ਬਿਊਰੋ ਰਿਪੋਰਟ : 9 ਦਸੰਬਰ ਨੂੰ ਜਦੋਂ ਪੀਲੇ ਪੰਜੇ ਨੇ 75 ਸਾਲ ਤੋਂ ਰਹਿ ਰਹੇ 50 ਪੰਜਾਬੀ ਪਰਿਵਾਰਾਂ ਨੂੰ ਲਤੀਫਪੁਰਾ ਵਿੱਚ 10 ਘੰਟਿਆਂ ਅੰਦਰ ਉਜਾੜ ਦਿੱਤਾ ਸੀ ਤਾਂ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੀ । ਖੁੱਲੇ ਅਸਮਾਨ ਵਿੱਚ ਪਰਿਵਾਰ ਛੋਟੇ-ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੇ ਰਾਤ ਗੁਜ਼ਾਰ ਰਹੇ ਸਨ। ਕਿਸੇ ਵੀ ਮੀਡੀਆ ਨੇ ਉਨ੍ਹਾਂ ਦਾ ਦਰਦ ਨਹੀਂ ਸਾਂਝਾ ਕੀਤਾ। ਪਰ ‘ਦ ਖਾਲਸ ਟੀਵੀ’ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਪੀੜਤ ਪਰਿਵਾਰਾਂ ਦਾ ਦਰਦ ਲੋਕਾਂ ਦੇ ਸਾਹਮਣੇ ਰੱਖਿਆ । ਹੁਣ ਖ਼ਬਰ ਆ ਰਹੀ ਹੈ ਕਿ ਖਾਲਸਾ ਏਡ ( Khalsa aid) ਉੱਥੇ ਪਹੁੰਚ ਗਿਆ ਹੈ ਅਤੇ ਲੋਕਾਂ ਦੀ ਮਦਦ ਕਰ ਰਿਹਾ ਹੈ ।
ਖਾਲਸਾ ਏਡ ਨੇ ਸੰਭਾਲਿਆ ਮੋਰਚਾ
ਖਾਲਸਾ ਏਡ ਨੇ ਸਭ ਤੋਂ ਪਹਿਲਾਂ ਲਤੀਫਪੁਰਾ ਪਹੁੰਚ ਕੇ ਜਿੰਨਾਂ ਲੋਕਾਂ ਦੇ ਸਿਰਾਂ ਤੋਂ ਛੱਤ ਚੱਲੀ ਗਈ ਸੀ ਉਨ੍ਹਾਂ ਦੇ ਲਈ ਟੈਂਟਾਂ ਅਤੇ ਗੱਦਿਆਂ ਦਾ ਇੰਤਜ਼ਾਮ ਕੀਤਾ। ਸਿਰਫ਼ ਇੰਨਾਂ ਹੀ ਟੈਂਟ ਦੇ ਅੰਦਰ ਠੰਡ ਨਾਲ ਲੱਗੇ ਇਸ ਦਾ ਇੰਤਜ਼ਾਮ ਵੀ ਕੀਤਾ ਗਿਆ । ਲੋਕਾਂ ਦੇ ਲਈ ਲੰਗਰ ਦਾ ਇੰਤਜ਼ਾਮ ਪਿੰਡ ਵਾਲਿਆਂ ਵੱਲੋਂ ਕੀਤਾ ਗਿਆ ਸੀ । ਖਾਲਸਾ ਏਡਸ ਨੇ ਦਾਅਵਾ ਕੀਤਾ ਹੈ ਕਿ ਉਹ ਜਲਦ ਹੀ ਬੇਘਰ ਲੋਕਾਂ ਦੇ ਲਈ ਪੱਕੀ ਛੱਤ ਵੀ ਬਣਾ ਕੇ ਦੇਣਗੇ। ਉਧਰ ਵਾਰਿਸ ਪੰਜਾਬ ਦੇ ਮੁੱਖੀ ਅਮਿਤਪਾਲ ਸਿੰਘ ਵੀ ਆਪਣੇ ਸਾਥੀਆਂ ਦੇ ਨਾਲ ਪੀੜਤ ਪਰਿਵਾਰਾਂ ਦਾ ਸਾਰ ਲੈਣ ਪਹੁੰਚੇ । ਉਨ੍ਹਾਂ ਨੇ ਮਾਨ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਉਜਾੜਨ ਤੋਂ ਪਹਿਲਾਂ ਪਰਿਵਾਰਾਂ ਦੇ ਮੁੜ ਵਸੇਵੇ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ । ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਬਹੁਤ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਜੇਕਰ ਸਰਕਾਰ ਸਾਲਾਂ ਤੋਂ ਉਥੇ ਰਹਿ ਰਹੇ ਲੋਕਾਂ ਨੂੰ ਉਥੋਂ ਕੱਢਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਨਵੀਂ ਥਾਂ ‘ਤੇ ਵਸਾਉਣ ਦਾ ਪ੍ਰਬੰਧ ਕਰਨਾ ਹੋਵੇਗਾ ਪਰ ਲਤੀਫਪੁਰਾ ਵਿੱਚ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਰਾਤੋ-ਰਾਤ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਘਰ ਢਾਹ ਦਿੱਤੇ ਗਏ। ਲੋਕਾਂ ਦੀ ਗੱਲ ਵੀ ਨਹੀਂ ਸੁਣੀ ਗਈ। ਉਨ੍ਹਾਂ ਨੂੰ ਸੋਚਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ। ਉਧਰ ਪਹਿਲਾਂ ਸੁੱਟੇ ਪਏ ਸਥਾਨਕ ਆਗੂ ਵੀ ਹੁਣ ਲਤੀਫਪੁਰਾ ਦੇ ਚੱਕਰ ਲੱਗਾ ਰਹੇ ਹਨ।
ਬੀਜੇਪੀ,ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਤੀਫਪੁਰਾ ਵਿੱਚ ਪਹੁੰਚ ਰਹੇ ਹਨ । ਪਰ ਵਜ਼ਾਰਤ ਵਿੱਚ ਕਾਬਿਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਇੱਥੇ ਆਉਣ ਦੀ ਹਿੰਮਤ ਨਹੀਂ ਕਰ ਰਹੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਲਤੀਫਪੁਰਾ ਵਿੱਚ ਆਉਣ ਦਾ ਮਤਲਬ ਹੈ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ।