Punjab

ਲੁਧਿਆਣਾ ‘ਚ 2 ਹਲਵਾਈਆਂ ਨੇ ਚਲਦੀ ਬੱਸ ‘ਚੋਂ ਮਾਰੀ ਛਾਲ , ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ

Ludhiana: 2 convicts escaped after pushing the police personnel from the moving bus.

ਲੁਧਿਆਣਾ ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਤੋਂ ਆਏ ਦੋ ਹਵਾਲਾਤੀ ਅਦਾਲਤ ਵਿੱਚ ਪੇਸ਼ੀ ਭੁਗਤਣ ਮਗਰੋਂ ਪੁਲਿਸ ਮੁਲਾਜ਼ਮਾਂ ਨੂੰ ਚੱਲਦੀ ਬੱਸ ਵਿੱਚੋਂ ਧੱਕਾ ਦੇ ਕੇ ਫਰਾਰ ਹੋ ਗਏ। ਮੁਲਾਜ਼ਮਾਂ ਨੇ ਪਿੱਛਾ ਕਰਕੇ ਇਕ ਹਵਾਲਾਤੀ ਨੂੰ ਫੜ ਲਿਆ, ਜਦਕਿ ਦੂਜਾ ਦੋਸ਼ੀ ਅਜੇ ਫਰਾਰ ਹੈ।

ਫਰਾਰ ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਵਜੋਂ ਹੋਈ ਹੈ, ਉਥੇ ਹੀ ਫੜੇ ਗਏ ਬੰਦੀ ਦਾ ਨਾਂ ਹਰਜਿੰਦਰ ਸਿੰਘ ਹੈ। ਦੋਵੇਂ ਮੁਲਜ਼ਮ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵੱਖ-ਵੱਖ ਥਾਣਿਆਂ ਵਿੱਚ ਨਾਮਜ਼ਦ ਹਨ। ਹਵਾਲਾਤੀ ਦੇ ਫਰਾਰ ਹੋਣ ਦੀ ਸੂਚਨਾ ਤੋਂ ਬਾਅਦ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਥਾਣਾ ਕੋਤਵਾਲੀ ਅਤੇ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 2 ਦੇ ਏਰੀਏ ਵਿੱਚ ਪੁੱਜੀ ਐਸਐਚਓ ਅਰਸ਼ਪ੍ਰੀਤ ਕੌਰ ਨੇ ਟੀਮਾਂ ਬਣਾ ਕੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਬੱਸ (ਪੀਬੀ 10 ਐੱਫ ਐੱਫ 3696) ਕੇਂਦਰੀ ਜੇਲ੍ਹ ਤੋਂ ਕੈਦੀਆਂ ਨੂੰ ਪੇਸ਼ੀ ਲਈ ਲੈ ਕੇ ਆਈ ਸੀ। ਬੱਸ ਵਿੱਚ ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਕੁੱਲ 37 ਹਵਾਲਾਤੀ ਸਨ। ਇਨ੍ਹਾਂ ਸਾਰਿਆਂ ਨੂੰ ਮੁਕੱਦਮੇ ਲਈ ਲਿਆਂਦਾ ਗਿਆ ਸੀ। ਸੁਰੱਖਿਆ ਪ੍ਰਬੰਧਾਂ ਵਿਚਾਲੇ ਹਵਾਲਾਤੀਆਂ ਨੂੰ ਬੱਸ ਵਿੱਚ ਬਿਠਾਇਆ ਗਿਆ ਸੀ। ਜਿਵੇਂ ਹੀ ਸ਼ਾਮ ਵੇਲੇ ਬੱਸ ਜੇਲ੍ਹ ਵਾਪਿਸ ਜਾਣ ਲੱਗੀ ਤਾਂ ਜਗਰਾਓਂ ਪੁਲ ਤੋਂ ਹੇਠਾਂ ਯੂ-ਟਰਨ ਲੈਂਦੇ ਸਮੇਂ ਬਦਮਾਸ਼ਾਂ ਨੇ ਫਰਾਰ ਹੋਣ ਲਈ ਜ਼ੋਰਦਾਰ ਬੱਸ ਦੇ ਦਰਵਾਜ਼ੇ ਨੂੰ ਧੱਕਾ ਮਾਰਿਆ

ਇਸ ਮਗਰੋਂ ਬੱਸ ਤੋਂ ਦੋਵੇਂ ਹਵਾਲਾਤੀਆਂ ਨੇ ਛਾਲ ਮਾਰ ਦਿੱਤੀ। ਫਿਲਮੀ ਅੰਦਾਜ਼ ਵਿੱਚ ਪੁਲਿਸ ਮੁਲਾਜ਼ਮਾਂ ਨੇ ਵੀ ਵਿਚ ਸੜਕ ਹਵਾਲਾਤੀਆਂ ਦਾ ਪਿੱਛਾ ਕੀਤਾ। ਇੱਕ ਹਵਾਲਾਤੀ ਹਰਜਿੰਦਰ ਸਿੰਘ ਨੂੰ ਪੁਲਿਸ ਨੇ ਫੜ ਲਿਆ, ਜਦਕਿ ਉਸ ਦਾ ਸਾਥੀ ਦੀਪਕ ਫਰਾਰ ਹੋਣ ਵਿੱਚ ਸਫਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੀਪਕ ਲੋਕਲ ਅੱਡਾ ਨੇੜੇ ਦੀਆਂ ਗਲੀਆਂ ਵਿੱਚ ਵੜ ਗਿਆ, ਜਿਸ ਤੋਂ ਬਾਅਦ ਉਸ ਦਾ ਪੁਲਿਸ ਨੂੰ ਕਿਤੇ ਕੁਝ ਪਤਾ ਨਹੀਂ ਲੱਗ ਸਕਿਆ। ਸੁਪਰਿੰਟੈਂਡੈਂਟ ਸ਼ਿਵਰਾਜ ਸਿੰਗ ਨੰਦਗੜ੍ਹ ਨੂੰ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ।

ਥਾਣਾ ਡਿਵੀਜ਼ਨ ਨੰਬਰ-2 ਦੀ ਐਸਐਚਓ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਦੀਪਕ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ-1 ਵਿੱਚ ਐਨਡੀਪੀਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਜਦਕਿ ਹਰਜਿੰਦਰ ਸਿੰਘ ਨੂੰ ਐਸ.ਟੀ.ਐਫ ਦੀ ਟੀਮ ਨੇ ਕਾਬੂ ਕਰ ਲਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਦੇਖ ਕੇ ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾਇਆ ਜਾਵੇਗਾ।