India

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ live Update

Himachal Pradesh Elections Update

Himachal Elections Result 2022 : ਹਿਮਾਚਲ ਪ੍ਰਦੇਸ਼ ਵਿੱਚ ਬੀਜੇਪੀ ਰਿਵਾਜ ਬਦਲਣ ਵਿੱਚ ਨਾਕਾਮ ਸਾਬਿਤ ਹੋਈ ਹੈ,ਕਾਂਗਰਸ ਨੇ ਬਹੁਮਤ ਹਾਸਲ ਕਰ ਲਿਆ ਹੈ । ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵਿਚ ਕਾਂਗਰਸ ਪਾਰਟੀ ਭਾਜਪਾ ਤੋਂ ਕਿਤੇ ਅੱਗੇ ਲੰਘ ਗਈ ਹੈ। ਗਿਣਤੀ ਮੁਤਾਬਿਕ ਕਾਂਗਰਸ ਪਾਰਟੀ 40 ਸੀਟਾਂ ’ਤੇ ਅੱਗੇ ਹੈ, ਭਾਜਪਾ 25 ਸੀਟਾਂ ’ਤੇ ਅੱਗੇ ਹੈ ਜਦੋਂ ਕਿ 3 ਆਜ਼ਾਦ ਉਮੀਦਵਾਰ ਵੀ ਮੋਹਰੀ ਹਨ।

ਹਿਮਾਚਲ ਦੇ ਕੁੱਲੂ ਵਿੱਚ ਕਾਂਗਰਸ ਦੇ ਸੁੰਦਰ ਸਿੰਘ ਠਾਕੁਰ ਨੇ ਜਿੱਤ ਪ੍ਰਾਪਤ ਕੀਤੀ ਹੈ।

ਚਿੰਤਪੁਰਨੀ ਵਿੱਚ ਬੀਜੇਪੀ ਦੇ ਬਲਬੀਰ ਸਿੰਘ ਹਾਰ ਗਏ ਹਨ।

ਛੱਤੀਸਗੜ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਸ਼ਿਮਲਾ ਆ ਰਹੇ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਸ਼ਿਮਲਾ ਆ ਰਹੇ ਹਨ।

ਹਿਮਾਚਲ ਦੇ ਨਗਰੋਟਾ ਦੇ ਕਾਂਗਰਸ ਦੇ ਆਰ ਐੱਸ ਬਲੀ ਜਿੱਤ ਗਏ ਹਨ। ਨਗਰੋਟਾ ਤੋਂ ਬੀਜੇਪੀ ਦੇ ਅਰੁਣ ਕੁਮਾਰ ਹਾਰ ਗਏ ਹਨ।

ਹਿਮਾਚਲ ਦੇ ਪਾਉਂਟਾ ਸਾਹਿਬ ਤੋਂ ਬੀਜੇਪੀ ਦੇ ਸੁਖ ਰਾਮ ਚੌਧਰੀ ਜਿੱਤ ਗਏ ਹਨ।

ਚਿੰਤਪੁਰਨੀ ਵਿੱਚ ਕਾਂਗਰਸ ਦੇ ਸੁਦਰਸ਼ਨ ਸਿੰਘ ਬਬਲੂ ਜਿੱਤੇ ਹਨ।

ਹਿਮਾਚਲ ਦੇ ਕਸੁਮਪਟੀ ਤੋਂ ਕਾਂਗਰਸ ਦੇ ਅਨੀਰੁੱਧ ਸਿੰਘ ਜਿੱਤ ਗਏ ਹਨ। ਬੀਜੇਪੀ ਦੇ ਸੁਰੇਸ਼ ਭਾਰਦਵਾਜ ਹਾਰ ਗਏ ਹਨ।

ਹਿਮਾਚਲ ਦੇ ਡਲਹੌਜ਼ੀ ਤੋਂ ਬੀਜੇਪੀ ਦੇ ਡੀ ਐੱਸ ਠਾਕੁਰ ਜਿੱਤ ਗਏ ਹਨ। ਕਾਂਗਰਸ ਦੀ ਆਸ਼ਾ ਕੁਮਾਰੀ ਇਸ ਸੀਟ ਤੋਂ ਹਾਰ ਗਏ ਹਨ।

ਹਿਮਾਚਲ ਦੇ ਜਸਵਾਂ – ਪ੍ਰਾਗਪੁਰ ਤੋਂ ਬੀਜੇਪੀ ਦੇ ਬਿਕਰਮ ਸਿੰਘ ਜਿੱਤ ਗਏ ਹਨ। ਉੱਥੋਂ ਕਾਂਗਰਸ ਦੇ ਸੁਰੇਂਦਰ ਸਿੰਘ ਹਾਰ ਗਏ ਹਨ।

ਹਿਮਾਚਲ ਦੇ ਸ਼ਾਹਪੁਰ ਤੋਂ ਕਾਂਗਰਸ ਦੇ ਕੇਵਲ ਸਿੰਘ ਜਿੱਤ ਗਏ ਹਨ।

ਬੀਜੇਪੀ ਦੇ ਸ਼ਰਵੀਨ ਚੌਧਰੀ ਹਾਰ ਗਏ ਹਨ।

ਹਿਮਾਚਲ ਦੇ ਲਾਹੌਲ ਅਤੇ ਸਪਿਤੀ ਤੋਂ ਕਾਂਗਰਸ ਦੇ ਰਵੀ ਠਾਕੁਰ ਜਿੱਤ ਗਏ ਹਨ।

ਹਿਮਾਚਲ ਦੇ ਸ਼ਿਮਲਾ ਗ੍ਰਾਮੀਣ ਤੋਂ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਜਿੱਤ ਗਏ ਹਨ।

ਬੀਜੇਪੀ ਦੇ ਰਵੀ ਕੁਮਾਰ ਮਹਿਤਾ ਹਾਰ ਗਏ ਹਨ।

ਹਿਮਾਚਲ ਦੇ ਪਛਾਦ ਤੋਂ ਬੀਜੇਪੀ ਦੀ ਰੀਨਾ ਜਿੱਤ ਗਈ ਹੈ।

ਹਿਮਾਚਲ ਵਿੱਚ ਸੀਐੱਮ ਦੀ ਰੇਸ ‘ਚ ਕਾਂਗਰਸ ਦੀ ਦਾਅਵੇਦਾਰ ਆਸ਼ਾ ਕੁਮਾਰੀ ਡਲਹੌਜ਼ੀ ਤੋਂ ਹਾਰੀ।

ਕਾਂਗਰਸ ਵਿੱਚ ਹਾਰਸ ਟਰੇਡਿੰਗ (ਖਰੀਦੋ ਫਰੋਖਤ) ਦਾ ਡਰ

ਕਾਂਗਰਸ ਵਿੱਚ ਸੀਨੀਅਰ ਆਬਜ਼ਰਵਰ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਹਾਰਸ ਟਰੇਡਿੰਗ ‘ਤੇ ਬੋਲਦਿਆਂ ਕਿਹਾ ਕਿ ਸਾਥੀਆਂ ਨੂੰ ਸੰਭਾਲ ਕੇ ਰੱਖਣਾ ਹੋਵੇਗਾ। ਭਾਰਤੀ ਜਨਤਾ ਪਾਰਟੀ ਕੁਝ ਵੀ ਕਰ ਸਕਦੀ ਹੈ। ਭੁਪਿੰਦਰ ਸਿੰਘ ਹੁੱਡਾ ਇਸ ਸਮੇਂ ਚੰਡੀਗੜ੍ਹ ਵਿੱਚ ਮੌਜੂਦ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ 3:30 ਵਜੇ ਚੰਡੀਗੜ੍ਹ ਪਹੁੰਚਣਗੇ।

ਹਿਮਾਚਲ ਦੇ ਚੁਰਾਹ ਤੋਂ ਬੀਜੇਪੀ ਦੇ ਹੰਸ ਰਾਜ ਜਿੱਤ ਗਏ ਹਨ।

ਹਿਮਾਚਲ ਦੇ ਮੰਡੀ ਤੋਂ ਬੀਜੇਪੀ ਦੇ ਅਨਿਲ ਸ਼ਰਮਾ ਜਿੱਤ ਗਏ ਹਨ। ਕਾਂਗਰਸ ਦੇ ਚੰਪਾ ਠਾਕੁਰ ਹਾਰ ਗਏ ਹਨ।

ਹਿਮਾਚਲ ਦੇ ਸਰਕਾਘਾਟ ਤੋਂ ਬੀਜੇਪੀ ਦੇ ਦਲੀਪ ਕੁਮਾਰ ਜਿੱਤ ਗਏ ਹਨ।

ਹਿਮਾਚਲ ਦੇ ਜੁੱਬਲ ਕੋਟਖਾਈ ਤੋਂ ਕਾਂਗਰਸ ਦੇ ਰੋਹਿਤ ਠਾਕੁਰ ਜਿੱਤ ਗਏ ਹਨ। ਇੱਥੋਂ ਬੀਜੇਪੀ ਦੇ ਚੇਤਨ ਸਿੰਘ ਬ੍ਰਾਗਟਾ ਹਾਰ ਗਏ ਹਨ।

ਹਿਮਾਚਲ ਦੇ ਹਮੀਰਪੁਰ ਤੋਂ ਪਹਿਲਾ ਆਜ਼ਾਦ ਉਮੀਦਵਾਰ ਆਸ਼ੀਸ਼ ਸ਼ਰਮਾ 13 ਹਜ਼ਾਰ ਵੋਟਾਂ ਦੇ ਨਾਲ ਜਿੱਤੇ ਹਨ। ਇੱਥੋਂ ਬੀਜੇਪੀ ਦੇ ਉਮੀਦਵਾਰ ਨਰੇਂਦਰ ਠਾਕੁਰ ਹਾਰੇ ਹਨ।

ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀਆਰ ਪਾਟਿਲ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 12 ਦਸੰਬਰ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ।

ਜਿੱਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ, “ਗੁਜਰਾਤ ਚੋਣ ਨਤੀਜੇ ਸਪੱਸ਼ਟ ਹਨ। ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਗੁਜਰਾਤ ‘ਚ ਵਿਕਾਸ ਦੀ ਯਾਤਰਾ ਨੂੰ ਜਾਰੀ ਰੱਖਣਗੇ। ਅਸੀਂ ਨਿਮਰਤਾ ਨਾਲ ਫਤਵਾ ਸਵੀਕਾਰ ਕਰਦੇ ਹਾਂ। ਭਾਜਪਾ ਦਾ ਹਰ ਇੱਕ ਵਰਕਰ ਜਨਤਾ ਦੀ ਸੇਵਾ ਲਈ ਵਚਨਬੱਧ ਹਾਂ।”

 

ਹਿਮਾਚਲ ਪ੍ਰਦੇਸ਼  ਵਿਚ 59 ਥਾਵਾਂ ’ਤੇ 68 ਗਿਣਤੀ ਕੇਂਦਰ ਬਣਾਏ ਗਏ ਹਨ। ਹਿਮਾਚਲ ਵਿਚ ਕਰੀਬ 76.44 ਪ੍ਰਤੀਸ਼ਤ ਲੋਕਾਂ ਨੇ ਵੋਟ ਹੱਕ ਦੀ ਵਰਤੋਂ ਕੀਤੀ ਸੀ।