ਬਿਊਰੋ ਰਿਪੋਰਟ : ਕਹਿੰਦੇ ਹਨ ਜ਼ਿੰਦਗੀ ਦਾ ਹਰ ਇੱਕ ਪਲ ਤੈਅ ਹੁੰਦਾ ਅਤੇ ਮੌਤ ਵੀ ਕਿਸੇ ਨਾ ਕਿਸੇ ਬਹਾਨੇ ਨਾਲ ਸ਼ਖ਼ਸ ਨੂੰ ਆਪਣੇ ਕੋਲ ਖਿੱਚ ਕੇ ਲੈ ਆਉਂਦੀ ਹੈ । ਕਪੂਰਥਲਾ ਦੇ 22 ਸਾਲ ਦੇ ਨੌਜਵਾਨ ਰਾਘਵ ਬਹਿਲ ਨਾਲ ਵੀ ਕੁਝ ਅਜਿਹਾ ਹੋਇਆ । ਉਹ ਘਰ ਪਰਤ ਰਿਹਾ ਸੀ ਅਚਾਨਕ ਕਿਸੇ ਦੋਸਤ ਦਾ ਫੋਨ ਆਇਆ ਕਿ ਆਉਂਦੇ ਹੋਏ ਉਸ ਦੀ ਬੱਚੀ ਦੇ ਲਈ ਪੀਜ਼ਾ ਲੈ ਆਏ । ਬੱਚੀ ਦੀ ਖੁਆਇਸ਼ ਨੂੰ ਪੂਰਾ ਕਰਨ ਦੇ ਲਈ ਉਸ ਨੇ ਫੋਰਨ ਕਾਰ ਮੋੜੀ ਅਤੇ ਦੁਕਾਨ ‘ਤੇ ਪਹੁੰਚ ਗਿਆ ਪੀਜ਼ਾ ਲੈਣ ਲਈ । ਪੀਜ਼ਾ ਲੈਣ ਤੋਂ ਬਾਅਦ ਜਦੋਂ ਦੁਕਾਨ ਤੋਂ ਨਿਕਲਿਆ ਤਾਂ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ । ਨਾ ਪੀਜ਼ਾ ਬੱਚੀ ਤੱਕ ਪਹੁੰਚਿਆ ਨਾ ਹੀ ਰਾਘਵ ਬਹਿਲ।
ਇਹ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋਇਆ ਰਾਘਵ
22 ਸਾਲਾ ਰਾਘਵ ਬਹਿਲ ਰਾਤ 11 ਵਜੇ ਆਪਣੀ ਸਵਿਫਟ ਕਾਰ ‘ਤੇ ਆਪਣੇ ਦੋਸਤ ਦੀ ਬੱਚੀ ਦੀ ਫਰਮੈਸ਼ ‘ਤੇ ਰਣਮੀਕ ਚੌਕ ਤੋਂ ਪੀਜ਼ਾ ਲੈਕੇ ਨਿਕਲਿਆ ਅਤੇ ਦੋਸਤ ਦੇ ਘਰ ਮੰਸੂਰਵਾਲਾ ਵੱਲ ਗੱਡੀ ਮੋੜੀ। ਰਾਘਵ ਦੀ ਗੱਡੀ ਜਿਵੇਂ ਹੀ ਕਪੂਰਥਲਾ ਦੇ ਸਰਕੁਲਰ ਰੋਡ ‘ਤੇ ਪਹੁੰਚੀ ਕਾਰ ਬੇਕਾਬੂ ਹੋ ਗਈ ਅਤੇ ਦੀਵਾਰ ਵਿੱਚ ਜਾਕੇ ਟਕਰਾਈ। ਟਕੱਰ ਇੰਨੀ ਭਿਆਨਕ ਸੀ ਕਿ 22 ਸਾਲ ਦੇ ਰਾਘਵ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮ੍ਰਿਤਕ ਨੌਜਵਾਨ ਰਾਘਵ ਬਹਿਲ ਕਪੂਰਥਲਾ ਦੇ ਬਾਨਿਆ ਮੁਹੱਲਾ ਦਾ ਰਹਿਣ ਵਾਲਾ ਸੀ । ਦੁਰਘਟਨਾ ਤੋਂ ਬਾਅਦ ਪੁਲਿਸ ਨੌਜਵਾਨ ਰਾਘਵ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟ ਕਰ ਰਹੀ ਹੈ । ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਆਖਿਰ ਦੁਰਘਟਨਾ ਦੇ ਪਿੱਛੇ ਦੀ ਵਜ੍ਹਾ ਕੀ ਹੈ ? ਕੀ ਗੱਡੀ ਵਿੱਚ ਕਿਸੇ ਖਰਾਬੀ ਦੇ ਕਾਰਨ ਦੁਰਘਟਨਾ ਹੋਈ ਸੀ ? ਜਾਂ ਗੱਡੀ ਦੀ ਰਫ਼ਤਾਰ ਤੇਜ਼ ਸੀ ? ਜਾਂ ਕੋਈ ਹੋਰ ਵਜ੍ਹਾ ਦੁਰਘਟਨਾ ਦਾ ਕਾਰਨ ਹੋ ਸਕਦੀ ਹੈ ।
ਦੱਸਿਆ ਜਾ ਰਿਹਾ ਹੈ ਕਿ ਰਾਘਵ ਪਿਤਾ ਮਨੋਜ ਬਹਿਲ ਦਾ ਇਕਲੌਤਾ ਪੁੱਤਰ ਸੀ । ਪਿਤਾ ਨੇ ਪੁੱਤਰ ਨੂੰ ਲੈਕੇ ਕਾਫੀ ਸੁਪਣੇ ਵੇਖੇ ਸਨ । ਪਰ 22 ਸਾਲ ਦੀ ਜਵਾਨੀ ਵਿੱਚ ਪੁੱਤਰ ਦੇ ਜਾਣ ਨਾਲ ਪਿਤਾ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੇ ਹਨ । ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਖਿਰ ਅਜਿਹਾ ਕਿਵੇਂ ਹੋਇਆ ਕਿ ਕੱਲ ਤੱਕ ਜਿਹੜਾ ਬੱਚਾ ਉਨ੍ਹਾਂ ਦੀ ਅੱਖਾਂ ਦਾ ਤਾਰਾ ਸੀ ਉਹ ਇਕ ਦਮ ਕਿਵੇਂ ਉਨ੍ਹਾਂ ਤੋਂ ਦੂਰ ਹੋ ਗਿਆ ।