Punjab Religion

ਖ਼ਾਲਸਾ ਵਹੀਰ ‘ਚ ਮਾਂ ਨੇ ਦਾਨ ਕੀਤਾ ਪੁੱਤ, ਮਜ਼ਬੂਰੀ ਜਾਣ ਕੇ ਹੋ ਜਾਵੋਗੇ ਭਾਵੁਕ…

Mother donates son in Khalsa Vehir you will become emotional knowing the compulsion...

‘ਦ ਖ਼ਾਲਸ ਬਿਊਰੋ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤਪਾਨ ਕਰਵਾਉਣ ਦੇ ਮਨੋਰਥ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ਗਈ ‘ਖਾਲਸਾ ਵਹੀਰ’ ਮੁਹਿੰਮ ਵਿੱਚ ਬਹੁਤ ਸਾਰੇ ਨੌਜਵਾਨ ਅੰਮ੍ਰਿਤ ਛਕ ਰਹੇ ਹਨ।

ਅੰਮ੍ਰਿਤਪਾਲ ਸਿੰਘ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਦੀ ਅਪੀਲ ਕੀਤੀ ਹੈ ਅਤੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਮਿਲ ਕੇ ਮੁਹਿੰਮ ਚਲਾਉਣ ਦੀ ਅਪੀਲ ਕੀਤੀ। ਖ਼ਾਲਸਾ ਵਹੀਰ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਹੈ। ਅੰਮ੍ਰਿਤ ਛਕਣ ਵਾਲੇ ਨੌਜਵਾਨਾਂ ਦੀ ਹੌਂਸਲਾ ਅਫਜ਼ਾਈ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਬੀਤੇ ਦਿਨੀਂ ਖ਼ਾਲਸਾ ਵਹੀਰ ਤੋਂ ਇੱਕ ਖ਼ਬਰ ਸਾਹਮਣੇ ਆਈ ਸੀ ਜਿੱਥੇ ਇੱਕ ਮਾਂ ਨੇ ਚਿੱਟੇ ਦੇ ਨਸ਼ੇ ਵਿੱਚ ਧੁੱਤ ਆਪਣੇ ਪੁੱਤ ਨੂੰ ਇਸ ਵਹੀਰ ਵਿੱਚ ਦਾਨ ਕਰ ਦਿੱਤਾ ਤਾਂ ਜੋ ਉਸਦਾ ਪੁੱਤ ਕੌਮ ਦੇ ਲੇਖੇ ਲੱਗ ਸਕੇ। ਨੌਜਵਾਨ ਪੁੱਤ 30 ਕਿੱਲਿਆਂ ਦਾ ਮਾਲਕ ਹੈ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ।