ਮੁਹਾਲੀ : ਪਿਛਲੇ ਦਿਨੀ ਸੋਹਾਣਾ ਵਿੱਚ ਕਤਲ ਕੀਤੀ ਗਈ ਨਰਸ ਮਾਮਲੇ ਵਿੱਚ ਉਸ ਵੇਲੇ ਇੱਕ ਮੋੜ ਆਇਆ ਜਦੋਂ ਇਸ ਕਤਲਕਾਂਡ ਵਿੱਚ ਮੁਲਜ਼ਮ ਠਹਿਰਾਏ ਗਏ ਬਰਖਾਸਤ ਏਐਸਆਈ ਨੇ ਇਸ ਕਤਲ ਕਾਂਡ ਵਿੱਚ ਕਿਸੇ ਵੀ ਤਰਾਂ ਨਾਲ ਹੱਥ ਹੋਣ ਤੋਂ ਮਨਾ ਕਰ ਦਿੱਤਾ ਹੈ। ਪੇਸ਼ੀ ਸਮੇਂ ਅਦਾਲਤ ਦੇ ਬਾਹਰ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਦਾਅਵਾ ਕੀਤਾ ਕਿ ਮਰਨ ਵਾਲੀ ਨਰਸ ਉਸ ਦੀ ਆਮ ਦੋਸਤ ਸੀ ਤੇ ਨਸ਼ੇ ਦੀ ਆਦੀ ਸੀ।ਉਹ ਉਸ ਕੋਲੋਂ ਕਈ ਵਾਰ ਪੈਸੇ ਲੈ ਜਾਂਦੀ ਸੀ ਤੇ ਉਸ ਦਿਨ ਵੀ ਉਹ ਉਸ ਕੋਲੋਂ ਪੈਸੈ ਲੈਣ ਹੀ ਆਈ ਸੀ।
ਮੁਲਜ਼ਮ ਨੇ ਪੋਸਟ ਮਾਰਟਮ ਰਿਪੋਰਟ ਸਬੰਧੀ ਵੀ ਇਹ ਗੱਲ ਕਹੀ ਹੈ ਕਿ ਇਹ ਹਾਲੇ ਸ਼ੁਰੂਆਤੀ ਰਿਪੋਰਟ ਹੈ ,ਅਸਲੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਨਰਸ ਦਾ ਗਲਾ ਘੁੱਟੇ ਜਾਣ ਤੇ ਇਸ ਦੀ ਪੁਸ਼ਟੀ ਰਿਪੋਰਟ ਵਿੱਚ ਹੋਣ ਦੀ ਗੱਲ ਨੂੰ ਵੀ ਉਸ ਨੇ ਨਕਾਰਿਆ ਹੈ ਤੇ ਬਾਰ ਬਾਰ ਇਹ ਦਾਅਵਾ ਕੀਤਾ ਹੈ ਕਿ ਨਰਸ ਨਸ਼ਿਆਂ ਦੀ ਆਦਿ ਸੀ ਤੇ ਇਸੇ ਕਾਰਨ ਉਸ ਦੀ ਜਾਨ ਗਈ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸੋਹਾਣਾ ਵਿੱਚ ਗੰਦੇ ਪਾਣੀ ਦੇ ਟੋਭੇ ਨੇੜੇ ਪਿੱਪਲ ਦੇ ਰੁੱਖ ਥੱਲੇ ਚਾਦਰ ਵਿੱਚ ਇਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ । ਇਹ ਲਾਸ਼ ਨਰਸ ਨਸੀਬ ਕੌਰ ਸੀ। ਇਸ ਦੌਰਾਨ ਇਕ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਸੀ,ਜਿਸ ਵਿੱਚ ਇੱਕ ਸ਼ਖਸ ਇਸ ਕੁੜੀ ਦੀ ਲਾਸ਼ ਨੂੰ ਐਕਟਿਵਾ ‘ਤੇ ਲਿਆ ਕੇ ਇਥੇ ਸੁੱਟਦਾ ਦਿਖਾਈ ਦੇ ਰਿਹਾ ਸੀ। ਨਸੀਬ ਨੇ ਕੁਝ ਦਿਨ ਪਹਿਲਾਂ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਸ ਦੇ ਘਰਦਿਆਂ ਅਨੁਸਾਰ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।
ਇਸ ਦੌਰਾਨ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਵਿਅਕਤੀ ਇੱਕ ਸਕੂਟਰੀ ‘ਤੇ ਆ ਕੇ ਇਸ ਲਾਸ਼ ਨੂੰ ਇਥੇ ਸੁੱਟ ਕੇ ਜਾਂਦਾ ਹੈ। ਇਸ ਦੌਰਾਨ ਪੁਲਿਸ ਦੀ ਤਫਤੀਸ਼ ਦੇ ਦੌਰਾਨ ਕੁੜੀ ਦੀ ਆਖਰੀ ਲੋਕੇਸ਼ਨ 86 ਸੈਕਟਰ ਦੀ ਆ ਰਹੀ ਸੀ।
ਤਫਤੀਸ਼ ਦੇ ਦੌਰਾਨ ਹੋਰ ਵੀ ਸਬੂਤ ਮਿਲੇ ਤੇ ਪੁਲੀਸ ਵੱਲੋਂ ਪ੍ਰਾਪਤ ਕਾਲ ਡਿਟੇਲ ਰਿਕਾਰਡ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਰਸ਼ਪ੍ਰੀਤ ਕਤਲ ਵਿੱਚ ਸ਼ਾਮਲ ਸੀ,ਜਿਸ ਦਾ ਘਰ ਵੀ 86 ਸੈਕਟਰ ਵਿੱਚ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਰਸ ਦਾ ਉਸ ਨਾਲ ਝੱਗੜਾ ਹੋਇਆ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਸੀ ਕੀ ਮੌਤ ਤੋਂ ਪਹਿਲਾਂ ਮ੍ਰਿਤਕ ਨਸੀਬ ਕੌਰ ਕਿਸ ਦੇ ਸੰਪਰਕ ਵਿੱਚ ਸੀ ? ਅਤੇ ਅਖੀਰਲੀ ਵਾਰ ਉਸ ਨੇ ਕਿਸ ਦੇ ਨਾਲ ਗੱਲ ਕੀਤੀ ਸੀ ?
ਸੋਹਾਣਾ ਵਿਖੇ ਨਰਸ ਕਤਲ ਮਾਮਲੇ ਵਿੱਚ ਮੁਲਜ਼ਮ ਏਐਸਆਈ ਰਸ਼ਪ੍ਰੀਤ ਸਿੰਘ ਆਇਆ ਪੁਲਿਸ ਅੜਿੱਕੇ
ਮ੍ਰਿਤਕਾ ਦੀ ਪੋਸਟ ਮਾਰਟਮ ਰਿਪੋਰਟ ਨੇ ਵੀ ਕਈ ਖੁਲਾਸੇ ਕੀਤੇ ਸਨ ਜਿਸ ਵਿੱਚ ਸਾਫ਼ ਹੋ ਗਿਆ ਸੀ ਕਿ ਕੁੜੀ ਦਾ ਕਤਲ ਗੱਲ ਘੁੱਟ ਕੇ ਕੀਤਾ ਗਿਆ ਹੈ ਤੇ ਉਸ ਦੀ ਗਰਦਨ ਦੀ ਪਿਛਲੀ ਹੱਡੀ ਵੀ ਟੁਟੀ ਹੋਈ ਪਾਈ ਗਈ ਸੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸਆਈ ਆਪਣੇ ਪਰਿਵਾਰ ਸਣੇ ਫਰਾਰ ਸੀ ਤੇ ਉਸ ਦੇ ਮੁਹਾਲੀ ਵਾਲੇ ਘਰ ਤੇ ਨਾਲ ਨਾਲ ਹੋਰ ਜਗਾਵਾਂ ਤੇ ਵੀ ਛਾਪੇ ਮਾਰੇ ਜਾ ਰਹੇ ਸਨ ਤੇ ਆਖਰਕਾਰ ਸੈਕਟਰ 67 ਤੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ