ਬਿਊਰੋ ਰਿਪੋਰਟ : ਦਿੱਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ 15 ਸਾਲ ਬਾਅਦ ਬੀਜੇਪੀ ਦਾ ਤਖ਼ਤਾ ਪਲਟ ਦਿੱਤਾ ਹੈ । MCD ਦੀਆਂ 250 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਦੇ 135 ਕੌਂਸਲਰ ਜਿੱਤ ਗਏ ਹਨ । ਜਦਕਿ ਬੀਜੇਪੀ ਦੇ ਹੱਥ 104 ਸੀਟਾਂ ਲੱਗਿਆਂ ਹਨ ।ਕਾਂਗਰਸ ਸਿਰਫ਼ 9 ਸੀਟਾਂ ‘ਤੇ ਹੀ ਜਿੱਤ ਹਾਸਲ ਕਰ ਸਕੀ । ਮੇਅਰ ਬਣਨ ਦੇ ਲਈ 126 ਸੀਟਾਂ ਦੀ ਜ਼ਰੂਰਤ ਸੀ । ਆਮ ਆਦਮੀ ਪਾਰਟੀ ਨੇ ਬਹੁਮਤ ਤੋਂ ਵੱਧ 8 ਸੀਟਾਂ ਹਾਸਲ ਕੀਤੀਆਂ ਹਨ । ਪਰ ਆਪ ਸੁਪਰੀਮੋ ਕੇਰਜਰੀਵਾਲ ਨੂੰ ਜਿੰਨੀ ਵੱਡੀ ਜਿੱਤ ਦੀ ਉਮੀਦ ਸੀ ਉਹ ਹਾਸਲ ਨਹੀਂ ਹੋਈ ਹੈ ਜੋ ਮੇਅਰ ਦੀ ਚੋਣ ਲਈ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਨਗਰ ਨਿਗਮ ਵਿੱਚ ਉਹ 250 ਵਿੱਚੋਂ 220 ਸੀਟਾਂ ਹਾਸਲ ਕਰਨਗੇ। ਸਿਰਫ਼ ਇੰਨਾਂ ਹੀ ਨਹੀਂ ਸਾਰੇ EXIT ਪੋਲ ਨੇ ਵੀ ਆਮ ਆਦਮੀ ਪਾਰਟੀ ਦੀ 160 ਤੋਂ 170 ਸੀਟਾਂ ‘ਤੇ ਜਿੱਤ ਵਿਖਾਈ ਸੀ ਜਦਕਿ ਬੀਜੇਪੀ ਨੂੰ 60 ਤੋਂ 70 ਸੀਟਾਂ ਮਿਲਣ ਦਾ ਦਾਅਵਾ ਕੀਤਾ ਸੀ । ਪਰ ਬੀਜੇਪੀ ਨੇ ਸਾਰੇ EXIT ਪੋਲ ਨੂੰ ਗਲਤ ਸਾਬਿਤ ਕਰਦੇ ਹੋਏ 104 ਸੀਟਾਂ ‘ਤੇ ਜਿੱਤ ਹਾਸਲ ਕਰਕੇ ਆਪ ਲਈ ਨਗਰ ਨਿਗਮ ਵਿੱਚ ਵੱਡੀ ਚੁਣੌਤੀ ਪੇਸ਼ ਕਰਨ ਲਈ ਤਿਆਰ ਹੈ । ਦਿੱਲੀ ਵਿੱਚ ਮੇਅਰ ਦੀ ਚੋਣ ਕੌਂਸਲਰਾਂ ਵੱਲੋਂ ਹੁੰਦੀ ਹੈ ਇਸ ਲਈ ਬੀਜੇਪੀ ਨੂੰ ਉਮੀਦ ਹੈ ਕਿ ਜੇਕਰ ਸੀਕਰੇਟ ਵੋਟਿੰਗ ਹੋਈ ਤਾਂ ਬੀਜੇਪੀ ਕਰੜੀ ਟੱਕਰ ਦੇ ਸਕਦੀ ਹੈ । ਜੇਕਰ ਇਸ ਸਾਲ ਬੀਜੇਪੀ ਆਪਣਾ ਮੇਅਰ ਬਣਾਉਣ ਵਿੱਚ ਸਫਲ ਨਹੀਂ ਹੁੰਦੀ ਤਾਂ ਜਿਸ ਤਰ੍ਹਾਂ ਨਾਲ ਬੀਜੇਪੀ ਦੀਆਂ 104 ਸੀਟਾਂ ਆਇਆ ਹਨ ਉਹ ਅਗਲੇ 4 ਸਾਲ ਵਿੱਚ ਮੇਅਰ ਦੀ ਕੁਰਸੀ ਦੇ ਲਈ ਮਜਬੂਤ ਦਾਅਵੇਦਾਰੀ ਪੇਸ਼ ਕਰ ਸਦਕੀ ਹੈ । ਕਿਉਂਕਿ ਦਿੱਲੀ ਵਿੱਚ ਮੇਅਰ ਦੀ ਚੋਣ ਹਰ ਸਾਲ ਹੁੰਦੀ ਹੈ ਜੇਕਰ ਕਿਸੇ ਸਾਲ ਵੀ ਬੀਜੇਪੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਤੋੜਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਮੇਅਰ ਦੀ ਸੀਕਰੇਟ ਵੋਟਿੰਗ ਦੇ ਜ਼ਰੀਏ ਬੀਜੇਪੀ ਆਪਣਾ ਮੇਅਰ ਬਣਾ ਸਕਦੀ ਹੈ । ਹੁਣ ਸਵਾਲ ਇਹ ਹੈ ਕਿ ਪਹਿਲੇ ਮੇਅਰ ਦੀ ਰੇਸ ਵਿੱਚ ਕੌਣ ਹੈ ? MCD ਦੇ ਕਾਨੂੰਨ ਮੁਤਾਬਿਕ ਜਦੋਂ ਵੀ ਨਵੀਂ MCD ਚੁਣ ਕੇ ਆਉਂਦੀ ਹੈ ਤਾਂ ਪਹਿਲਾਂ ਮੇਅਰ ਮਹਿਲਾ ਹੁੰਦੀ ਹੈ ਇਸ ਲਿਹਾਜ਼ ਨਾਲ ਆਪ ਦੇ ਤਿੰਨ ਮਹਿਲਾ ਉਮੀਦਵਾਰ ਰੇਸ ਵਿੱਚ ਨਜ਼ਰ ਆ ਰਹੇ ਹਨ ।
ਆਪ ਦੀ 3 ਮਹਿਲਾ ਉਮੀਦਵਾਰ ਮੇਅਰ ਦੀ ਰੇਸ ਵਿੱਚ
ਆਪ ਦੀ ਵਿਧਾਇਕ ਆਤਿਸ਼ੀ ਮੇਅਰ ਦੀ ਰੇਸ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੀ ਹਨ । ਹਾਲਾਂਕਿ ਉਹ ਕੌਂਸਲਰ ਨਹੀਂ ਹਨ ਪਰ 6 ਮਹੀਨੇ ਦੇ ਅੰਦਰ ਉਹ ਕੌਂਸਲਰ ਦੀ ਚੋਣ ਲੜ ਸਕਦੇ ਹਨ। ਦਿੱਲੀ ਵਿੱਚ ਸਿੱਖਿਆ ਨੀਤੀ ਬਣਾਉਣ ਵਿੱਚ ਆਤਿਸ਼ਾ ਦਾ ਵੱਡਾ ਰੋਲ ਰਿਹਾ ਸੀ ਅਤੇ ਦਿੱਲੀ ਸਰਕਾਰ ਦੀ ਸਲਾਹਕਾਰ ਕਮੇਟੀ ਵਿੱਚ ਵੀ ਉਹ ਸ਼ਾਮਲ ਹਨ । ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸ਼ੁਰੂ ਤੋਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹਨ ਅਤੇ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਪਹਿਲੀ ਪਸੰਦ ਹਨ । ਇਸ ਤੋਂ ਇਲਾਵਾ ਆਮ ਆਦਮੀ ਪਾਰਟੀ 2 ਹੋਰ ਨਾਵਾਂ ‘ਤੇ ਚਰਚਾ ਕਰ ਰਹੀ ਹੈ । ਇਸ ਵਿੱਚ ਨਿਰਮਲਾ ਦੇਵੀ ਅਤੇ ਸ਼ਾਲਿਨੀ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ । ਨਿਰਮਲਾ ਦੇਵੀ ਆਪ ਦੀ ਦਿੱਲੀ ਮਹਿਲਾ ਇਕਾਈ ਦੀ ਪ੍ਰਧਾਨ ਹੈ । ਨਗਰ ਨਿਗਮ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਜੇਕਰ 8 ਦਸੰਬਰ ਨੂੰ ਗੁਰਜਾਤ ਦੇ ਨਤੀਜਿਆਂ ਵਿੱਚ ਆਪ ਨੂੰ ਚੰਗਾ ਵੋਟ ਸ਼ੇਅਰ ਅਤੇ ਸੀਟਾਂ ਮਿਲ ਦੀਆਂ ਹਨ ਤਾਂ ਕੇਜਰੀਵਾਲ ਆਉਣ ਵਾਲੇ ਦਿਨਾਂ ਵਿੱਚ ਨਵੇਂ ਸਿਆਸੀ ਰੋਲ ਵਿੱਚ ਨਜ਼ਰ ਆ ਸਕਦੇ ਹਨ ।
ਕੇਜਰੀਵਾਲ ਨਾਲ ਛੱਡ ਸਕਦੇ ਹਨ ਸੀਐੱਮ ਦੀ ਕੁਰਸੀ
ਦਿੱਲੀ ਨਗਰ ਨਿਗਮ ਦੀਆਂ ਚੋਣਾਂ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਪਾਰਟੀ ਨੇ ਲੜੀਆਂ ਹਨ ਕੇਜਰੀਵਾਲ ਗੁਜਰਾਤ ਚੋਣਾਂ ਵਿੱਚ ਰੁੱਝੇ ਰਹੇ। ਸੂਤਰਾਂ ਮੁਤਾਬਿਕ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿਵਾਉਣ ਦੇ ਲਈ ਹੋ ਸਕਦਾ ਹੈ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੌਂਪ ਕੇ ਕੌਮੀ ਸਿਆਸੀ ਦੀ ਕਮਾਨ ਸੰਭਾਲਣ ਲੈਣ। ਅਗਲੇ ਸਾਲ ਰਾਜਸਥਾਨ,ਮੱਧ ਪ੍ਰਦੇਸ਼ ਅਤੇ ਛਤੀਸਗੜ ਦੀਆਂ ਵਿਧਾਨਸਭਾ ਚੋਣਾਂ ਵਿੱਚ ਜੇਕਰ ਉਹ ਪਾਰਟੀ ਨੂੰ ਚੰਗੇ ਵੋਟ ਦਿਵਾ ਦਿੰਦੇ ਹਨ ਤਾਂ ਹੋ 2024 ਦੀਆਂ ਲੋਕਸਭਾ ਚੋਣਾਂ ਵਿੱਚ ਉਹ ਪੀਐੱਮ ਦੀ ਰੇਸ ਵਿੱਚ ਆਪਣੇ ਆਪ ਨੂੰ ਅੱਗੇ ਰੱਖ ਸਕਦੇ ਹਨ ।