ ਮੂੰਹ ਵਿੱਚ ਰੱਖਣ ਤੋਂ ਬਾਅਦ, ਬੱਚੇ ਨੂੰ ਵਾਪਸ ਬਾਹਰ ਕੱਢ ਦਿੱਤਾ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ 5 ਮਿੰਟ ਤੱਕ ਬੱਚੇ ਨੂੰ ਮੂੰਹ ਵਿਚ ਰੱਖਣ ‘ਤੋਂ ਬਾਦ ਜਦੋ ਹਿੱਪੋ ਨੇ ਬੱਚੇ ਨੂੰ ਬਾਹਰ ਕੱਢਿਆ ‘ਤਾਂ ਬੱਚਾ ਜਿੰਦਾ ਸੀ।
ਜਾਣਕਾਰੀ ਮੁਤਾਬਿਕ ਇਹ ਘਟਨਾ ਯੁਗਾਂਡਾ ਦੇ ਐਡਵਰਡ ਝੀਲ ‘ਚ ਵਾਪਰੀ। ਇੱਥੇ ਪੌਲ ਇਗਾ ਨਾਂ ਦਾ ਬੱਚਾ ਆਪਣੇ ਘਰ ਦੇ ਬਾਹਰ ਛੱਪੜ ਦੇ ਕੰਢੇ ਖੇਡ ਰਿਹਾ ਸੀ ਕਿ ਅਚਾਨਕ ਛੱਪੜ ‘ਚੋਂ ਇਕ ਦਰਿਆਈ ਨੇ ਆ ਕੇ ਬੱਚੇ ‘ਤੇ ਹਮਲਾ ਕਰ ਦਿੱਤਾ। ਹਿੱਪੋ ਨੇ ਤੁਰੰਤ ਬੱਚੇ ਨੂੰ ਆਪਣੇ ਮੂੰਹ ਵਿੱਚ ਫੜ ਕੇ ਚੁੱਕਿਆ ਅਤੇ ਮੂੰਹ ਵਿੱਚ ਪਾ ਲਿਆ।
ਉਸੇ ਸਮੇਂ ਕ੍ਰਿਸਪਾਸ ਬੈਗੋਂਜ਼ਾ ਨਾਂ ਦਾ ਵਿਅਕਤੀ ਲੰਘ ਰਿਹਾ ਸੀ, ਜਿਸ ਨੇ ਇਸ ਘਟਨਾ ਨੂੰ ਦੇਖਿਆ। ਵਿਅਕਤੀ ਨੇ ਸਮਾਂ ਗਵਾਏ ਹਿੱਪੋ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਜਦੋਂ ਜਾਨਵਰ ‘ਤੇ ਪੱਥਰ ਡਿੱਗਿਆ ਤਾਂ ਉਹ ਤੁਰੰਤ ਡਰ ਗਿਆ ਅਤੇ ਬੱਚੇ ਦੇ ਮੂੰਹ ‘ਚੋਂ ਥੁੱਕ ਕੇ ਪਾਣੀ ‘ਚ ਭੱਜ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਵਿਅਕਤੀ ਨੇ ਦੱਸਿਆ ਕਿ ਜਦੋਂ ਉਸ ਨੇ ਬੱਚੇ ਨੂੰ ਬਾਹਰ ਥੁੱਕਿਆ ਤਾਂ ਉਹ ਜ਼ਿੰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ। ਡਾਕਟਰਾਂ ਨੇ ਉਸ ਨੂੰ ਰੇਬੀਜ਼ ਦਾ ਟੀਕਾ ਲਗਾ ਕੇ ਜਾਣ ਦਿੱਤਾ।
ਯੁਗਾਂਡਾ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਇੱਕ ਹਿੱਪੋ ਛੱਪੜ ਤੋਂ ਬਾਹਰ ਆਇਆ ਹੈ ਅਤੇ ਕਿਸੇ ਬੱਚੇ ਜਾਂ ਬਾਲਗ ‘ਤੇ ਹਮਲਾ ਕੀਤਾ ਹੈ। ਪੁਲਿਸ ਦਾ ਮੰਨਣਾ ਸੀ ਕਿ ਕ੍ਰਿਸਪਾਸ ਦੀ ਹਿੰਮਤ ਅਤੇ ਸਮਝਦਾਰੀ ਨਾਲ ਹੀ ਬੱਚੇ ਦੀ ਜਾਨ ਬਚਾਈ ਗਈ ਹੈ ।