Punjab

ਪੰਜਾਬ ਆਏ ਨਾਰਵੇ ਦੇ ਨਾਗਰਿਕ ਦੇ ਚਿਹਰੇ ‘ਤੇ ਮੁੜ ਆਈ ਖੁਸ਼ੀ, 48 ਘੰਟਿਆਂ ‘ਚ ਪੁਲਿਸ ਨੇ 2 ਲੁਟੇਰੇ ਫੜ੍ਹ iPhone ਕੀਤਾ ਵਾਪਸ

ਲੁਧਿਆਣਾ : ਸੋਲੋ ਵਰਲਡ ਸਾਈਕਲਿੰਗ ਟੂਰ (Solo World Cycling Tour) ਦੌਰਾਨ ਲੁਧਿਆਣਾ( Ludhiana ) ਵਿੱਚ ਨਾਰਵੇ ਦੇ ਨਾਗਰਿਕ ਐਸਪਿਨ ਨੂੰ 48 ਘੰਟਿਆਂ ਵਿੱਚ ਹੀ ਇਨਸਾਫ ਮਿਲ ਗਿਆ ਹੈ। ਪੁਲਿਸ ਨੇ ਉਸਦਾ ਚੋਰੀ ਹੋਇਆ ਫੋਨ ਬਰਾਮਦ ਕਰ ਉਸਦੇ ਹਵਾਲੇ ਕਰ ਦਿੱਤਾ ਹੈ ਅਤੇ ਲੁੱਟ ਖੋਹ ਕਰਨ(snatchers )ਵਾਲੇ ਦੋਹੇਂ ਮੁਲਜ਼ਮ ਵੀ ਕਾਬੁ ਕਰ ਲਏ ਗਏ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਦੀ ਰਹੀ ਹੈ। ਵਿਦੇਸ਼ੀ ਨਾਗਰਿਕ ਸਾਡੇ ਮਹਿਮਾਨ ਹਨ। ਲੁੱਟ ਖੋਹ ਕਰਨ ਵਾਲਿਆਂ ‘ਤੇ ਸਖ਼ਤੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਮਧੂ ਪਾਂਡੇ ਅਤੇ ਸੁਦੀਪ ਮੰਡੋਰ ਨੂੰ ਪ੍ਰਮਾਣ ਪੱਤਰ ਦਿੱਤੇ ਕਿ ਉਨ੍ਹਾਂ ਵਿਦੇਸ਼ੀ ਮਹਿਮਾਨ ਦੀ ਮਦਦ ਕੀਤੀ ਅਤੇ ਲੁੱਟ ਖੋਹ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਕਰੀਬ 4 ਦਿਨ ਪਹਿਲਾਂ ਨਾਰਵੇ ਤੋਂ ਸਾਈਕਲ ‘ਤੇ ਦੁਨੀਆ ਦੀ ਸੈਰ ਕਰਨ ਲਈ ਗਏ ਵਿਦਿਆਰਥੀ ਦਾ ਬਾਈਕ ਸਵਾਰਾਂ ਨੇ ਮੋਬਾਈਲ ਖੋਹ ਲਿਆ ਸੀ। ਥਾਣਾ ਮੋਤੀ ਨਗਰ ਦੀ ਪੁਲੀਸ ਇਸ ਮਾਮਲੇ ਨੂੰ ਸੁਸਤ ਰਵੱਈਆ ਨਾਲ ਚਲਾ ਰਹੀ ਸੀ। ਇਸ ਦੌਰਾਨ ਇੰਸਪੈਕਟਰ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਸੀਆਈਏ-1 ਦੀ ਟੀਮ ਨੇ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਉਸ ਨੂੰ ਲੱਭ ਕੇ ਦਿੱਤਾ ਹੈ।

ਇਸ ਮੌਕੇ ਨਾਰਵੇ ਨਗਾਰਿਕ ਨੇ ਕਿਹਾ ਮੈਨੂੰ ਮੇਰਾ ਫੋਨ ਮਿਲ ਗਿਆ ਹੈ ਅਤੇ ਇਸ ਦੇ ਲਈ ਮੈਂ ਲੁਧਿਆਣਾ ਪੁਲਿਸ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਕਿਹਾ ਉਹ ਲੁਧਿਆਣਾ ਦੇ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹੈ, ਜਿੰਨਾ ਨੇ ਪਰੇਸ਼ਾਨੀ ਦੇ ਮੌਕੇ ਉਸਦਾ ਸਾਥ ਦਿੱਤਾ। ਲੁਧਿਆਣਾ ਦੇ ਲੋਕ ਬਹੁਤ ਚੰਗੇ ਹਨ।

ਦੱਸ ਦੇਈਏ ਕਿ ਦੁਨੀਆ ਘੰਮਦੇ ਹੋਏ ਪੰਜਾਬ ਆਏ ਇਸ ਨਾਗਰਿਕ ਦਾ ਮੋਬਾਈਲ ਫੋਨ ਖੋਹ ਲਿਆ ਗਿਆ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 48 ਘੰਟਿਆਂ ਦੇ ਅੰਦਰ-ਅੰਦਰ ਮਾਮਲਾ ਸੁਲਝਾ ਲਿਆ। ਮੋਬਾਈਲ ਖੋਹਣ  ਵਾਲੇ ਦੋਹੇਂ ਲੁਟੇਰੇ ਫੜ ਲਏ ਅਤੇ ਲੁੱਟਿਆ ਹੋਇਆ ਮੋਬਾਈਲ ਪੀੜਤ ਨੂੰ ਵਾਪਸ ਸੌਂਪਿਆ ਗਿਆ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੋ ਨਾਗਰਿਕਾਂ ਮਧੂ ਪਾਂਡੇ ਅਤੇ ਸੰਦੀਪ ਮਾਧੋਰ ਨੂੰ ਖੋਹ ਦੀ ਘਟਨਾ ਤੋਂ ਬਾਅਦ ਪੀੜਤ ਐਸਪਿਨ ਦੀ ਮਦਦ ਕਰਨ ਅਤੇ ਦਿਲਾਸਾ ਦੇਣ ਲਈ “ਪੁਲਿਸ ਦੇ ਮਿੱਤਰ” ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ।

ਲੁਧਿਆਣਾ ‘ ਚ ਬਾਈਕ ਸਵਾਰ ਬਦਮਾਸ਼ਾਂ ਨੇ ਵਰਲਡ ਟੂਰ ‘ਤੇ ਗਏ ਨਾਰਵੇ ਦੇ ਵਿਦਿਆਰਥੀ ਤੋਂ ਆਈਫੋਨ ਖੋਹ ਲਿਆ ਸੀ। ਵਿਦਿਆਰਥੀ ਐਸਪਿਨ ਲਿਲੀਨਗੇਨ ਨੇ ਦੱਸਿਆ ਕਿ ਉਸ ਨੇ ਆਪਣਾ ਵਿਸ਼ਵ ਦੌਰਾ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਉਹ ਵੀਅਤਨਾਮ ਪਹੁੰਚ ਕੇ ਅਗਲੇ ਤਿੰਨ ਮਹੀਨਿਆਂ ਵਿੱਚ ਦੌਰੇ ਦੀ ਸਮਾਪਤੀ ਕਰਨਗੇ।
ਲਿਲੀਨਗੇਨ ਨੇ ਕਿਹਾ ਕਿ ਕ੍ਰੈਡਿਟ ਕਾਰਡ ਵਿੱਚ $400 ਸੀ। ਹੁਣ ਉਸ ਦੀ ਜੇਬ ‘ਚ ਭਾਰਤੀ ਕਰੰਸੀ ‘ਚ ਸਿਰਫ 200 ਰੁਪਏ ਬਚੇ ਹਨ।